ਭਾਜਪਾ ਨੇਤਾ ਦੀ ਧਨਤੇਰਸ ’ਤੇ ਹਿੰਦੂਆਂ ਨੂੰ ਬਰਤਨਾਂ ਦੀ ਬਜਾਏ ਤਲਵਾਰਾਂ ਖ਼ਰੀਦਣ ਦੀ ਸਲਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਦਿਓਬੰਦ ਵਿੱਚ ਇੱਕ ਬੀਜੇਪੀ ਲੀਡਰ ਨੇ ਭੜਕਾਊ ਬਿਆਨ ਦਿੱਤਾ ਹੈ। ਬੀਜੇਪੀ ਨੇਤਾ ਨੇ ਹਿੰਦੂ ਭਾਈਚਾਰੇ ਨੂੰ ...

BJP leader

ਲਖਨਊ: ਉੱਤਰ ਪ੍ਰਦੇਸ਼ ਦੇ ਦਿਓਬੰਦ ਵਿੱਚ ਇੱਕ ਬੀਜੇਪੀ ਲੀਡਰ ਨੇ ਭੜਕਾਊ ਬਿਆਨ ਦਿੱਤਾ ਹੈ। ਬੀਜੇਪੀ ਨੇਤਾ ਨੇ ਹਿੰਦੂ ਭਾਈਚਾਰੇ ਨੂੰ ਧਨਤੇਰਸ 'ਤੇ ਬਰਤਨਾਂ ਦੀ ਬਜਾਏ ਤਲਵਾਰਾਂ ਖਰੀਦਣ ਦੀ ਗੱਲ ਕਹੀ ਹੈ। ਦੱਸ ਦੇਈਏ ਧਨਤੇਰਸ ਹਰ ਸਾਲ ਦੀਵਾਲੀ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਹਿੰਦੂ ਪਰੰਪਰਾ ਅਨੁਸਾਰ ਲੋਕ ਇਸ ਦਿਨ ਬਰਤਨ ਜਾਂ ਧਾਤ ਦੀਆਂ ਬਣੀਆਂ ਚੀਜ਼ਾਂ ਖਰੀਦਦੇ ਹਨ। ਧਨਤੇਰਸ ਇਸ ਸਾਲ ਦੀਵਾਲੀ ਤੋਂ ਦੋ ਦਿਨ ਪਹਿਲਾਂ 25 ਅਕਤੂਬਰ ਨੂੰ ਮਨਾਇਆ ਜਾਵੇਗਾ।

ਮੀਡੀਆ ਰਿਪੋਰਟ ਦੇ ਅਨੁਸਾਰ ਦੇਵਬੰਦ ਨਗਰ ਦੇ ਬੀਜੇਪੀ ਪ੍ਰਧਾਨ ਗਜਰਾਜ ਰਾਣਾ ਨੇ ਇਹ ਭੜਕਾਊ ਬਿਆਨ ਦਿੱਤਾ ਹੈ। ਗਜਰਾਜ ਰਾਣਾ ਨੇ ਕਿਹਾ, 'ਅਯੁੱਧਿਆ ਮੁੱਦੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਜ਼ਲਦੀ ਹੀ ਉਮੀਦ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਰਾਮ ਮੰਦਰ ਦੇ ਹੱਕ ਵਿਚ ਹੋਵੇਗਾ। ਹਾਲਾਂਕਿ ਇਹ ਮਾਹੌਲ ਖਰਾਬ ਕਰ ਸਕਦਾ ਹੈ, ਇਸ ਲਈ ਸੋਨੇ ਦੇ ਗਹਿਣਿਆਂ ਤੇ ਚਾਂਦੀ ਦੇ ਬਰਤਨਾਂ ਦੀ ਬਜਾਏ ਲੋਹੇ ਦੀਆਂ ਤਲਵਾਰਾਂ ਨੂੰ ਇਕੱਠਾ ਕਰਨਾ ਉਚਿਤ ਹੈ। ਲੋੜ ਦੇ ਸਮੇਂ ਇਹ ਤਲਵਾਰਾਂ ਸਾਡੀ ਰੱਖਿਆ ਵਿੱਚ ਕੰਮ ਆਉਣਗੀਆਂ।'

ਹਾਲਾਂਕਿ ਉਨ੍ਹਾਂ ਸਫਾਈ ਦਿੰਦਿਆਂ ਇਹ ਵੀ ਕਿਹਾ ਉਨ੍ਹਾਂ ਕਿਸੇ ਵੀ ਫਿਰਕੇ ਜਾਂ ਧਰਮ ਦੇ ਵਿਰੁੱਧ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ, 'ਇਥੋਂ ਤਕ ਕਿ ਅਸੀਂ ਆਪਣੇ ਧਾਰਮਿਕ ਰੀਤੀ ਰਿਵਾਜਾਂ ਵਿੱਚ ਹਥਿਆਰਾਂ ਦੀ ਪੂਜਾ ਕਰਦੇ ਹਾਂ ਅਤੇ ਸਾਡੇ ਦੇਵੀ-ਦੇਵਤਿਆਂ ਨੇ ਵੀ ਹਾਲਤਾਂ ਦੇ ਅਧਾਰ 'ਤੇ ਹਥਿਆਰਾਂ ਦੀ ਵਰਤੋਂ ਕੀਤੀ ਹੈ। ਮੇਰਾ ਬਿਆਨ ਬਦਲਦੇ ਵਾਤਾਵਰਣ ਤੇ ਮੇਰੇ ਭਾਈਚਾਰੇ ਦੇ ਮੈਂਬਰਾਂ ਲਈ ਇੱਕ ਸੁਝਾਅ ਦੇ ਵਿਸ਼ੇ ਵਿੱਚ ਹੈ। ਇਸ ਦਾ ਕੁਝ ਹੋਰ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।