ਕੋਰਨਾਵਾਇਰਸ 'ਤੇ ਕੰਟਰੋਲ ਕਰਨ ਤੋਂ ਬਾਅਦ ਸੀਏਏ 'ਤੇ ਕਦਮ ਚੁੱਕਾਂਗੇ- ਅਮਿਤ ਸ਼ਾਹ
ਸ਼ਾਹ ਨੇ ਕਿਹਾ, “ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਨਿਯਮ ਅਜੇ ਤੈਅ ਕੀਤੇ ਜਾਣੇ ਬਾਕੀ ਹਨ
Amit shah
ਬੋਲਪੁਰ, ਪੱਛਮੀ ਬੰਗਾਲ: ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਇਕ ਕਰੋੜ ਨੂੰ ਪਾਰ ਕਰ ਗਏ ਹਨ। ਇਸ ਦੌਰਾਨ ਕੋਵਿਡ ਟੀਕੇ ਲਈ ਤਿਆਰੀ ਤੇਜ਼ੀ ਨਾਲ ਜਾਰੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਰੋਨਾ ਟੀਕਾ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) 'ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੇ ਕੰਮ ਰੁਕ ਗਏ ਹਨ। ਸੀਏਏ ਦੇ ਨਿਯਮ ਬਣਨਾ ਅਜੇ ਬਾਕੀ ਹੈ। ਇਹ ਟੀਕੇ ਦੀ ਸ਼ੁਰੂਆਤ ਅਤੇ ਕੋਰੋਨਾ ਚੇਨ ਤੋੜਨ ਤੋਂ ਬਾਅਦ ਵਿਚਾਰਿਆ ਜਾਵੇਗਾ।