ਖੇਤੀ ਬਿਲ ਦਾ ਵਿਰੋਧ: ਸੰਸਦ ਵਿਚ ਚਾਦਰ- ਸਿਰਹਾਣਾ ਲੈ ਕੇ ਧਰਨੇ ‘ਤੇ ਬੈਠੇ ਆਪ MP ਸੰਜੇ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਵਿਚ ਸੋਮਵਾਰ ਨੂੰ ਵੀ ਕਿਸਾਨ ਬਿੱਲਾਂ ਨੂੰ ਲੈ ਕੇ ਹੰਗਾਮਾ ਰਿਹਾ ਜਾਰੀ

Sanjay Singh

ਨਵੀਂ ਦਿੱਲੀ: ਰਾਜ ਸਭਾ ਵਿਚ ਸੋਮਵਾਰ ਨੂੰ ਵੀ ਕਿਸਾਨ ਬਿੱਲਾਂ ਨੂੰ ਲੈ ਕੇ ਹੰਗਾਮਾ ਜਾਰੀ ਰਿਹਾ। ਐਤਵਾਰ ਨੂੰ ਰਾਜ ਸਭਾ ਵਿਚ ਖੇਤੀਬਾੜੀ ਬਿਲ ਪਾਸ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੀਆਂ ਹਨ। ਰਾਜ ਸਭਾ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਲਗਾਤਾਰ ਇਸ ਮੁੱਦੇ ‘ਤੇ ਵਿਰੋਧ ਕਰਦੇ ਨਜ਼ਰ ਆ ਰਹੇ ਹਨ।

ਸੋਮਵਾਰ ਨੂੰ ਵਿਰੋਧੀ ਸੰਸਦ ਮੈਂਬਰ ਸੰਸਦ ਦੇ ਬਾਹਰ ਚਾਦਰ ਵਿਛਾ ਕੇ ਬੈਠੇ ਅਤੇ ਬਿੱਲ ਦਾ ਵਿਰੋਧ ਕੀਤਾ। ਐਤਵਾਰ ਦੇ ਹੰਗਾਮੇ ਤੋਂ ਬਾਅਦ ਸੋਮਵਾਰ ਨੂੰ ਕਈ ਵਿਰੋਧੀ ਸੰਸਦ ਮੈਂਬਰਾਂ ਖਿਲਾਫ ਕਾਰਵਾਈ ਦਾ ਪ੍ਰਸਤਾਵ ਦਿੱਤਾ, ਜਿਸ ਤੋਂ ਬਾਅਦ ਕਈ ਸੰਸਦ ਮੈਂਬਰਾਂ ਨੂੰ ਸਦਨ ਦੇ ਬਾਕੀ ਇਜਲਾਸ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ, ਜਿਸ ਵਿਚ ਸੰਜੇ ਸਿੰਘ ਵੀ ਸ਼ਾਮਲ ਹਨ।

ਇਸ ਤੋਂ ਬਾਅਦ ਸੰਜੇ ਸਿੰਘ ਨੇ ਸਦਨ ਦੇ ਵਿਰੋਧ ਵਿਚ ਬੈਠਣ ਦਾ ਫੈਸਲਾ ਕੀਤਾ ਤੇ ਇਸ ਦੇ ਲਈ ਉਹ ਘਰ ਤੋਂ ਚਾਦਰ-ਸਿਰਹਾਣਾ ਲੈ ਆਏ। ਆਮ ਆਦਮੀ ਪਾਰਟੀ ਨੇ ਸੰਜੇ ਸਿੰਘ ਦੇ ਹਵਾਲੇ ਤੋਂ ਇਕ ਟਵੀਟ ਵੀ ਸ਼ੇਅਰ ਕੀਤਾ, ਜਿਸ ਵਿਚ ਲਿਖਿਆ, ‘ਭਾਜਪਾ ਸਰਕਾਰ ਨੇ ਕਿਸਾਨਾਂ ਖਿਲਾਫ਼ ਕਾਲਾ ਕਾਨੂੰਨ ਪਾਸ ਕੀਤਾ ਹੈ।

ਬਿਲ ਦਾ ਵਿਰੋਧ ਕਰਨ ‘ਤੇ ਸਾਨੂੰ ਮੁਅੱਤਲ ਕੀਤਾ ਗਿਆ। ਇਸ ਲਈ ਅਸੀਂ ਧਰਨੇ ‘ਤੇ ਬੈਠੇ ਹਾਂ ਅਤੇ ਉਦੋਂ ਤੱਕ ਬੈਠੇ ਰਹਾਂਗੇ, ਜਦੋ ਤੱਕ ਭਾਜਪਾ ਸਰਕਾਰ ਨਹੀਂ ਦੱਸਦੀ ਕਿ ਕਿਉਂ ਬਿਨਾਂ ਵੋਟਿੰਗ ਤੋਂ ਲੋਕਤੰਤਰ ਦਾ ਕਤਲ ਕਰਕੇ, ਇਸ਼ ਕਾਨੂੰਨ ਨੂੰ ਪਾਸ ਕੀਤਾ ਗਿਆ’।