65,000 ਦੀ ਨਵੀਂ ਸਕੂਟੀ 'ਤੇ ਪੁਲਿਸ ਨੇ ਕੱਟਿਆ ਇੱਕ ਲੱਖ ਦਾ ਚਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ 'ਚ ਚਲਾਨ ਕੱਟਣ ਦੇ ਨਵੇਂ - ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਘਟਨਾ ਓਡੀਸ਼ਾ ਦੇ ਭੁਵਨੇਸ਼ਵਰ ਦੀ ਹੈ ਜਿੱਥੇ ਪੁਲਿਸ ਨੇ ਸ਼ੋਅਰੂਮ

Challan

ਨਵੀਂ ਦਿੱਲੀ : ਦੇਸ਼ ਭਰ 'ਚ ਚਲਾਨ ਕੱਟਣ ਦੇ ਨਵੇਂ - ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਘਟਨਾ ਓਡੀਸ਼ਾ ਦੇ ਭੁਵਨੇਸ਼ਵਰ ਦੀ ਹੈ ਜਿੱਥੇ ਪੁਲਿਸ ਨੇ ਸ਼ੋਅਰੂਮ ਤੋਂ ਆਈ ਬਿਨ੍ਹਾਂ ਨੰਬਰ ਪਲੇਟ ਦੀ ਇੱਕ ਸਕੂਟੀ ਦਾ ਇੱਕ ਲੱਖ ਦਾ ਚਲਾਨ ਕੱਟ ਦਿੱਤਾ। ਦਰਅਸਲ 12 ਸਤੰਬਰ ਨੂੰ ਕਟਕ 'ਚ ਇੱਕ ਚੈੱਕ ਪੋਸਟ 'ਤੇ ਸੜਕ ਟਰਾਂਸਪੋਰਟ ਅਧਿਕਾਰੀਆਂ ਦੁਆਰਾ ਸਕੂਟੀ ਚਲਾ ਰਹੇ ਅਰੁਣ ਪਾਂਡੇ ਨੂੰ ਰੋਕਿਆ ਗਿਆ।ਇਸ ਤੋਂ ਬਾਅਦ ਸਕੂਟੀ 'ਤੇ ਰਜਿਸਟਰੇਸ਼ਨ ਨੰਬਰ ਨਾ ਹੋਣ ਦੇ ਕਾਰਨ RTO ਨੇ ਇੱਕ ਲੱਖ ਦਾ ਜੁਰਮਾਨਾ ਲਗਾ ਦਿੱਤਾ।

ਹਾਲਾਂਕਿ ਇੱਕ ਲੱਖ ਦਾ ਇਹ ਜੁਰਮਾਨਾ ਡੀਲਰ 'ਤੇ ਲਗਾਇਆ ਗਿਆ। ਹੋਂਡਾ ਐਕਟਿਵਾ ਦੀ ਇਸ ਸਕੂਟੀ ਨੂੰ ਭੁਵਨੇਸ਼ਵਰ ਤੋਂ 28 ਅਗਸਤ ਨੂੰ ਕਵਿਤਾ ਪਾਂਡੇ ਦੇ ਨਾਮ 'ਤੇ ਖਰੀਦਿਆ ਗਿਆ ਸੀ। ਜੁਰਮਾਨੇ ਤੋਂ ਬਾਅਦ ਕਵਿਤਾ ਨੇ ਇਲਜ਼ਾਮ ਲਗਾਇਆ ਕਿ ਸ਼ੋਅਰੂਮ ਨੇ ਰਜਿਸਟਰੇਸ਼ਨ ਨੰਬਰ ਨਹੀਂ ਦਿੱਤਾ ਸੀ। ਅਧਿਕਾਰੀਆਂ ਨੇ ਚਲਾਨ ਮੋਟਰ ਵਹੀਕਲ ਨਿਯਮਾਂ ਦੀ ਉਲੰਘਣਾ ਕਰਨ ਲਈ ਕੱਟਿਆ। ਇਸ ਤੋਂ ਬਾਅਦ RTO ਨੇ ਭੁਵਨੇਸ਼ਵਰ ਦੇ ਅਧਿਕਾਰੀਆਂ ਨੂੰ ਡੀਲਰ ਦਾ ਟ੍ਰੇਡ ਲਾਇਸੈਂਸ ਰੱਦ ਕਰਨ ਨੂੰ ਵੀ ਕਿਹਾ ਕਿ ਉਨ੍ਹਾਂ ਨੇ ਬਿਨਾਂ ਡਾਕੂਮੈਂਟ ਦੇ ਸਕੂਟੀ ਕਿਵੇਂ ਡਿਲੀਵਰ ਕਰ ਦਿੱਤੀ। 

ਕਟਕ ਦੇ RTO ਦਿਪਤੀ ਰੰਜਨ ਪਾਤਰਾਂ ਨੇ ਦੱਸਿਆ ਕਿ ਪੁਰਾਣੇ ਮੋਟਰ ਵਹੀਕਲ ਨਿਯਮਾਂ ਦੇ ਤਹਿਤ ਅਤੇ ਨਵੇਂ ਨਿਯਮ ਦੇ ਤਹਿਤ ਡੀਲਰ ਦੁਆਰਾ ਖਰੀਦਦਾਰ ਨੂੰ ਕੋਈ ਵੀ ਵਾਹਨ ਦੇਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਨੰਬਰ, ਬੀਮਾ ਅਤੇ ਪ੍ਰਦੂਸ਼ਣ ਪ੍ਰਮਾਣ ਪੱਤਰ ਦੇਣਾ ਪਵੇਗਾ ਦੱਸਿਆ ਜਾ ਰਿਹਾ ਹੈ ਕਿ ਸਕੂਟੀ ਦੀ ਕੀਮਤ 65,000 ਦੇ ਕਰੀਬ ਹੈ। ਇਸ ਤੋਂ ਪਹਿਲਾਂ ਓਡੀਸ਼ਾ 'ਚ ਹੀ ਚਲਾਨ ਕੱਟਣ ਮਾਮਲਾ ਸਾਹਮਣੇ ਆਇਆ ਸੀ, ਜਦੋਂ ਸੰਬਲਪੁਰ ਵਿੱਚ ਇੱਕ ਟਰੱਕ ਦਾ 6 ਲੱਖ 53 ਹਜ਼ਾਰ 100 ਰੁਪਏ ਦਾ ਚਲਾਨ ਕੱਟਿਆ ਗਿਆ। ਇਹ ਟਰੱਕ ਨਗਾਲੈਂਡ ਦਾ ਸੀ ਅਤੇ ਟਰੱਕ ਦੇ ਮਾਲਕ ਨੇ ਜੁਲਾਈ 2014 ਤੋਂ ਸਤੰਬਰ 2019 ਤੱਕ ਟੈਕਸ ਦਾ ਭੁਗਤਾਨ ਨਹੀਂ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।