ਮੋਦੀ ਸਰਕਾਰ ਦਾ ਫੌਜ ਨੂੰ ਨਵੇਂ ਸਾਲ 'ਤੇ ਵੱਡਾ ਤੋਹਫ਼ਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਜਨਵਰੀ 2020 ਵਿੱਚ ਹੋ ਸਕਦਾ ਹੈ ਸੌਦਾ

File Photo

ਨਵੀਂ ਦਿੱਲੀ- ਭਾਰਤੀ ਫੌਜ ਨੂੰ ਨਵੇਂ ਸਾਲ 'ਚ ਅਮਰੀਕੀ ਅਟੈਕ ਹੈਲੀਕਾਪਟਰ, ਅਪਾਚੇ ਦੀ ਸੌਗਾਤ ਮਿਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ 2020 ਦੀ ਪਹਿਲੀ ਡੀਲ 6 ਅਪਾਚੇ ਹੈਲੀਕਾਪਟਰ ਦੀ ਹੋ ਸਕਦੀ ਹੈ। ਅਗਲੇ ਮਹੀਨੇ ਭਾਰਤੀ ਫੌਜ ਅਤੇ ਅਮਰੀਕਾ ਦਰਮਿਆਨ ਇਹ ਸੌਦਾ ਹੋ ਸਕਦਾ ਹੈ। 

ਦੱਸਣਯੋਗ ਹੈ ਕਿ ਹਵਾਈ ਫੌਜ ਨੂੰ ਪਹਿਲਾਂ ਹੀ ਇਹ ਅਟੈਕ ਹੈਲੀਕਾਪਟਰ ਮਿਲ ਚੁਕੇ ਹਨ। ਸੂਤਰਾਂ ਅਨੁਸਾਰ, ਅਗਲੇ ਮਹੀਨੇ ਯਾਨੀ ਜਨਵਰੀ 2020 'ਚ ਇਹ ਸੌਦਾ ਹੋ ਸਕਦਾ ਹੈ। ਜਲਦ ਹੀ ਕੈਬਨਿਟ ਕਮੇਟੀ ਆਨ ਸਕਿਓਰਿਟੀ (ਸੀ.ਸੀ.ਐੱਸ.) ਇਸ 'ਤੇ ਆਪਣੀ ਮੋਹਰ ਲੱਗਾ ਸਕਦੀ ਹੈ। 

ਇਨ੍ਹਾਂ ਅਟੈਕ ਹੈਲੀਕਾਪਟਰਜ਼ ਨੂੰ ਥਲ ਸੈਨਾ ਬਾਰਡਰ ਦੇ ਕਰੀਬ ਤਾਇਨਾਤ ਕਰੇਗੀ। ਨਾਲ ਹੀ ਹਾਲ 'ਚ ਖੜ੍ਹੀ ਕੀਤੀ ਗਈ ਨਵੀਂ ਯੂਨਿਟ, ਆਈ.ਬੀ.ਜੀ. ਯਾਨੀ ਇੰਟੀਗ੍ਰੇਟੇਡ ਬੈਟੇਲ ਗਰੁੱਪ 'ਚ ਇਨ੍ਹਾਂ ਨੂੰ ਤਾਇਨਾਤ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਸਾਲ 2022 ਤੱਕ ਥਲ ਸੈਨਾ ਨੂੰ ਇਹ ਹੈਲੀਕਾਪਟਰ ਮਿਲ ਜਾਣਗੇ। 

ਇਸ ਤਰ੍ਹਾਂ ਦੇ ਅਟੈਕ ਹੈਲੀਕਾਪਟਰਜ਼ ਦਾ ਇਸਤੇਮਾਲ ਉੱਚੇ ਪਹਾੜਾਂ 'ਤੇ ਅੱਤਵਾਦੀਆਂ ਦੇ ਕੈਂਪ ਅਤੇ ਲਾਂਚ ਪੈਡਜ਼ ਸਮੇਤ ਦੁਸ਼ਮਣਾਂ ਦੇ ਬੰਕਰ ਅਤੇ ਛਾਉਣੀਆਂ ਨੂੰ ਤਬਾਹ ਕਰਨ ਲਈ ਕੀਤਾ ਜਾਂਦਾ ਹੈ। ਅਮਰੀਕਾ ਨੇ ਅਫਗਾਨਿਸਤਾਨ 'ਚ ਤਾਲਿਬਾਨ ਦੀਆਂ ਗੁਫਾਵਾਂ 'ਤੇ ਹਮਲਾ ਕਰਨ ਲਈ ਇਨ੍ਹਾਂ ਦੀ ਵਰਤੋਂ ਕੀਤੀ ਸੀ। 

ਹਾਲ ਹੀ 'ਚ ਭਾਰਤੀ ਜਲ ਸੈਨਾ ਨੇ ਵੀ ਇਨ੍ਹਾਂ ਅਪਾਚੇ ਹੈਲੀਕਾਪਟਰਜ਼ ਨੂੰ ਆਪਣੇ ਜੰਗੀ ਬੇੜੇ 'ਚ ਸ਼ਾਮਲ ਕੀਤਾ ਸੀ। ਹਵਾਈ ਫੌਜ ਨੇ ਇਨ੍ਹਾਂ ਅਪਾਚੇ ਹੈਲੀਕਾਪਟਰਜ਼ ਨੂੰ ਪਠਾਨਕੋਟ ਏਅਰਬੇਸ 'ਤੇ ਤਾਇਨਾਤ ਕੀਤਾ ਸੀ। ਹਵਾਈ ਫੌਜ ਨੇ ਸਾਲ 2015 'ਚ ਅਮਰੀਕਾ ਨਾਲ 22 ਅਪਾਚੇ ਹੈਲੀਕਾਪਟਰ ਦਾ ਸੌਦਾ ਕੀਤਾ ਸੀ। ਪਹਿਲੀ ਖੇਪ 'ਚ ਸਤੰਬਰ ਦੇ ਮਹੀਨੇ 8 ਹੈਲੀਕਾਪਟਰ ਮਿਲੇ ਹਨ।