ਭਾਰਤ ਦੇ ਦੋ 'ਰਾਸ਼ਟਰ ਪਿਤਾ' ਹਨ, ਨਰਿੰਦਰ ਮੋਦੀ 'ਨਿਊ ਇੰਡੀਆ' ਦੇ ਪਿਤਾ ਹਨ - ਅੰਮ੍ਰਿਤਾ ਫੜਨਵੀਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਮਾਮਲੇ 'ਤੇ ਕਾਂਗਰਸੀ ਮਹਿਲਾ ਆਗੂ ਵੱਲੋਂ ਅੰਮ੍ਰਿਤਾ ਦੀ ਆਲੋਚਨਾ

Image

 

ਨਾਗਪੁਰ - ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨਵੇਂ ਭਾਰਤ’ ਦਾ ਪਿਤਾ ਦੱਸਦੇ ਹੋਏ ਕਿਹਾ ਕਿ ਦੇਸ਼ ਵਿੱਚ ਦੋ 'ਰਾਸ਼ਟਰ ਪਿਤਾ' ਹਨ।

ਬੈਂਕਰ ਅਤੇ ਗਾਇਕਾ ਅੰਮ੍ਰਿਤਾ ਨੇ ਇੱਕ 'ਮੌਕ' ਕੋਰਟ ਇੰਟਰਵਿਊ ਦੌਰਾਨ ਕਿਹਾ, “ਸਾਡੇ ਕੋਲ ਦੋ ‘ਰਾਸ਼ਟਰ ਪਿਤਾ' ਹਨ। ਨਰਿੰਦਰ ਮੋਦੀ 'ਨਵੇਂ ਭਾਰਤ' ਦੇ ਪਿਤਾ ਹਨ ਅਤੇ ਮਹਾਤਮਾ ਗਾਂਧੀ ਪਹਿਲੇ ਸਮੇਂ ਦੇ ਰਾਸ਼ਟਰ ਪਿਤਾ ਹਨ।

ਕਾਂਗਰਸੀ ਆਗੂ ਅਤੇ ਮਹਾਰਾਸ਼ਟਰ ਦੀ ਸਾਬਕਾ ਮੰਤਰੀ ਯਸ਼ੋਮਤੀ ਠਾਕੁਰ ਨੇ ਇਸ ਟਿੱਪਣੀ 'ਤੇ ਸੀਨੀਅਰ ਭਾਜਪਾ ਨੇਤਾ ਦੀ ਪਤਨੀ ਦੀ ਆਲੋਚਨਾ ਕੀਤੀ।

ਠਾਕੁਰ ਨੇ ਕਿਹਾ, ''ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਵਾਰ-ਵਾਰ ਗਾਂਧੀ ਜੀ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹ ਅਜਿਹੀਆਂ ਗੱਲਾਂ ਕਰਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਗਾਂਧੀ ਜੀ ਵਰਗੇ ਮਹਾਨ ਲੋਕਾਂ ਨੂੰ ਝੂਠ ਬੋਲ ਕੇ ਅਤੇ ਬਦਨਾਮ ਕਰਕੇ ਇਤਿਹਾਸ ਨੂੰ ਬਦਲਣ ਦੀ ਸਨਕ ਹੈ।"

'ਮੌਕ' ਅਦਾਲਤ ਦੇ ਇੰਟਰਵਿਊ ਵਿੱਚ, ਅੰਮ੍ਰਿਤਾ ਨੂੰ ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਨੂੰ ਰਾਸ਼ਟਰ ਪਿਤਾ ਕਹਿਣ ਬਾਰੇ ਪੁੱਛਿਆ ਗਿਆ ਸੀ। ਇੰਟਰਵਿਊ ਕਰਤਾ ਨੇ ਪੁੱਛਿਆ ਸੀ ਕਿ ਜੇਕਰ ਮੋਦੀ ਰਾਸ਼ਟਰ ਪਿਤਾ ਹਨ ਤਾਂ ਮਹਾਤਮਾ ਗਾਂਧੀ ਕੌਣ ਹਨ?

ਅੰਮ੍ਰਿਤਾ ਨੇ ਜਵਾਬ ਦਿੱਤਾ ਕਿ ਮਹਾਤਮਾ ਗਾਂਧੀ ਦੇਸ਼ ਦੇ ਰਾਸ਼ਟਰ ਪਿਤਾ ਹਨ ਅਤੇ ਮੋਦੀ 'ਨਿਊ ਇੰਡੀਆ' ਦੇ ਰਾਸ਼ਟਰ ਪਿਤਾ ਹਨ। ਉਸ ਨੇ ਕਿਹਾ, “ਸਾਡੇ ਕੋਲ ਦੋ ਰਾਸ਼ਟਰ ਪਿਤਾ ਹਨ, ਨਰਿੰਦਰ ਮੋਦੀ 'ਨਵੇਂ ਭਾਰਤ' ਦੇ ਰਾਸ਼ਟਰ ਪਿਤਾ ਹਨ ਅਤੇ ਮਹਾਤਮਾ ਗਾਂਧੀ ਉਸ (ਪਹਿਲੇ) ਦੌਰ ਦੇ ਰਾਸ਼ਟਰ ਪਿਤਾ ਹਨ।

ਅੰਮ੍ਰਿਤਾ ਦੀ ਇਹ ਟਿੱਪਣੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਕੁਝ ਦਿਨ ਪਹਿਲਾਂ ਛਤਰਪਤੀ ਸ਼ਿਵਾਜੀ ਮਹਾਰਾਜ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਵਿਰੋਧੀ ਧਿਰ ਦੀ ਆਲੋਚਨਾ ਤੋਂ ਬਾਅਦ, ਕੋਸ਼ਿਆਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਸੀ ਕਿ ਉਹ ਅਜਿਹੀ ਮਹਾਨ ਸ਼ਖਸੀਅਤ ਦਾ ਨਿਰਾਦਰ ਕਰਨ ਬਾਰੇ 'ਕਦੇ ਸੋਚ ਵੀ ਨਹੀਂ ਸਕਦਾ।'

ਇਸ ਤੋਂ ਪਹਿਲਾਂ ਸ਼ਿਵਾਜੀ ਮਹਾਰਾਜ ਦੇ ਕਥਿਤ ਅਪਮਾਨ ਨੂੰ ਲੈ ਕੇ ਵਿਰੋਧੀ ਮਹਾ ਵਿਕਾਸ ਆਗਾਢੀ ਨੇ ਕੋਸ਼ਿਆਰੀ ਦਾ ਅਸਤੀਫਾ ਮੰਗਿਆ ਸੀ।