ਗਣਤੰਤਰ ਦਿਵਸ ਰਿਹਰਸਲ ਕਾਰਨ ਨਵੀਂ ਦਿੱਲੀ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਰੂਟਾਂ 'ਚ ਹੋਏ ਬਦਲਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈਸ ਰਿਹਰਸਲ ਕਾਰਨ ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੱਕ ਪਹੁੰਚਣ ਲਈ ਰੂਟਾਂ ਵਿਚ ਬਦਲਾਅ ਕੀਤਾ ਗਿਆ ਹੈ।

Republic Day parade rehearsals

ਨਵੀਂ ਦਿੱਲੀ : ਗਣਤੰਤਰ ਦਿਵਸ ਪਰੇਡ ਦੀ ਫੁੱਲ ਡਰੈਸ ਰਿਹਰਸਲ ਵਿਜੈ ਚੌਂਕ ਤੋਂ ਸ਼ੁਰੂ ਹੋ ਕੇ ਲਾਲ ਕਿਲ੍ਹੇ ਤੱਕ ਹੋਵੇਗੀ। ਇਸ ਕਾਰਨ ਨਵੀਂ ਦਿੱਲੀ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੱਕ ਪਹੁੰਚਣ ਲਈ ਰੂਟਾਂ ਵਿਚ ਬਦਲਾਅ ਕੀਤਾ ਗਿਆ ਹੈ। ਦੱਖਣ ਦਿੱਲੀ ਵੱਲੋਂ ਆਉਣ ਵਾਲੇ ਲੋਕ ਧੌਲਾ ਕੂੰਆਂ, ਮਦਰ ਟੇਰੇਸਾ ਕ੍ਰਿਸੇਂਟ, ਰਾਮਮਨੋਹਰ ਲੋਹੀਆ ਦਾ ਗੋਲਚੱਕਰ, ਕਨਾਟ ਪਲੇਸ ਦਾ ਬਾਹਰਲਾ ਸਰਕਲ, ਪਹਾੜਗੰਜ ਸਾਈਡ ਅਤੇ ਬਾਹਰਲਾ ਸਰਕਲ, ਪਹਾੜਗੰਜ ਸਾਈਡ ਅਤੇ ਮੰਟੋ ਰੋਡ ਤੋਂ ਭਵਭੂਤੀ ਮਾਰਗ ਰਾਹੀਂ ਅਜਮੇਰੀ ਗੇਟ ਤੱਕ ਜਾ ਸਕਦੇ ਹਨ।

ਉਤੇ ਹੀ ਉਤਰੀ ਦਿੱਲੀ ਵੱਲੋਂ ਲੋਕ ਝੰਡੇਵਾਲਾ ਗੋਲਚਕੱਰ, ਰਾਣੀ ਝਾਂਸੀ ਰੋਡ ਤੋਂ ਖੱਬੇ ਹੱਥ ਹੋ ਕੇ ਦੇਸ਼ਬੰਧੂ ਗੁਪਤਾ ਰੋਡ ਪਹਾੜਗੰਜ ਪੁਲ ਤੋਂ ਰੇਲਵੇ ਸਟੇਸ਼ਨ ਜਾ ਸਕਦੇ ਹਨ। ਜਦਕਿ ਪੂਰਬੀ ਦਿੱਲੀ ਤੋਂ ਆਉਣ ਵਾਲੇ ਲੋਕ ਬੁਲੇਵਰਡ ਮਾਰਗ, ਆਈਐਸਬੀਟੀ ਪੁਲ ਤੋਂ ਸ਼ੀਲਾ ਸਿਨੇਮਾ ਪਹਾੜਗੰਜ ਪੁੱਲ ਹੋ ਕੇ ਜਾ ਸਕਦੇ ਹਨ। ਪੁਰਾਣੀ ਦਿੱਲੀ ਜਾਣ ਲਈ ਦੱਖਣ ਦਿੱਲੀ ਤੋਂ ਰਿੰਗ ਰੋਡ, ਆਸ਼ਰਮ ਚੌਂਕ, ਸਰਾਏ ਕਾਲੇ ਖਾਂ ਰੋਡ, ਰਾਜਘਾਟ, ਯਮੂਨਾ ਬਜ਼ਾਰ ਤੋਂ ਖੱਬੇ ਹੱਥ ਹੋ ਕੇ ਐਸਪੀ ਮੁਖਰਜੀ ਮਾਰਗ, ਛਾਤਾ ਰੇਲ, ਕੋਡਿਆ ਪੁੱਲ ਤੋਂ ਹੋ ਕੇ ਜਾ ਸਕਦੇ ਹਨ।

