ਸਾਵਧਾਨ! 31 ਦਸੰਬਰ ਤੱਕ ਨਿਪਟਾ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ!  

ਏਜੰਸੀ

ਖ਼ਬਰਾਂ, ਰਾਸ਼ਟਰੀ

ਐੱਸ.ਬੀ.ਆਈ. ਬੈਂਕ ਨੇ ਟਵੀਟ ਕਰਕੇ ਕਿਹਾ ਕਿ ਗਾਹਕ ਆਪਣੇ ਪੁਰਾਣੇ ਮੈਗਨੇਟਿਕ ਏ.ਟੀ.ਐੱਮ-ਡੈਬਿਟ ਕਾਰਡ ਨੂੰ ਬਦਲਵਾ ਲੈਣ।

Important task by december 31

ਨਵੀਂ ਦਿੱਲੀ: ਸਾਲ 2019 ਦੇ ਖਤਮ ਹੋਣ ਅਤੇ ਨਵਾਂ ਸਾਲ ਸ਼ੁਰੂ ਹੋਣ 'ਚ ਸਿਰਫ ਕੁਝ ਹੀ ਦਿਨ ਬਚੇ ਹਨ। ਦੱਸ ਦੇਈਏ ਕਿ 31 ਦਸੰਬਰ ਤੋਂ ਪਹਿਲਾਂ ਜੇਕਰ ਤੁਸੀਂ ਇਹ 4 ਕੰਮ ਨਹੀਂ ਨਿਪਟਾਏ ਤਾਂ ਤੁਸੀਂ ਪ੍ਰੇਸ਼ਾਨੀ 'ਚ ਪੈ ਸਕਦੇ ਹੋ। ਇਹ ਕੰਮ ਤੁਹਾਡੇ ਬੈਂਕ, ਆਮਦਨ ਟੈਕਸ, ਏ.ਟੀ.ਐੱਮ., ਪੈਨ ਕਾਰਡ ਨਾਲ ਜੁੜੇ ਹੋਏ ਹਨ। ਜੇਕਰ ਤੁਹਾਡਾ ਵੀ ਸਟੇਟ ਬੈਂਕ ਆਫ ਇੰਡੀਆ 'ਚ ਅਕਾਊਂਟ ਹੈ ਅਤੇ ਬੈਂਕ ਦੇ ਏ.ਟੀ.ਐੱਮ.-ਡੈਬਿਟ ਕਾਰਡ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।

ਅਜਿਹੇ 'ਚ ਤੁਸੀਂ 31 ਦਸੰਬਰ 2019 ਤੱਕ ਬਿਲੇਟਿਡ ਆਈ.ਟੀ.ਆਰ. ਭਰ ਕੇ 5 ਹਜ਼ਾਰ ਰੁਪਏ ਦਾ ਜੁਰਮਾਨਾ ਬਚਾ ਸਕਦੇ ਹੋ। ਜੇਕਰ ਤੁਸੀਂ ਵੀ ਕਿਸੇ ਸਰਵਿਸ ਟੈਕਸ ਜਾਂ ਐਕਸਾਈਜ਼ ਡਿਊਟੀ ਸੰਬੰਧਤ ਵਿਵਾਦ ਨਾਲ ਜੁੜੇ ਹੋ ਤਾਂ ਤੁਹਾਡੇ ਲਈ ਵਧੀਆ ਹੋਵੇਗਾ ਕਿ 31 ਦਸੰਬਰ 2019 ਤੋਂ ਪਹਿਲਾਂ ਇਸ ਦੇ ਹੱਲ ਲਈ ਰਜਿਸਟ੍ਰੇਸ਼ਨ ਕਰਵਾ ਲਓ। ਦੱਸ ਦੇਈਏ ਕਿ ਅਜਿਹੇ ਵਿਵਾਦਾਂ ਤੋਂ ਨਿਪਟਾਰਾ ਕਰਨ ਲਈ ਵਿੱਤ ਵਿਭਾਗ ਨੇ ਇਸ ਸਕੀਮ ਨੂੰ ਸ਼ੁਰੂ ਕੀਤਾ ਸੀ, ਜਿਸ ਦੀ ਆਖਰੀ ਤਾਰੀਕ 31 ਦਸੰਬਰ 2019 ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।