ਸੂਗਰ ਤੋਂ ਲੈ ਕੇ ਕੈਂਸਰ ਤੱਕ ਦੀ ਬਿਮਾਰੀ ਨੂੰ ਦੂਰ ਰੱਖੇਗਾ ਇਨ੍ਹਾਂ ਬੀਜਾਂ ਦਾ ਸੇਵਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਸੀਂ ਸਾਰੇ ਲੋਕ ਚੰਗੇ ਅਤੇ ਤੰਦਰੁਸਤ ਜੀਵਨ ਦੀ ਇੱਛਾ ਰੱਖਦੇ ਹਾਂ। ਕੀ ਤੁਸੀਂ ਜਾਣਦੇ ਹੋ...

Benefits of seeds

ਅਸੀਂ ਸਾਰੇ ਲੋਕ ਚੰਗੇ ਅਤੇ ਤੰਦਰੁਸਤ ਜੀਵਨ ਦੀ ਇੱਛਾ ਰੱਖਦੇ ਹਾਂ। ਕੀ ਤੁਸੀਂ ਜਾਣਦੇ ਹੋ ਕਿ ਅਕਸਰ ਲੋਕ ਘਰਾਂ ਵਿਚ ਫ਼ਲ ਅਤੇ ਸਬਜ਼ੀਆਂ ਵਿਚ ਮੌਜੂਦ ਬੀਜ ਕੱਢ ਕੇ ਸੁੱਟ ਦਿੰਦੇ ਹਨ। ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਅਸੀ ਅਪਣੀ ਡਾਈਟ ਵਿਚ ਹਰ ਤਰ੍ਹਾਂ ਦੇ ਬੀਜ ਸ਼ਾਮਿਲ ਕਰ ਸਕਦੇ ਹੋ। ਕਦੇ ਵੀ ਫ਼ਲ ਅਤੇ ਸਬਜ਼ੀਆਂ ਦੇ ਬੀਜ ਨੂੰ ਬੇਕਾਰ ਸਮਝ ਕੇ ਨਾ ਸੁੱਟੋ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੱਦੂ ਦੇ ਬੀਜ ਵਿਚ ਵਿਟਾਮਿਨ-ਬੀ ਅਤੇ ਫੌਲਿਕ ਐਸਿਡ ਤੋਂ ਇਲਾਵਾ ਇਕ ਅਜਿਹਾ ਕੈਮੀਕਲ ਵੀ ਮੌਜੂਦ ਹੁੰਦਾ ਹੈ, ਜੋ ਸਾਡੇ ਰਵੱਈਏ ਨੂੰ ਬਿਹਤਰ ਕਰਨ ਵਿਚ ਮਦਦ ਕਰਦਾ ਹੈ। ਸਿਰਫ਼ ਇੰਨਾ ਹੀ ਨਹੀਂ, ਕੱਦੂ ਦੇ ਬੀਜ ਡਾਇਬੀਟੀਜ਼ ਵਰਗੇ ਰੋਗਾਂ ਵਿਚ ਵੀ ਕਾਫ਼ੀ ਫ਼ਾਇਦਾ ਪਹੁੰਚਾਉਂਦੇ ਹਨ। ਇਹ ਸਰੀਰ ਵਿਚ ਇਨਸੁਲੀਨ ਦੀ ਮਾਤਰਾ ਨੂੰ ਸੰਤੁਲਿਤ ਕਰਨ ਵਿਚ ਵੀ ਮਦਦਗਾਰ ਸਾਬਤ ਹੁੰਦੇ ਹਨ। ਤੁਸੀਂ ਇਨ੍ਹਾਂ ਬੀਜਾਂ ਨੂੰ ਰੋਸਟ ਕਰਕੇ ਅਪਣੀ ਡਾਈਟ ਵਿਚ ਸ਼ਾਮਿਲ ਕਰ ਸਕਦੇ ਹੋ।