ਹੁਣ ਬੱਕਰੀਆਂ ਦੀ ਫੌਜ ਬੁਝਾਏਗੀ ਅੱਗ, ਇਸ ਦੇਸ਼ ਨੇ ਤਿਆਰ ਕੀਤੀ ਫੌਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੁਸੀਂ ਇਨਸਾਨਾਂ ਦੇ ਨਾਲ ਕੁੱਤਿਆਂ ਦੀ ਫੌਜ ਬਾਰੇ ਤਾਂ ਸੁਣਿਆ ਹੋਵੇਗਾ ਪਰ ਕੀ ਕਦੇ ਇਹ ਸੁਣਿਆ ਹੈ ਕਿ ਕਿਸੇ ਦੇਸ਼ ਵਿੱਚ ਬੱਕਰੀਆਂ ਦੀ ....

Goat project portugal forest fire animal

ਨਵੀਂ ਦਿੱਲੀ : ਤੁਸੀਂ ਇਨਸਾਨਾਂ ਦੇ ਨਾਲ ਕੁੱਤਿਆਂ ਦੀ ਫੌਜ ਬਾਰੇ ਤਾਂ ਸੁਣਿਆ ਹੋਵੇਗਾ ਪਰ ਕੀ ਕਦੇ ਇਹ ਸੁਣਿਆ ਹੈ ਕਿ ਕਿਸੇ ਦੇਸ਼ ਵਿੱਚ ਬੱਕਰੀਆਂ ਦੀ ਫੌਜ ਬਣਾਈ ਗਈ ਹੋਵੇ। ਜੀ ਹਾਂ ਇਹ ਬਿਲਕੁੱਲ ਸੱਚ ਹੈ ਅਜਿਹਾ ਹੋਇਆ ਹੈ ਪੁਰਤਗਾਲ 'ਚ ਜਿੱਥੇ ਜੰਗਲ ਦੀ ਅੱਗ 'ਤੇ ਕਾਬੂ ਪਾਉਣ ਲਈ ਬੱਕਰੀਆਂ ਦੀ ਫੌਜ ਬਣਾਈ ਜਾ ਰਹੀ ਹੈ।

ਦੱਸ ਦਈਏ ਕਿ ਪੁਰਤਗਾਲ ਦੇ ਜੰਗਲਾਂ 'ਚ ਅੱਗ ਲੱਗਣ ਦੀ ਘਟਨਾ ਬੇਹੱਦ ਜ਼ਿਆਦਾ ਹੁੰਦੀ ਹੈ ਜਿਸਦੇ ਨਾਲ ਉੱਥੇ ਦੀ ਸਰਕਾਰ ਵੀ ਕਾਫ਼ੀ ਪ੍ਰੇਸ਼ਾਨ ਹੈ। ਅਜਿਹੇ ਵਿੱਚ ਜੰਗਲ ਦੀ ਅੱਗ 'ਤੇ ਕਾਬੂ ਪਾਉਣ ਲਈ ਉੱਥੇ ਦੀ ਸਰਕਾਰ ਬੱਕਰੀਆਂ ਦਾ ਇਸਤੇਮਾਲ ਕਰ ਰਹੀ ਹੈ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਬੱਕਰੀਆਂ ਕਿਵੇਂ ਜੰਗਲ 'ਚ ਅੱਗ ਤੋਂ ਬਚਾ ਸਕਦੀਆਂ ਹਨ। 

