ਡਾ. ਮਨਮੋਹਨ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾ ਨੂੰ ਕੀਤਾ ਯਾਦ, ਕਿਹਾ...

ਏਜੰਸੀ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆ ਵਿਚ ਮਨਾਇਆ ਗਿਆ ਹੈ 550ਵਾਂ ਪ੍ਰਕਾਸ਼ ਪੁਰਬ

Photo

ਚੰਡੀਗੜ੍ਹ : ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਇੱਕਜੁੱਟ ਕਰਨ ਦੇ ਲਈ ਧਰਮਨਿਰਪੱਖਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਗੁਰੂ ਨੇ ਜੋ ਸੰਦੇਸ਼ ਦਿੱਤੇ ਉਹ ਅੱਜ ਵੀ ਸੱਚ ਹਨ।

ਉਨ੍ਹਾਂ ਨੇ ਇਕ ਸਮਾਗਮ ਵਿਚ ਕਿਹਾ ''ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੂਰਬ ਦਾ ਮੌਕਾ ਹੈ ਜਦੋ ਅਸੀ ਪਿੱਛੇ ਉਸ ਦੌਰ ਵਿਚ ਵਿਚਾਰ ਕਰਦੇ ਜਦ ਗੁਰੂ ਨਾਨਕ ਦੇਵ ਜੀ ਸਨ ਅਤੇ ਉਨ੍ਹਾਂ ਨੇ ਦੁਨੀਆਂ ਨੂੰ ਇਕੱਠੇ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਧਰਮ ਨਿਰਪੱਖਤਾ ਨੂੰ ਯਕੀਨੀ  ਕਰਨ ਦਾ ਸੰਦੇਸ਼ ਦਿੱਤਾ ਜੋ ਹਰ ਵਰਗ ਨੂੰ ਇਕਜੁੱਟ ਕਰਦੀ ਹੈ ਅਤੇ ਉਨ੍ਹਾਂ ਦੇ ਵੱਲੋਂ ਸਥਾਪਤ ਆਦਰਸ਼ ਅੱਜ ਵੀ ਪ੍ਰਸੰਗਿਕ ਹਨ''।

ਮਨਮੋਹਨ ਸਿੰਘ ਨੇ ਕਿਹਾ ''ਕਿ ਸਿੱਖ ਧਰਮ ਦੇ ਸੰਸਥਾਪਕ ਦੇ ਪ੍ਰਕਾਸ਼ ਪੁਰਬ ਨੂੰ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਕਰਨ ਦੇ ਮੌਕੇ ਦੇ ਤੌਰ 'ਤੇ ਮਨਾਇਆ ਜਾਣਾ ਚਾਹੀਦਾ ਹੈ ਚਾਹੇ ਉਹ ਕਿੱਥੋਂ ਦੇ ਵੀ ਹੋਣ''। 

ਦੱਸ ਦਈਏ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦਨੀਆਂ ਵਿਚ  ਸਿੱਖ ਸੰਗਤਾਂ ਵੱਲੋਂ ਮਨਾਇਆ ਗਿਆ ਹੈ। ਇਸ ਪਵਿੱਤਰ ਮੌਕੇ 'ਤੇ ਬੀਤੇ 9 ਨਵੰਬਰ ਨੂੰ ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਕੌਰੀਡੋਰ ਖੋਲ੍ਹਿਆ ਗਿਆ ਹੈ ਜਿਸ ਰਾਹੀਂ ਹਰ ਰੋਜ਼ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ।