‘ਏਕ ਰਾਸ਼ਟਰ ਏਕ ਭਾਸ਼ਾ' ਏਜੰਡੇ 'ਤੇ ਇਸ ਮੁਟਿਆਰ ਨੇ ਅਮਿਤ ਸ਼ਾਹ ਨੂੰ ਪਾਈ ਝਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵਕਿਰਨ ਨੱਤ ਨਾਮੀ ਲੜਕੀ ਨੇ ਭਾਜਪਾ ਨੂੰ ਲਿਆ ਸਿੱਧੇ ਹੱਥੀਂ

Amit Shah

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਏਜੰਡੇ ‘ਇਕ ਰਾਸ਼ਟਰ ਇਕ ਭਾਸ਼ਾ’ ਜੋ ਕਿ ਹਿੰਦੀ ਭਾਸ਼ਾ ਨੂੰ ਹਰ ਸੂਬੇ ਵਿਚ ਲਾਜ਼ਮੀ ਕਰਵਾਉਣ ਲਈ ਸਰਗਰਮ ਹੈ, ਨੂੰ ਕਈ ਸੂਬੇ ਦੇ ਲੋਕਾਂ ਵਲੋਂ ਨਿੰਦਿਆ ਕਰਦੇ ਹੋਏ ਉਨ੍ਹਾਂ ਦੀ ਮਾਂ ਬੋਲੀ ਦੇ ਖਿਲਾਫ਼ ਸਾਧਿਆ ਹੋਇਆ ਨਿਸ਼ਾਨਾਂ ਕਿਹਾ ਜਾ ਰਿਹਾ ਹੈ। ਅਜਿਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਇਕ ਲੜਕੀ ਦੀ ਜੋ ਕਿ ਆਪਣਾ ਨਾਮ ਨਵਕਿਰਨ ਨੱਤ ਦੱਸ ਰਹੀ ਹੈ।

ਨਵਕਿਰਨ ਨੱਤ ਨੇ ਇਕ ਰਾਸ਼ਟਰ ਇਕ ਭਾਸ਼ਾ ਦੇ ਏਜੰਡੇ 'ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਠੋਕਵਾਂ ਜਵਾਬ ਦਿੱਤਾ ਹੈ। ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਸਰਕਾਰ ਵਲੋਂ ਇਸ ਏਜੰਡੇ ਨੂੰ ਸ਼ੁਰੂ ਕਰਨ ਦੀ ਤਿਆਰੀ 'ਤੇ ਰੋਸ ਵੱਜੋਂ ਕਈ ਸੂਬੇ ਇਸ ਦਾ ਵਿਰੋਧ ਕਰ ਰਹੇ ਹਨ, ਜਿਨ੍ਹਾਂ ਵਿਚ ਪੰਜਾਬ ਵੀ ਸ਼ਾਮਿਲ ਹੈ। ਹੁਣ ਦੇਖਣਾ ਹੋਵੇਗਾ ਕਿ ਵੱਖ ਵੱਖ ਸੂਬਿਆਂ ਦੇ ਲੋਕਾਂ ਦੇ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਕੀ ਇਹ ਕਦਮ ਪਿੱਛੇ ਲੈਂਦੀ ਹੈ ਜਾਂ ਨਹੀਂ।

ਦੱਸ ਦਈਏ ਕਿ ਹਿੰਦੀ ਦਿਵਸ ਮੌਕੇ ਇਕ ਸਮਾਗਮ ਵਿਚ ਕੇਂਦਰੀ ਗ੍ਰਹਿ ਮੰਤਰੀ ਨੇ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣ ਦੀ ਵਕਾਲਤ ਕੀਤੀ ਸੀ। ਇਸ ਮੌਕੇ ਉਹਨਾਂ ਨੇ ਕਿਹਾ ਸੀ ਕਿ ਵੱਖ ਵੱਖ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਸਾਡੇ ਦੇਸ਼ ਦੀ ਤਾਕਤ ਹਨ। ਪਰ ਹੁਣ ਦੇਸ਼ ਨੂੰ ਇਕ ਭਾਸ਼ਾ ਦੀ ਜ਼ਰੂਰਤ ਹੈ ਤਾਂ ਕਿ ਵਿਦੇਸ਼ੀ ਭਾਸ਼ਾਵਾਂ ਇੱਥੇ ਜਗ੍ਹਾ ਨਾ ਲੱਭ ਸਕਣ। ਇਸ ਦੇ ਨਾਲ ਹੀ ਕਿਹਾ ਉਨ੍ਹਾਂ ਕਿਹਾ ਸੀ ਕਿ ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਦੇਸ਼ ਹੈ ਅਤੇ ਹਰ ਭਾਸ਼ਾ ਦਾ ਆਪਣਾ ਮਹੱਤਵ ਹੈ, ਪਰ ਪੂਰੇ ਦੇਸ਼ ਦੀ ਇਕ ਭਾਸ਼ਾ ਹੋਣੀ ਬਹੁਤ ਜਰੂਰੀ ਹੈ, ਜੋ ਵਿਸ਼ਵ ਵਿਚ ਭਾਰਤ ਦੀ ਪਹਿਚਾਣ ਬਣ ਜਾਣੀ ਚਾਹੀਦੀ ਹੈ।

ਦੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।