ਸੜਕ ਹਾਦਸੇ ਵਿਚ ਪਿਉ-ਧੀ ਦੀ ਮੌਤ; ਧੀ ਦਾ ਪੇਪਰ ਦਿਵਾਉਣ ਜਾ ਰਿਹਾ ਸੀ ਪਿਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰੀਤੀ ਅਤੇ ਮਦਨ ਲਾਲ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ

Father and daughter die in road accident

 

ਭਿਵਾਨੀ: ਹਰਿਆਣਾ ਦੇ ਭਿਵਾਨੀ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਅਪਣੀ ਧੀ ਨਾਲ ਸੀ.ਈ.ਟੀ. ਦੀ ਪ੍ਰੀਖਿਆ ਦਿਵਾਉਣ ਜਾ ਰਹੇ ਸਾਬਕਾ ਸਰਪੰਚ ਦੀ ਬਾਈਕ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿਤੀ। ਹਾਦਸੇ 'ਚ ਦੋਵੇਂ ਪਿਓ-ਧੀ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ: H1B ਵੀਜ਼ਾ ਪ੍ਰੋਗਰਾਮ ’ਚ ਬਦਲਾਅ ਕਰੇਗਾ ਬਾਈਡਨ ਪ੍ਰਸ਼ਾਸਨ  

ਜਾਣਕਾਰੀ ਮੁਤਾਬਕ ਸ਼ਨਿਚਰਵਾਰ ਸਵੇਰੇ ਪਿੰਡ ਅਸਲਵਾਸ ਦੁਬੀਆ ਦੀ ਰਹਿਣ ਵਾਲੀ 20 ਸਾਲਾ ਪ੍ਰੀਤੀ ਅਪਣੇ ਪਿਤਾ ਮਦਨ ਲਾਲ ਨਾਲ ਸੀ.ਈ.ਟੀ. ਦਾ ਪੇਪਰ ਦੇਣ ਲਈ ਮੋਟਰਸਾਈਕਲ 'ਤੇ ਸਿਵਾਨੀ ਜਾ ਰਹੀ ਸੀ। ਪਿੰਡ ਲੋਹਾਣੀ ਨੇੜੇ ਜੂਈ ਨਹਿਰ ਕੋਲ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਪ੍ਰੀਤੀ ਅਤੇ ਮਦਨ ਲਾਲ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਦੋਵਾਂ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਅਤੇ ਪ੍ਰਵਾਰਕ ਮੈਂਬਰ ਮੌਕੇ 'ਤੇ ਪਹੁੰਚ ਗਏ।

ਇਹ ਵੀ ਪੜ੍ਹੋ: ਅਮਰੀਕੀ ਨਾਗਰਿਕ ਨਾਲ ਧੋਖਾਧੜੀ ਦੇ ਮੁਲਜ਼ਮ ਦੀ 9.3 ਲੱਖ ਡਾਲਰ ਦੀ ਕ੍ਰਿਪਟੋਕਰੰਸੀ ਜ਼ਬਤ

ਪੁਲਿਸ ਦੇ ਜਾਂਚ ਅਧਿਕਾਰੀ ਏ.ਐਸ.ਆਈ. ਰਾਕੇਸ਼ ਨੇ ਦਸਿਆ ਕਿ ਜੂਈ ਨਹਿਰ ’ਤੇ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ, ਜਿਸ ’ਤੇ ਉਹ ਮੌਕੇ ’ਤੇ ਪੁੱਜੇ। ਉਨ੍ਹਾਂ ਦਸਿਆ ਕਿ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿਤੀ। ਪਿੰਡ ਅਸਲਵਾਸ ਦੁਬੀਆ ਦੇ ਸਾਬਕਾ ਸਰਪੰਚ ਮਦਨ ਲਾਲ ਅਤੇ ਉਸ ਦੀ ਬੇਟੀ ਪ੍ਰੀਤੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਕੁਲਬੀਰ ਜ਼ੀਰਾ ਨੂੰ ਝਟਕਾ, ਗ੍ਰਿਫਤਾਰੀ ਖਿਲਾਫ਼ ਪਾਈ ਪਟੀਸ਼ਨ ਖਾਰਜ 

ਮਦਨ ਲਾਲ ਦੇ ਭਰਾ ਰਾਮ ਨਿਵਾਸ ਨੇ ਦਸਿਆ ਕਿ ਉਸ ਦੀ ਭਤੀਜੀ ਪ੍ਰੀਤੀ ਅੱਜ ਸੀ.ਈ.ਟੀ. ਦਾ ਪੇਪਰ ਦੇਣ ਲਈ ਅਪਣੇ ਪਿਤਾ ਮਦਨ ਲਾਲ ਨਾਲ ਸਿਵਾਨੀ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿਚ ਇਕ ਸੜਕ ਹਾਦਸਾ ਵਾਪਰ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਪ੍ਰੀਤੀ ਐਮ.ਐਸ.ਸੀ. ਦੀ ਵਿਦਿਆਰਥ ਹੈ ਅਤੇ ਅੱਜ ਸੀ.ਈ.ਟੀ ਦਾ ਪੇਪਰ ਦੇਣ ਲਈ ਮੈਂ ਅਪਣੇ ਪਿਤਾ ਨਾਲ ਸਵੇਰੇ 4:30 ਵਜੇ ਘਰੋਂ ਨਿਕਲੀ ਸੀ।