ਦਰਅਸਲ ਪਹਿਲਾਂ ਜਦੋਂ ਪੁਰਤਗਾਲ 'ਚ ਪਿੰਡਾਂ ਵਿੱਚ ਬੱਕਰੀ ਅਤੇ ਭੇਡ ਪਾਲਣ ਬਹੁਤ ਜ਼ਿਆਦਾ ਹੁੰਦਾ ਸੀ ਤਾਂ ਇਹ ਜਾਨਵਰ ਜੰਗਲਾਂ ਨੂੰ ਪਿੰਡ ਤੱਕ ਪਹੁੰਚਣ ਨਹੀਂ ਦਿੰਦੇ ਸੀ। ਚਾਰੇ ਦੇ ਰੂਪ 'ਚ ਉਨ੍ਹਾਂ ਜੰਗਲਾਂ ਨੂੰ ਉਹ ਆਪਣਾ ਭੋਜਨ ਬਣਾ ਲੈਂਦੇ ਸਨ ਜਿਸਦੇ ਨਾਲ ਜੰਗਲ ਪਿੰਡ ਤੱਕ ਫੈਲ ਹੀ ਨਹੀਂ ਪਾਉਂਦਾ ਸਨ ਪਰ ਜਦੋਂ ਪਿੰਡ ਤੋਂ ਲੋਕ ਸ਼ਹਿਰ ਵੱਲ ਜਾਣ ਲੱਗੇ ਤਾਂ ਜੰਗਲ ਪਿੰਡ ਤੱਕ ਫੈਲਣ ਲੱਗਾ। ਪਿੰਡ ਵਿੱਚ ਛੋਟੀ ਜਿਹੀ ਗਲਤੀ ਦੀ ਵਜ੍ਹਾ ਨਾਲ ਪੂਰੇ ਜੰਗਲ  'ਚ ਅੱਗ ਲੱਗਣ ਦੀ ਘਟਨਾਵਾਂ ਹੋਣ ਲੱਗੀਆਂ।

ਪੁਰਤਗਾਲ ਦੀ ਸਰਕਾਰ ਨੇ ਜਦੋਂ ਇੱਕ ਪਿੰਡ ਵਿੱਚ ਬੱਕਰੀਆਂ ਦੀ ਗਿਣਤੀ ਵਧਾਈ ਤਾਂ ਉੱਥੇ ਅੱਗ ਲੱਗਣ ਦੀ ਘਟਨਾ 'ਚ ਹੈਰਾਨੀਜਨਕ ਰੂਪ ਨਾਲ ਕਮੀ ਆਉਣ ਲੱਗੀ। ਸਰਕਾਰ ਨੇ ਇਸ ਯੋਜਨਾ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ਉੱਤੇ ਸ਼ੁਰੂ ਕੀਤਾ ਸੀ। ਇਸ ਵਿੱਚ ਸਫਲਤਾ ਮਿਲਣ ਤੋਂ ਬਾਅਦ ਹੁਣ ਸਰਕਾਰ ਇਸ ਫਾਰਮੂਲੇ ਨੂੰ ਦੇਸ਼ ਦੇ ਜਿਆਦਾਤਰ ਹਿੱਸਿਆਂ 'ਚ ਲਾਗੂ ਕਰਨ 'ਤੇ ਵਿਚਾਰ ਕਰ ਰਹੀ ਹੈ।

ਇਸ ਯੋਜਨਾ ਨੂੰ ਲੈ ਕੇ ਉੱਥੇ ਦੇ ਅਧਿਕਾਰੀ ਲਿਓਨਲ ਮਾਰਟਿੰਸ ਪੇਰੇਰਿਓ ਨੇ ਕਿਹਾ ਕਿ ਇਸ ਕਦਮ ਨਾਲ ਜੰਗਲ ਦੀ ਅੱਗ 'ਤੇ ਕਾਬੂ ਪਾਉਣ  ਦੇ ਪ੍ਰੋਗਰਾਮ ਦੀ ਅਗਵਾਈ ਦੇ ਤੌਰ 'ਤੇ ਗਿਣਿਆ ਜਾਵੇਗਾ ਅਤੇ ਇਸਦੇ ਤਹਿਤ ਪਿੰਡਾਂ ਵਿੱਚ ਫਿਰ ਤੋਂ ਬੱਕਰੀਆਂ ਦੀ ਗਿਣਤੀ ਵਧਾਈ ਜਾਵੇਗੀ।