ਪੈਂਸਿਲਵੇਨੀਆ 'ਚ ਪਾਦਰੀਆਂ ਨੇ ਕੀਤਾ 1000 ਬੱਚਿਆਂ ਦਾ ਯੌਨ ਸ਼ੋਸਣ : ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਪੈਂਸਿਲਵੇਨੀਆ  ਸੂਬੇ ਵਿਚ 300 ਤੋਂ ਜ਼ਿਆਦਾ ਪਾਦਰੀਆਂ ਨੇ ਬੀਤੇ 70 ਸਾਲ ਵਿਚ 1000 ਤੋਂ ਵੀ ਜ਼ਿਆਦਾ ਬੱਚਿਆਂ ਦਾ ਯੌਨ ਸ਼ੋਸਣ ਕੀਤਾ। ਪੈਂਸਿਲਵੇਨੀਆ ...

Child Rape

ਵਾਸ਼ਿੰਗਟਨ : ਅਮਰੀਕਾ ਦੇ ਪੈਂਸਿਲਵੇਨੀਆ  ਸੂਬੇ ਵਿਚ 300 ਤੋਂ ਜ਼ਿਆਦਾ ਪਾਦਰੀਆਂ ਨੇ ਬੀਤੇ 70 ਸਾਲ ਵਿਚ 1000 ਤੋਂ ਵੀ ਜ਼ਿਆਦਾ ਬੱਚਿਆਂ ਦਾ ਯੌਨ ਸ਼ੋਸਣ ਕੀਤਾ। ਪੈਂਸਿਲਵੇਨੀਆ ਸੁਪਰੀਮ ਕੋਰਟ ਨੇ ਕੈਥੋਲਿਕ ਚਰਚ ਦੇ ਪਾਦਰੀਆਂ ਵਲੋਂ ਕੀਤੇ ਗਏ ਯੌਨ ਸ਼ੋਸਣ 'ਤੇ ਗ੍ਰੈਂਡ ਜਿਊਰੀ ਰਿਪੋਰਟ ਜਾਰੀ ਕੀਤੀ, ਜਿਸ ਤੋਂ ਇਹ ਜਾਣਕਾਰੀ ਮਿਲੀ। ਰਿਪੋਰਟ ਦੇ ਅਨੁਸਾਰ ਪਾਦਰੀਆਂ ਵਲੋਂ ਬੱਚਿਆਂ ਦੇ ਯੌਨ ਸ਼ੋਸਣ ਦਾ ਇਹ ਸਿਲਸਿਲਾ 1940 ਤੋਂ ਹੀ ਜਾਰੀ ਸੀ। ਇਸ ਵਿਚ ਕਿਹਾ ਗਿਆ ਹੈ ਕਿ ਚਰਚਾਂ ਨੇ ਮਾਮਲੇ ਨੂੰ ਉਜਾਗਰ ਕਰਨ ਦੀ ਬਜਾਏ ਪਾਦਰੀਆਂ ਦੇ ਇਨ੍ਹਾਂ ਅਪਰਾਧਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।

