ਪਾਕਿਸਤਾਨ ਦੇ Hulk ਨੇ ਠੁਕਰਾਏ 300 ਰਿਸ਼ਤੇ, ਕਾਰਨ ਜਾਣ ਕੇ ਰਹਿ ਜਾਵੋਗੇ ਹੈਰਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਹਲਕ ਦੁਨੀਆਂ ਦੇ ਸੱਭ ਤੋਂ ਤਾਕਤਵਰ ਲੋਕਾਂ ਵਿਚ ਸ਼ਾਮਲ ਹਨ ਇਨ੍ਹਾਂ ਦਾ ਅਸਲੀ ਨਾਲ ਅਰਬਾਬ ਖਿਜਰ ਹਯਾਤ ਹੈ

File Photo

ਨਵੀਂ ਦਿੱਲੀ : ਪਾਕਿਸਤਾਨ ਦੇ ਹਲਕ ਨੂੰ ਵਿਆਹ ਦੇ ਲਈ 300 ਤੋਂ ਜਿਆਦਾ ਰਿਸ਼ਤੇ ਆ ਚੁੱਕੇ ਹਨ ਪਰ ਉਨ੍ਹਾਂ ਨੇ ਸਾਰੇ ਰਿਸ਼ਤੇ ਠੁਕਰਾ ਦਿੱਤੇ ਹਨ। ਰਿਸ਼ਤੇ ਠਕਰਾਉਣ ਦਾ ਕਾਰਨ ਸੁਣ ਕੇ ਤੁਸੀ ਵੀ ਹੈਰਾਨ ਹੋਵੋਗੇ। ਦਰਅਸਲ ਹਲਕ ਨੂੰ ਅਜਿਹੀ ਘਰਵਾਲੀ ਚਾਹੀਦੀ ਹੈ ਜਿਸ ਦਾ ਵਜ਼ਨ 100 ਕਿੱਲੋਂ ਤੋਂ ਜਿਆਦਾ ਹੋਵੇ।

ਹਲਕ ਦੁਨੀਆਂ ਦੇ ਸੱਭ ਤੋਂ ਤਾਕਤਵਰ ਲੋਕਾਂ ਵਿਚ ਸ਼ਾਮਲ ਹਨ ਇਨ੍ਹਾਂ ਦਾ ਅਸਲੀ ਨਾਲ ਅਰਬਾਬ ਖਿਜਰ ਹਯਾਤ ਹੈ ਅਤੇ ਉਮਰ 27 ਸਾਲ ਹੈ। ਹਲਕ ਦਾ ਵਜ਼ਨ ਲਗਭਘ 444 ਕਿਲੋਗ੍ਰਾਮ ਹੈ। ਹਲਕ ਦਾ ਮੰਨਣਾ ਹੈ ਕਿ ਜੇਕਰ ਉਹ 100 ਕਿਲੋਗ੍ਰਾਮ ਦੇ ਘੱਟ ਵਜ਼ਨ ਵਾਲੀ ਨੂੰਹ ਮਿਲੇਗੀ ਤਾਂ ਉਸ ਦੀ ਜੋੜੀ ਨਹੀਂ ਜੱਚੇਗੀ।

  ਵੇਟਲਿਫਟਰ ਅਰਬਾਬ ਖਿਜਰ ਹਯਾਤ ਦੀ ਉਚਾਈ 6 ਫੁੱਟ 6 ਇੰਚ ਹੈ। ਅਰਬਾਬ ਦੇ ਘਰਵਾਲਿਆਂ ਦਾ ਕਹਿਣ ਹੈ ਕਿ ਜੇਕਰ 100 ਕਿਲੋਂਗ੍ਰਾਮ ਵਾਲੀ ਨੂੰਹ ਨਾਂ ਮਿਲੀ ਤਾਂ ਜੋੜੀ ਬੇਮੇਲ ਹੋ ਜਾਵੇਗੀ। ਅਰਬਾਬ ਨੇ ਕਿਹਾ ਕਿ ਉਸ ਦੀ ਹੋਣ ਵਾਲੀ ਪਤਨੀ ਨੂੰ ਵਧੀਆ ਖਾਣਾ ਬਣਾਉਣ ਵੀ ਆਉਣਾ ਚਾਹੀਦਾ ਹੈ ਕਿਉਂਕਿ ਉਹ ਹਰ ਦਿਨ 10 ਹਜ਼ਾਰ ਕੈਲੋਰੀ ਦੀ ਡਾਇਟ ਲੈਂਦੇ ਹਨ। ਨਾਸਤੇ ਵਿਚ ਤਾਂ ਕੇਵਲ ਇਹ 36 ਅੰਡੇ ਖਾਂਦੇ ਹਨ।

ਅਰਬਾਬ ਨੂੰ ਕੋਈ ਬਿਮਾਰੀ ਨਹੀਂ ਹੈ। ਇਨ੍ਹਾਂ ਨੇ ਜਾਨਬੁੱਝ ਕੇ ਆਪਣਾ ਵਜ਼ਨ ਵਧਾਇਆ ਹੈ। ਇਨ੍ਹਾਂ ਦੇ ਵਜ਼ਨ ਵਧਾਉਣ ਦਾ ਕਾਰਨ ਇਹ ਹੈ ਕਿ ਅਰਬਾਬ ਦੁਨੀਆਂ ਦੇ ਸੱਭ ਤੋਂ ਤਾਕਤਵਰ ਇਨਸਾਨ ਬਣ ਕੇ ਚੈਂਪੀਅਨ ਬਨਣਾ ਚਾਹੁੰਦੇ ਹਨ। ਦੁਨੀਆਂ ਭਰ ਦੇ ਲੋਕ ਇਨ੍ਹਾਂ ਨੂੰ ਹਲਕ ਦੇ ਨਾਮ ਨਾਲ ਬੁਲਾਉਂਦੇ ਹਨ।

ਅਰਬਾਬ ਦੁਨੀਆਂ ਦੀ ਨਜ਼ਰ ਵਿਚ ਉਦੋਂ ਆਏ ਜਦੋਂ ਇਨ੍ਹਾਂ ਨੇ ਇਕ ਹੱਥ ਨਾਲ ਟਰੈਕਟਰ ਨੂੰ ਰੱਸੀ ਨਾਲ ਖਿੱਚਿਆ ਸੀ। ਅਰਬਾਬ ਅਕਸਰ ਮਜ਼ਾਕ-ਮਜ਼ਾਕ ਅੰਦਰ ਲੋਕਾਂ ਨੂੰ ਆਪਣੇ ਇਕ ਹੱਥ ਨਾਲ ਉਠਾ ਲੈਂਦੇ ਹਨ। ਬਾਈਕ ਨੂੰ ਤਾਂ ਉਠਾ ਕੇ ਉਹ ਕਸਰਤ ਕਰਦੇ ਹਨ। ਉਹ ਦਿਲ ਤੋਂ ਇਕ ਸੋਹਣੀ ਘਰਵਾਲੀ ਚਾਹੁੰਦੇ ਹਨ ਜੋ ਕਿ ਉਨ੍ਹਾਂ ਨੂੰ ਖੂਬ ਪਿਆਰ ਕਰੇ।