ਉਤਰੀ ਦਿੱਲੀ ਤੋਂ ਬੁਲੇਵਰਡ ਰੋਡ, ਮੋਰੀ ਗੇਟ ਗੋਲਚਕੱਰ, ਮੋਰੀ ਗੇਟ ਬਜ਼ਾਰ, ਪੁੱਲ ਦੁਫਰੀਨ ਤੋਂ ਖੱਬੇ ਹੱਥ ਹੋ ਕੇ ਐਸਪੀ ਮੁਖਰਜੀ ਰਾਹ ਤੋਂ ਹੋ ਕੇ ਜਾ ਸਕਦੇ ਹਨ। ਪਰੇਡ ਦੇ ਚਲਦਿਆਂ ਸਿਟੀ ਬੱਸਾਂ ਕ੍ਰਿਸ਼ਨਾ ਮੇਨਨ ਮਾਰਗ, ਉਦਯੋਗ ਭਵਨ, ਸੁਨਹਿਰੀ ਬਾਗ ਰੋਡ, ਤਿਆਗਰਾਜ ਮਾਰਗ, ਪਾਰਕ ਸਟ੍ਰੀਟ, ਪਹਾਡਗੰਜ ਦਾ ਆਰਾਮ ਬਾਗ ਚੌਂਕ, ਕਮਲਾ ਬਜ਼ਾਰ, ਵੈਲੋਡ੍ਰਮ ਰੋਡ, ਭੈਰੋਂ ਮੰਦਰ ਪ੍ਰਗਤੀ ਮੈਦਾਨ ਦੇ ਨੇੜੇ, ਹਨੂਮਾਨ ਮੰਦਰ, ਨਿਗਮ ਬੋਧ ਘਾਟ, ਬੁੱਧ ਵਿਹਾਰ, ਮੋਰੀ ਗੇਟ ਅਤੇ ਆਈਐਸਬੀਟੀ ਸਰਾਏ ਕਾਲੇ ਖਾਂ ਤੱਕ ਹੀ ਜਾਣਗੀਆਂ।

23 ਜਨਵਰੀ ਨੂੰ ਸਵੇਰੇ 7 ਵਜੇ ਤੋਂ ਲੈ ਕੇ ਪਰੇਡ ਖਤਮ ਹੋਣ ਤੱਕ ਆਟੋ ਅਤੇ ਟੈਕਸੀਆਂ ਨੂੰ ਮਦਰ ਟੇਰੇਸਾ ਕ੍ਰਿਸੇਂਟ, ਬਾਬਾ ਖੜਕ ਸਿੰਘ ਮਾਰਗ, ਪਟੇਲ ਚੌਂਕ ਗੋਲ ਚੱਕਰ ਤੱਕ ਅਸ਼ੋਕ ਰੋਡ, ਟਾਲਸਟਾਇ ਮਾਰਗ ਤੋਂ ਸੰਸਦ ਮਾਰਗ, ਕੇਜੀ ਮਾਰਗ, ਫਿਰੋਜ਼ਸ਼ਾਹ ਰੋਡ, ਮੰਡੀ ਹਾਊਸ ਗੋਲਚੱਕਰ ਤੱਕ ਫਿਰੋਜ਼ਸ਼ਾਹ ਰੋਡ, ਭਗਵਾਨਦਾਸ ਰੋਡ ਮਥੂਰਾ ਰੋਡ, ਐਸਬੀ ਮਾਰਗ, ਹੁਮਾਯੂੰ ਰੋਡ, ਏਪੀਜੇ ਅਬਦੁਲ ਕਮਾਲ ਮਾਰਗ, ਕਮਲ ਅਤਾਤੁਰਕ ਰਾਹ, ਕੌਟਲਿਆ ਮਾਰਗ ਅਤੇ ਸਰਦਾਰ ਪਟੇਲ ਰਾਹਾਂ 'ਤੇ ਆਵਾਜਾਈ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।