‘‘ਬੋਲੀ ਦਾ ਵਿਵਾਦ ਛੱਡ ਅਵਾਰਾ ਗਾਂਵਾਂ ਨੂੰ ਸੰਭਾਲੇ ਮੋਦੀ ਸਰਕਾਰ’’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ‘ਇਕ ਭਾਸ਼ਾ-ਇਕ ਦੇਸ਼’ ਵਾਲੇ ਬਿਆਨ ਅਤੇ ਭਾਸ਼ਾ ਵਿਭਾਗ ਪੰਜਾਬ ਵਿਚ ਹੁਕਮ ਚੰਦ ਰਾਜਪਾਲ ਵੱਲੋਂ ਕਥਿਤ ਤੌਰ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ‘ਇਕ ਭਾਸ਼ਾ-ਇਕ ਦੇਸ਼’ ਵਾਲੇ ਬਿਆਨ ਅਤੇ ਭਾਸ਼ਾ ਵਿਭਾਗ ਪੰਜਾਬ ਵਿਚ ਹੁਕਮ ਚੰਦ ਰਾਜਪਾਲ ਵੱਲੋਂ ਕਥਿਤ ਤੌਰ ’ਤੇ ਪੰਜਾਬੀ ਬੋਲੀ ਨੂੰ ਗਾਲੀ ਗਲੋਚ ਵਾਲੀ ਅਤੇ ਝਗੜਾਲੂ ਭਾਸ਼ਾ ਕਹੇ ਜਾਣ ਦਾ ਸਮੂਹ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਹੁਣ ਇਸ ਵਿਰੋਧ ਦੇ ਹੱਕ ਵਿਚ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਵੀ ਕੁੱਦ ਪਈ ਹੈ। ਰੁਪਿੰਦਰ ਹਾਂਡਾ ਨੇ ਇਸ ਨੂੰ ਲੈ ਕੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਉਹ ਬੋਲੀਆਂ ਦੇ ਪਿੱਛੇ ਨਾ ਪੈ ਕੇ ਪਹਿਲਾਂ ਸੜਕਾਂ ’ਤੇ ਘੁੰਮ ਰਹੀਆਂ ਆਵਾਰਾ ਗਾਂਵਾਂ ਦਾ ਹੱਲ ਕਰ ਲਵੇ ਜੋ ਨਿੱਤ ਦਿਨ ਸੜਕ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ।
ਇਸ ਦੇ ਨਾਲ ਹੀ ਹਾਂਡਾ ਨੇ ਸਮੂਹ ਪੰਜਾਬੀਆਂ ਨੂੰ ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।
ਦੱਸ ਦਈਏ ਕਿ ਅਮਿਤ ਸ਼ਾਹ ਦੇ ‘ਇਕ ਦੇਸ਼-ਇਕ ਭਾਸ਼ਾ’ ਵਾਲੇ ਬਿਆਨ ਤੋਂ ਬਾਅਦ ਇਕੱਲੇ ਪੰਜਾਬ ਵਿਚ ਹੀ ਨਹੀਂ ਬਲਕਿ ਕੁੱਝ ਹੋਰ ਸੂਬਿਆਂ ਵਿਚ ਵੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਵਾਪਰੀ ਘਟਨਾ ਨੂੰ ਲੈ ਕੇ ਵੀ ਸਮੂਹ ਪੰਜਾਬੀ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।