ਇਤਿਹਾਸ ਸਿਰਜਣ ਦੀ ਕਗਾਰ 'ਤੇ ਭਾਰਤ, ਅੱਜ ਪੂਰਾ ਹੋਵੇਗਾ 100 ਕਰੋੜ ਟੀਕਾਕਰਣ ਦਾ ਅੰਕੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਨੀਆ ਦੀ ਸਭ ਤੋਂ ਵੱਡੀ ਮਹਾਮਾਰੀ ਨਾਲ ਲੜਾਈ 'ਚ ਦੇਸ਼ ਦਾ ਰਿਕਾਰਡ

corona vaccine

 

 ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਸੰਕਰਮਣ ਦੀ ਰੋਕਥਾਮ ਲਈ ਟੀਕਾਕਰਨ ਅਭਿਆਨ ਪੂਰੇ ਦੇਸ਼ ਵਿੱਚ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਕੋਵਿਡ -19 ਟੀਕਾਕਰਣ ਦਾ ਅੰਕੜਾ ਦੇਸ਼ ਭਰ ਵਿੱਚ 99.12 ਕਰੋੜ ਨੂੰ ਪਾਰ ਕਰ ਗਿਆ ਹੈ। ਇਹ 100 ਕਰੋੜ ਦੇ ਟੀਚੇ ਤੋਂ ਕੁਝ ਹੀ ਕਦਮ ਦੂਰ ਹੈ, ਜਿਸ ਨੂੰ ਅੱਜ ਅਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।

 

 

 ਹੋਰ ਵੀ ਪੜ੍ਹੋ: ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ 'TRUTH Social' ਕੀਤਾ ਲਾਂਚ

ਇਸ ਮੌਕੇ ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਇੱਕ ਆਡੀਓ ਵਿਜ਼ੁਅਲ ਫਿਲਮ ਅਤੇ ਗਾਣੇ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਭਾਜਪਾ ਪ੍ਰਧਾਨ ਜੇਪੀ ਨੱਡਾ ਇਸ ਵਿਸ਼ੇਸ਼ ਮੌਕੇ ਨੂੰ ਮਨਾਉਣ ਲਈ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਮੌਜੂਦ ਰਹਿਣਗੇ।

 

 

 ਹੋਰ ਵੀ ਪੜ੍ਹੋ: ਨਿਊਜ਼ੀਲੈਂਡ ’ਚ ਅੱਜ ਡੇਮ ਸਿੰਡੀ ਕਿਰੋ ਬਣੇਗੀ ਗਵਰਨਰ ਜਨਰਲ

ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਇਸ ਸਾਲ 16 ਜਨਵਰੀ ਤੋਂ ਪੜਾਅਵਾਰ ਦੇਸ਼ ਭਰ ਵਿੱਚ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਪਹਿਲੇ ਪੜਾਅ ਵਿੱਚ, ਜਿੱਥੇ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ ਸੀ ਉਥੇ ਹੀ ਬਾਅਦ ਵਿੱਚ ਇਸਦਾ ਵਿਸਤਾਰ ਕਰਦੇ ਹੋਏ, 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦੇ ਟੀਕਾਕਰਣ ਦੀ ਪ੍ਰਕਿਰਿਆ ਚੱਲ ਰਹੀ ਹੈ।

 

 

 ਹੋਰ ਵੀ ਪੜ੍ਹੋ: ਟੀ-20 ਵਿਸ਼ਵ ਕੱਪ: ਅਭਿਆਸ ਮੈਚ ਵਿਚ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ

ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮੰਗਲਵਾਰ ਸ਼ਾਮ ਤੱਕ ਦੇਸ਼ ਭਰ ਵਿੱਚ ਟੀਕੇ ਦੀਆਂ 99 ਕਰੋੜ 12 ਲੱਖ 82 ਹਜ਼ਾਰ 283 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਅਜਿਹੀ ਸਥਿਤੀ ਵਿੱਚ, ਬੁੱਧਵਾਰ ਨੂੰ, ਭਾਰਤ ਕੋਵਿਡ ਟੀਕੇ ਦੇ 100 ਕਰੋੜ ਦੇ ਟੀਚੇ ਨੂੰ ਅਸਾਨੀ ਨਾਲ ਪੂਰਾ ਕਰ ਲਵੇਗਾ।

 ਹੋਰ ਵੀ ਪੜ੍ਹੋ: ਕਿਸਾਨ ਲੀਡਰਸ਼ਿਪ ਦਾ ਹਰ ਹੁਕਮ ਮੰਨ ਕੇ ਹੀ ਸਫ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