ਅੰਮ੍ਰਿਤਸਰ 'ਚ ਅਵਾਰਾ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਵੀ ਅਵਾਰਾ ਕੁੱਤਿਆਂ ਦਾ ਕਹਿਰ ਇੰਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਕਈ ਥਾਵਾਂ 'ਤੇ ਲੋਕਾਂ ਨੂੰ ਗਲੀਆਂ ਮੁਹੱਲਿਆਂ ਵਿਚੋਂ ਲੰਘਣਾ ਔਖਾ ਹੋਇਆ ਪਿਆ ਹੈ।

Stray dogs

ਅੰਮ੍ਰਿਤਸਰ: ਪੰਜਾਬ ਵਿਚ ਵੀ ਅਵਾਰਾ ਕੁੱਤਿਆਂ ਦਾ ਕਹਿਰ ਇੰਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਕਈ ਥਾਵਾਂ 'ਤੇ ਲੋਕਾਂ ਨੂੰ ਗਲੀਆਂ ਮੁਹੱਲਿਆਂ ਵਿਚੋਂ ਲੰਘਣਾ ਔਖਾ ਹੋਇਆ ਪਿਆ ਹੈ। ਅੰਮ੍ਰਿਤਸਰ ਦੇ ਪੋਸ਼ ਮੁਹੱਲਾ ਮਹਿੰਦਰ ਕਾਲੋਨੀ ਵਿਚ ਅਵਾਰਾ ਕੁੱਤਿਆਂ ਦੇ ਇਕ ਝੁੰਡ ਵਲੋਂ ਇਕ ਮਾਸੂਮ ਬੱਚੇ ਨੂੰ ਨੋਚ ਲੈਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।

ਦਰਅਸਲ ਇਕ ਬੱਚਾ ਇੱਥੋਂ ਦੇ ਪਾਰਕ ਵਿਚ ਖੇਡਣ ਲਈ ਆਇਆ ਸੀ, ਪਰ ਬੱਚੇ ਨੇ ਜਦੋਂ ਕੁੱਤਿਆਂ ਨੂੰ ਦੇਖਿਆ ਤਾਂ ਉਹ ਗੇਟ 'ਤੇ ਖੜ੍ਹਾ ਹੋ ਗਿਆ ਪਰ ਅਵਾਰਾ ਕੁੱਤਿਆਂ ਦਾ ਇਹ ਝੁੰਡ ਇਸ ਮਾਸੂਮ ਨੂੰ ਗੇਟ ਤੋਂ ਹੀ ਖਿੱਚ ਕੇ ਲੈ ਕਾਫ਼ੀ ਦੂਰ ਤਕ ਲੈ ਗਿਆ। ਬੱਚੇ ਦੀਆਂ ਚੀਕਾਂ ਸੁਣ ਭੱਜੇ ਆਏ ਲੋਕਾਂ ਨੇ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਭਜਾਇਆ। ਗ਼ਨੀਮਤ ਰਹੀ ਕਿ ਬੱਚੇ ਦੀ ਜਾਨ ਬਚ ਗਈ, ਪਰ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ।

ਅਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਸ਼ਿਕਾਰ ਬਣਾਏ ਜਾਣ ਦਾ ਪੰਜਾਬ ਵਿਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸੂਬੇ ਦੇ ਕਈ ਖੇਤਰਾਂ ਵਿਚ ਇਸ ਤਰ੍ਹਾਂ ਖੌਫ਼ਨਾਕ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਕਈ ਘਟਨਾਵਾਂ ਵਿਚ ਲੋਕਾਂ ਦੀ ਮੌਤ ਤਕ ਹੋ ਚੁੱਕੀ ਹੈ। ਲੋਕਾਂ ਦਾ ਕਹਿਆ ਹੈ ਕਿ ਸਰਕਾਰ ਇਸ ਪਾਸੇ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਅਵਾਰਾ ਕੁੱਤਿਆਂ ਦਾ ਕਹਿਰ ਹੋਰ ਵਧਦਾ ਜਾ ਰਿਹਾ ਹੈ।