ਸੂਬੇ ਦੇ ਅਟਾਰਨੀ ਜਨਰਲ ਜੋਸ਼ ਸੈਪਿਰੋ ਨੇ ਮੰਗਲਵਾਰ ਨੂੰ ਕਿਹਾ ਕਿ 900 ਪੰਨਿਆਂ ਦੀ ਇਸ ਰਿਪੋਰਟ ਵਿਚ 1000 ਤੋਂ ਜ਼ਿਆਦਾ ਪੀੜਤਾਂ ਦੀ ਪਛਾਣ ਕੀਤੀ ਗਈ ਹੈ। ਹਾਲਾਂਕਿ ਗ੍ਰੈਂਡ ਜਿਊਰੀ ਦਾ ਮੰਨਣਾ ਹੈ ਕਿ ਪੀੜਤਾਂ ਦੀ ਅਸਲ ਗਿਣਤੀ ਹੋਰ ਜ਼ਿਆਦਾ ਹੈ ਕਿਉਂਕਿ ਕਈ ਪੀੜਤ ਕਦੇ ਸਾਹਮਣੇ ਨਹੀਂ ਆਏ। ਰਿਪੋਰਟ ਅਨੁਸਾਰ ਕੁੱਝ ਨੂੰ ਸੰਸਥਾਨਕ ਸੁਧਾਰਾਂ ਦੇ ਬਾਵਜੂਦ ਚਰਚ ਦੇ ਲੋਕ ਜਨਤਕ ਜਵਾਬਦੇਹੀ ਤੋਂ ਵੱਡੇ ਪੱਧਰ 'ਤੇ ਬਚਦੇ ਹਨ। ਪਾਦਰੀ ਨੰਨ੍ਹੇ ਬੱਚਿਆਂ ਅਤੇ ਬੱਚੀਆਂ ਨਾਲ ਬਲਾਤਕਾਰ ਕਰ ਰਹੇ ਹਨ, ਪਰ ਚਰਚ ਦੇ ਵੱਡੇ ਅਧਿਕਾਰੀਆਂ ਨੇ ਕੁੱਝ ਕਰਨ ਦੀ ਬਜਾਏ ਇਨ੍ਹਾਂ ਮਾਮਲਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। 

ਰਿਪੋਰਟ ਵਿਚ ਅਜਿਹੇ ਕਈ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਪਾਦਰੀਆਂ ਨੇ ਛੋਟੇ ਬੱਚਿਆਂ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਦੇ ਮੁਤਾਬਕ ਇਕ ਪਾਦਰੀ ਨੇ ਨੌਂ ਸਾਲ ਦੇ ਇਕ ਲੜਕੇ ਦੇ ਨਾਲ ਕੁਕਰਮ ਕੀਤਾ ਅਤੇ ਬਾਅਦ ਵਿਚ ਉਸ ਦਾ ਮੂੰਹ ਪਵਿੱਤਰ ਜਲ ਨਾਲ ਧੋ ਦਿਤਾ। ਇਕ ਹੋਰ ਪਾਦਰੀ ਨੇ ਸੱਤ ਸਾਲ ਦੀ ਇਕ ਬੱਚੀ ਨਾਲ ਦੁਸ਼ਕਰਮ ਕਰਨ ਦੀ ਗੱਲ ਸਵੀਕਾਰ ਕੀਤੀ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਅਮਰੀਕੀ ਕੈਥੋਲਿਕ ਚਰਚਾਂ ਵਿਚ ਯੌਨ ਸ਼ੋਸਣ 'ਤੇ ਹੁਣ ਤਕ ਦੀ ਸਭ ਤੋਂ ਵੱਡੀ ਜਾਂਚ ਰਿਪੋਰਟ ਹੈ। 

ਅਟਾਰਨੀ ਜਨਰਲ ਜੋਸ਼ ਸੈਪਿਰੋ ਦੀ ਅਗਵਾਈ ਵਿਚ 18 ਮਹੀਨੇ ਦੀ ਜਾਂਚ ਤੋਂ ਬਾਅਦ ਇਹ ਤਿਆਰ ਕੀਤੀ ਗਈ। ਕਈ ਪਾਦਰੀਆਂ ਨੇ ਇਸ ਰਿਪੋਰਟ ਨੂੰ ਜਾਰੀ ਹੋਣ ਤੋਂ ਰੋਕਣ ਲਈ ਅਦਾਲਤ ਕੋਲ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਛਾਣ ਜ਼ਾਹਿਰ ਨਾ ਕੀਤੀ ਜਾਵੇ। ਸ਼ੈਪਿਰੋ ਨੇ ਕਿਹਾ ਕਿ ਚਰਚ ਦੇ ਸੀਨੀਅਰ ਅਧਿਕਾਰੀਆਂ ਨੇ ਪਾਦਰੀਆਂ ਦੀ ਕਾਰਗੁਜ਼ਾਰੀ ਨੂੰ ਗ਼ੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਲੁਕਾਇਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਇਹ ਮਾਮਲਾ ਮੁਕੱਦਮਾ ਚਲਾਉਣ ਲਈ ਕਾਫ਼ੀ ਪੁਰਾਣੇ ਹੋ ਚੁੱਕੇ ਹਨ।