ਐਸ-400 ਤੋਂ ਬਾਅਦ ਰੂਸ ਦੇ ਨਾਲ ਇਕ ਹੋਰ ਡੀਲ ਕਰੇਗਾ ਭਾਰਤ
ਭਾਰਤ ਨੂੰ ਐਸ-400 ਸਿਸਟਮ ਅਤੇ ਨੇਵੀ ਵਾਰਸ਼ਿਪ ਵੇਚਣ ਤੋਂ ਬਾਅਦ ਰੂਸ ਦੀ ਨਜ਼ਰ ਇਕ ਹੋਰ ਡੀਲ 'ਤੇ ਹੈ। ਦੱਸ ਦਈਏ ਕਿ ਰੂਸ ਹੁਣ ਭਾਰਤ ਨਾਲ 1.5 ਬਿਲਿਅਨ..
ਨਵੀਂ ਦਿੱਲੀ (ਭਾਸ਼ਾ): ਭਾਰਤ ਨੂੰ ਐਸ-400 ਸਿਸਟਮ ਅਤੇ ਨੇਵੀ ਵਾਰਸ਼ਿਪ ਵੇਚਣ ਤੋਂ ਬਾਅਦ ਰੂਸ ਦੀ ਨਜ਼ਰ ਇਕ ਹੋਰ ਡੀਲ 'ਤੇ ਹੈ। ਦੱਸ ਦਈਏ ਕਿ ਰੂਸ ਹੁਣ ਭਾਰਤ ਨਾਲ 1.5 ਬਿਲਿਅਨ ਡਾਲਰ ਦੀ ਏਅਰ ਡਿਫੈਂਸ ਸਿਸਟਮ ਦੀ ਡੀਲ ਕਰਨ ਜਾ ਰਿਹਾ ਹੈ। ਅਮਰੀਕਾ ਵਲੋਂ ਰੂਸ 'ਤੇ ਲਗਾਏ ਗਏ ਪ੍ਰਤੀਬੰਧ ਦੇ ਬਾਵਜੂਦ ਭਾਰਤ ਰੂਸ ਦੇ ਨਾਲ ਇਹ ਡੀਲ ਕਰ ਸਕਦਾ ਹੈ ਜੋ ਕਿ ਇਹ ਬਹੁਤ ਘੱਟ ਦੂਰੀ ਦਾ ਏਅਰ ਡਿਫੈਸ ਸਿਸਟਮ ਹੋਵੇਗਾ ।
ਸੂਤਰਾਂ ਮੁਤਾਬਕ ਸੋਮਵਾਰ ਨੂੰ ਹੋਈ ਇਕ ਮੀਟਿੰਗ ਵਿਚ ਦੱਸਿਆ ਗਿਆ ਕਿ ਇਸ ਡੀਲ ਲਈ ਸੱਭ ਤੋਂ ਘੱਟ ਬੋਲੀ ਰੂਸ ਨੇ ਹੀ ਲਗਾਈ ਹੈ ਜਦੋਂ ਕਿ ਇਸ ਡੀਲ ਦੇ ਵਿਚ ਹੁਣ ਵੀ ਕਈ ਰੁਕਾਵਟਾਂ ਹਨ। ਦੱਸ ਦਈਏ ਕਿ ਇਸ ਡੀਲ ਲਈ ਫ਼ਰਾਂਸ ਅਤੇ ਸਵੀਡਨ ਨੇ ਵੀ ਬੋਲੀ ਲਗਾਈ ਸੀ ਜਿਸ 'ਚ ਰੂਸ ਦੀ ਬੋਲੀ ਫ਼ਰਾਂਸ ਅਤੇ ਸਵੀਡਨ ਦੇ ਮੁਕਾਬਲੇ ਘੱਟ ਸੀ। ਇਸ ਡੀਲ ਨੂੰ ਫਾਇਨਲ ਕਰਨ ਵਿਚ ਵੀ ਅਮਰੀਕੀ ਦੀ ਪ੍ਰਤੀਬੰਧਤਾ ਦੀ ਸਮੱਸਿਆ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ ਬਹੁਤ ਘੱਟ ਦੂਰੀ ਦੀ ਇਸ ਏਅਰ ਮਿਸਾਇਲ ਡਿਫੈਂਸ ਸਿਸਟਮ ਨੂੰ ਲੈ ਕੇ ਸੱਭ ਤੋ ਸਾਬਕਾ ਦੀ ਸਰਕਾਰ ਨੇ 2010 ਵਿਚ ਗੱਲ ਸ਼ੁਰੂ ਕੀਤੀ ਸੀ। ਇਸ ਸਾਲ ਜਨਵਰੀ ਵਿਚ ਵੀ ਇਸ ਡੀਲ ਨੂੰ ਲੈ ਕੇ ਕਾਫ਼ੀ ਬੈਠਕਾਂ ਹੋਈਆਂ ਸਨ। ਜਨਵਰੀ ਦੀ ਬੈਠਕ ਵਿਚ 2 ਹੋਰ ਭਾਗ ਲੈਣ ਵਾਲਿਆਂ ਨਾਲ ਗੱਲ ਹੋਈ ਸੀ ਅਤੇ ਕੁੱਝ ਭਾਗ ਲੈਣ ਵਾਲਿਆ ਨੇ ਰੂਸ ਦੇ ਸਿਸਟਮ 'ਤੇ ਕਈ ਸਵਾਲ ਖੜੇ ਕੀਤੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਿਸਟਮ ਘੱਟ ਪੱਧਰ ਦੇ ਟਾਰਗੇਟ 'ਤੇ ਨਿਸ਼ਾਨਾ ਨਹੀਂ ਲਗਾ ਸਕਦਾ, ਨਾਲ ਹੀ ਗਰਮੀਆਂ ਵਿਚ ਰੇਤੀਲੀ ਥਾਵਾਂ 'ਤੇ ਵੀ ਇਸ ਨੂੰ ਕੰਮ ਕਰਨ ਵਿਚ ਮੁਸ਼ਕਿਲ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਆਰਮੀ ਦੀ ਇਸ ਡੀਲ ਨੂੰ ਫਾਇਨਲ ਕਰਨ ਲਈ ਬਜਟ ਵੱਡੀ ਸਮੱਸਿਆ ਬੰਣ ਸਕਦਾ ਹੈ। ਆਰਮੀ ਨੇ ਮਾਰਚ ਵਿਚ ਡਿਫੈਂਸ 'ਤੇ ਬਣੇ ਸੰਸਦੀ ਪੈਨਲ ਨੂੰ ਫੰਡ ਦੀ ਕਮੀ ਬਾਰੇ ਵੀ ਦੱਸਿਆ ਸੀ।
ਪੇਸ਼ ਹੋਏ ਬਟਜ ਵਿਚ ਆਰਮੀ ਨੂੰ 17,756 ਕਰੋੜ ਰੁਪਏ ਮਿਲੇ ਸਨ, ਜੋ ਮੰਗੇ ਗਏ ਬਜਟ ਦੇ ਮੁਕਾਬਲੇ ਕਾਫ਼ੀ ਘੱਟ ਹੈ।