ਮੁਲਜ਼ਮ ਪਾਦਰੀ ਨੂੰ ਅਹੁਦੇ ਤੋਂ ਹਟਾਇਆ, ਗ੍ਰਿਫ਼ਤਾਰੀ ਸੰਭਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਸਾਈ ਸਾਧਵੀ ਨਾਲ ਪਾਦਰੀ ਦੁਆਰਾ ਕਥਿਤ ਬਲਾਤਕਾਰ ਮਾਮਲੇ ਦੀ ਜਾਂਚ ਕਰ ਰਹੀ ਕੇਰਲਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਪਾਦਰੀ ਕੋਲੋਂ ਦੁਬਾਰਾ ਪੁੱਛ-ਪੜਤਾਲ ਸ਼ੁਰੂ ਕੀਤੀ......

Bishop Franco Mulakkal

ਕੋਚੀ : ਈਸਾਈ ਸਾਧਵੀ ਨਾਲ ਪਾਦਰੀ ਦੁਆਰਾ ਕਥਿਤ ਬਲਾਤਕਾਰ ਮਾਮਲੇ ਦੀ ਜਾਂਚ ਕਰ ਰਹੀ ਕੇਰਲਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਪਾਦਰੀ ਕੋਲੋਂ ਦੁਬਾਰਾ ਪੁੱਛ-ਪੜਤਾਲ ਸ਼ੁਰੂ ਕੀਤੀ ਹੈ। ਸੂਬੇ ਦੇ ਡੀਜੀਪੀ ਨੇ ਕਿਹਾ ਕਿ ਮੁਲਜ਼ਮ ਫ਼ਰਾਂਕੋ ਮੁਲੱਕਲ ਨੂੰ ਗ੍ਰਿਫ਼ਤਾਰ ਕਰਨ ਬਾਰੇ ਕੋਈ ਵੀ ਫ਼ੈਸਲਾ ਇਕ ਜਾਂ ਦੋ ਦਿਨਾਂ ਵਿਚ ਲਿਆ ਜਾ ਸਕਦਾ ਹੈ। ਇਸੇ ਦੌਰਾਨ ਪੋਪ ਫ਼ਰਾਂਸਿਸ ਨੇ ਫ਼ਰਾਂਕੋ ਨੂੰ ਪਾਦਰੀ ਦੀਆਂ ਜ਼ਿੰਮੇਵਾਰੀਆਂ ਤੋਂ ਆਰਜ਼ੀ ਤੌਰ 'ਤੇ ਮੁਕਤ ਕਰ ਦਿਤਾ ਹੈ। ਕੈਥੋਲਿਕ ਬਿਸ਼ਪ ਕਾਨਫ਼ਰੰਸ ਆਫ਼ ਇੰਡੀਆ ਨੇ ਇਹ ਜਾਣਕਾਰੀ ਦਿਤੀ।

ਸੰਸਥਾ ਨੇ ਬਿਆਨ ਜਾਰੀ ਕਰ ਕਿਹਾ ਕਿ ਪੋਪ ਨੇ ਆਰਕਡਿਉਸਿਸ ਆਫ਼ ਬਾਂਬੇ ਦੇ ਬਿਸ਼ਪ ਐਂਗਲੋ ਰੂਫ਼ੀਨੋ ਗਰੈਸਿਸ ਨੂੰ ਡਿਊਸਿਸ ਆਫ਼ ਜਲੰਧਰ ਦਾ ਏਪੋਸਟੋਲਿਕ ਪ੍ਰਸ਼ਾਸਕ ਬਣਾਇਆ ਗਿਆ ਹੈ। ਇਹ ਐਲਾਨ ਅਜਿਹਾ ਸਮੇਂ ਹੋਇਆ ਜਦ ਫ਼ਰਾਂਕੋ ਕੋਲੋਂ ਕਥਿਤ ਬਲਾਤਕਾਰ ਮਾਮਲੇ ਵਿਚ ਦੂਜੇ ਦਿਨ ਵੀ ਪੁੱਛ-ਪੜਤਾਲ ਹੋਈ। ਲਗਾਤਾਰ ਬਲਾਤਕਾਰ ਅਤੇ ਜਿਸਮਾਨੀ ਹਿੰਸਾ ਦਾ ਮੁਲਜ਼ਮ ਪੁੱਛ-ਪੜਤਾਲ ਲਈ ਐਸਆਈਟੀ ਅੱਗੇ ਪੇਸ਼ ਹੋਇਆ ਅਤੇ ਕੁੱਝ ਘੰਟਿਆਂ ਮਗਰੋਂ ਡੀਜੀਪੀ ਲੋਕਨਾਥ ਬੇਹਰਾ ਨੇ ਕਿਹਾ ਕਿ ਇਕ ਵਾਰ ਪੁੱਛ-ਪੜਤਾਲ ਪੂਰੀ ਹੋ ਜਾਵੇ, ਇਸ ਤੋਂ ਬਾਅਦ ਹੀ ਜਾਂਚ ਅਧਿਕਾਰੀ ਉਸ ਨੂੰ ਗ੍ਰਿਫ਼ਤਾਰ ਕਰਨ ਬਾਰੇ ਫ਼ੈਸਲਾ ਕਰਨਗੇ।

ਬੇਹਰਾ ਨੇ ਕਿਹਾ, 'ਪੁੱਛ-ਪੜਤਾਲ ਮਗਰੋਂ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਜਾਂਚ ਪਾਰਟੀ ਪੁੱਛ-ਪੜਤਾਲ ਕਰ ਰਹੀ ਹੈ। ਸਾਨੂੰ ਉਡੀਕ ਕਰਨੀ ਚਾਹੀਦੀ ਹੈ। ਪੁੱਛ-ਪੜਤਾਲ ਮਗਰੋਂ ਅੱਜ ਜਾਂ ਭਲਕੇ ਕੋਈ ਫ਼ੈਸਲਾ ਜ਼ਰੂਰ ਕੀਤਾ ਜਾਵੇਗਾ।' ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਬਾਰੇ ਕਾਨੂੰਨੀ ਰੂਪ ਵਿਚ ਕੋਈ ਸਮੱਸਿਆ ਨਹੀਂ ਹੈ। ਮੁਲਜ਼ਮ ਦਾ ਦਾਅਵਾ ਹੈ ਕਿ ਬਲਾਤਕਾਰ ਦੀ ਕਹਾਣੀ ਝੂਠੀ ਹੈ।      (ਏਜੰਸੀ)