ਹੁਣ ਕੈਂਸਰ ਦਾ ਪਤਾ ਲਗਾਉਣਾ ਹੋਵੇਗਾ ਆਸਾਨ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੈਂਸਰ ਇਕ ਅਜਿਹੀ ਬਿਮਾਰੀ ਹੈ ਜਿਸਦਾ ਨਾਮ ਲੈਣ ਤੋਂ ਹੀ ਲੋਕ ਡਰਦੇ ਹਨ। ਕੈਂਸਰ ਦੇ ਇਲਾਜ਼ ਬਾਰੇ ਭਾਵੇਂ ਕਾਫ਼ੀ ਕੁਝ ਕਿਹਾ ਜਾਂਦਾ ਹੈ ਪਰ ਪੱਕੇ ਤੌਰ ਤੇ ....

ਕੈਂਸਰ

ਨਵੀਂ ਦਿੱਲੀ (ਭਾਸ਼ਾ) : ਕੈਂਸਰ ਇਕ ਅਜਿਹੀ ਬਿਮਾਰੀ ਹੈ ਜਿਸਦਾ ਨਾਮ ਲੈਣ ਤੋਂ ਹੀ ਲੋਕ ਡਰਦੇ ਹਨ। ਕੈਂਸਰ ਦੇ ਇਲਾਜ਼ ਬਾਰੇ ਭਾਵੇਂ ਕਾਫ਼ੀ ਕੁਝ ਕਿਹਾ ਜਾਂਦਾ ਹੈ ਪਰ ਪੱਕੇ ਤੌਰ ਤੇ ਇਸਦਾ ਇਲਾਜ਼ ਨਹੀਂ ਵਿਕਸਿਤ ਹੋ ਸਕਿਆ। ਹਾਂ ਪਰ ਇਸ ਦੇ ਅਸਰ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦਾ ਦੇਰੀ ਨਾਲ ਪਤਾ ਲਗਦਾ ਹੈ। ਇਸ ਲਈ ਕੈਂਸਰ ਦਾ ਇਲਾਜ ਕਾਫ਼ੀ ਲੰਮੇ ਸਮੇਂ ਤੱਕ ਚੱਲਦਾ ਹੈ, ਪਰ ਹੁਣ ਕੈਂਸਰ ਦਾ ਪਤਾ ਲਗਾਉਣ ਲਈ ਵਿਗਿਆਨੀਆਂ ਨੇ ਇਕ ਅਜਿਹਾ ਯੰਤਰ ਤਿਆਰ ਕੀਤਾ ਹੈ ਜੋ ਖੂਨ ਦੇ ਨਮੂਨੇ ਦੀ ਜਾਂਚ ਕਰਨ ਲਈ ਸੂਖਮ ਕਣਾਂ ਦੀ ਵਰਤੋਂ ਕਰਕੇ ਕੈਂਸਰ ਦਾ ਪਤਾ ਲਗਾਉਂਦਾ ਹੈ।

ਖੂਨ ਦੇ ਵਿਸ਼ਲੇਸ਼ਣ ਲਈ, ਯੂਕੇ ਦੀ ਮਾਨਚੈਸਟਰ ਯੂਨੀਵਰਸਿਟੀ ਦੇ ਵਿਗਿਆਨਕਾਂ ਦੁਆਰਾ ਵਿਕਸਤ ਕੀਤੀ ਇਸ ਤਕਨੀਕ ਨਾਲ ਅਣਜਾਣ ਅਣੂਆਂ ਦੀ ਪਛਾਣ ਕਰਨ ਵਿਚ ਮਦਦ ਮਿਲ ਸਕਦੀ ਹੈ। 'ਜੁਰਨਲਸ ਆਫ਼ ਅਡਵਾਂਸਡ ਮੈਟੀਰੀਅਲਜ਼' ਵਿਚ ਛਾਪੀ ਗਈ ਇਕ ਖੋਜ ਰਿਪੋਰਟ ਅਨੁਸਾਰ, ਇਸ ਖੂਨ ਟੈਸਟ ਨਾਲ ਕੈਂਸਰ ਵਰਗੇ ਰੋਗਾਂ ਨੂੰ ਖੋਜਣ ਤੇ ਨਿਗਰਾਨੀ ਕਰਨ ਦੀ ਕਾਬਲੀਅਤ ਹੈ। ਕਿਸੇ ਬਿਮਾਰੀ ਪ੍ਰਤੀ ਖੂਨ ਦੇ ਵਹਾਅ ਵਿਚ ਮਾਰਕਰਾਂ ਨੂੰ ਲੱਭਣਾ ਅਕਸਰ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਬਹੁਤ ਛੋਟੇ ਹੁੰਦੇ ਹਨ ਅਤੇ ਗਿਣਤੀ ਬਹੁਤ ਘੱਟ ਹੁੰਦੀ ਹੈ।

ਅਧਿਐਨ ਨੇ ਦਿਖਾਇਆ ਹੈ ਕਿ ਛੋਟੇ ਅਣੂ ਖਾਸ ਕਰਕੇ ਪ੍ਰੋਟੀਨ - ਕੈਂਸਰ ਮਰੀਜ਼ਾਂ ਦੇ ਖੂਨ ਸੰਚਾਰ ਵਿਚ ਸੂਖਮ ਕਣਾਂ ਨਾਲ ਜੁੜੇ ਹੋਏ ਹੁੰਦੇ ਹਨ। ਮੈਨਚੈਸਟਰ ਯੂਨੀਵਰਸਿਟੀ ਤੋਂ ਮਾਰਿਲੇਨਾ ਨੇ ਕਿਹਾ ਕਿ ਬਹੁਤ ਸਾਰੇ ਖੂਨ ਦੇ ਟੈਸਟਾਂ ਵਿਚ, ਅਸਪਸ਼ਟਤਾ ਹੋਣਾ ਇਕ ਸਮੱਸਿਆ ਹੈ ਜੋ ਜਾਂ ਤਾਂ ਬਿਮਾਰੀ ਦੀ ਖੋਜ ਕਰਨ ਵਿਚ ਅਸਫਲ ਰਹਿੰਦੀ ਹੈ ਜਾਂ ਝੂਠੇ ਪਾੱਜ਼ੀਟਿਵ ਤੇ ਗਲਤ ਨੈਗੇਟਿਵ ਜਾਣਕਾਰੀ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਤਕਨੀਕ ਇਕ ਵੱਡੀ ਤਬਦੀਲੀ ਸਾਬਤ ਹੋ ਸਕਦੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