Rajasthan Accident News: ਇਕੱਠੇ ਘੁੰਮੇ, ਇਕੱਠੇ ਸ਼ਰਾਬ ਪੀਤੀ ਤੇ ਫਿਰ ਪੰਜਾਂ ਦੋਸਤਾਂ ਨੂੰ ਇਕੱਠਿਆਂ ਆਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Rajasthan Accident News: ਸਾਰਿਆਂ ਦੀ ਉਮਰ 20 ਤੋਂ 23 ਸਾਲ ਦੇ ਵਿਚਕਾਰ

5 friends died together in Rajasthan News in punjabi

5 friends died together in Rajasthan News in punjabi : ਰਾਜਸਥਾਨ ਦੇ ਉਦੈਪੁਰ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇਕ ਜੀਪ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ ਅਤੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿਤਾ।

ਇਹ ਵੀ ਪੜ੍ਹੋ: Punjabi Culture News: ਕਿਥੇ ਗਈਆਂ ਬੈਲਾਂ ਦੀਆਂ ਜੋੜੀਆਂ 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਾਮਲਾ ਗੋਗੁੰਡਾ-ਪਿੰਡਵਾੜਾ ਹਾਈਵੇ 'ਤੇ ਖੋਖਰਿਆਲ ਸੁਰੰਗ ਨੇੜੇ ਦਾ ਹੈ। ਜੀਪ ਵਿੱਚ ਸਵਾਰ ਪੰਜ ਦੋਸਤ ਗੋਗੁੰਡਾ ਤੋਂ ਆਪਣੇ ਪਿੰਡ ਦੇਵਲਾ ਜਾ ਰਹੇ ਸਨ। ਇਸ ਦੌਰਾਨ ਜੀਪ ਦਾ ਡਰਾਈਵਰ ਖੋਖਰੀਆ ਡਰੇਨ ਸੁਰੰਗ ਦੇ ਬਾਹਰ ਸੰਤੁਲਨ ਗੁਆ ​​ਬੈਠਾ ਅਤੇ ਜੀਪ ਬੇਕਾਬੂ ਹੋ ਕੇ ਵਿਚਕਾਰਲੀ ਸੜਕ 'ਤੇ ਪਲਟ ਗਈ ਹਾਦਸੇ 'ਚ ਦੇਵਲਾ ਇਲਾਕੇ ਦੇ ਰਹਿਣ ਵਾਲੇ 3 ਨੌਜਵਾਨਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ ਤੇ ਦੋ ਨੌਜਵਾਨਾਂ ਨੇ ਹਸਪਤਾਲ 'ਚ ਦਮ ਤੋੜ ਦਿਤਾ।

ਇਹ ਵੀ ਪੜ੍ਹੋ: Faridkot News: ਫੌਜੀ ਵਰਦੀ 'ਚ ਘੁੰਮ ਰਹੇ ਨੌਜਵਾਨ ਨੂੰ ਫਰੀਦਕੋਟ ਪੁਲਿਸ ਨੇ ਹਿਰਾਸਤ 'ਚ ਲਿਆ 

ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਦੀ ਸ਼ਰਾਬ ਪੀਤੀ ਹੋਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਕੋਟੜਾ ਦੇ ਡੀਐੱਸਪੀ ਰਾਮੇਸ਼ਵਰ ਲਾਲ, ਗੋਗੁੰਡਾ ਥਾਣੇ ਦੇ ਅਧਿਕਾਰੀ ਸ਼ੈਤਾਨ ਸਿੰਘ ਨਥਾਵਤ ਅਤੇ ਬੇਕਰੀਆ ਥਾਣੇ ਦੇ ਅਧਿਕਾਰੀ ਮੌਕੇ 'ਤੇ ਪੁੱਜੇ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਬੇਕਰੀਆ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ।

 (For more Punjabi news apart from 5 friends died together in Rajasthan News in punjabi , stay tuned to Rozana Spokesman)