Cough Syrup Coldbest-PC ‘ਚ ਮਿਲੇ ਜ਼ਹਿਰੀਲੇ ਪਦਾਰਥ!

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਵਿੱਚ 9 ਬੱਚਿਆਂ ਦੀ ਮੌਤ

File

ਹਿਮਾਚਲ ਅਧਾਰਤ ਫਾਰਮਾਸਿਊਟੀਕਲ ਕੰਪਨੀ ਡਿਜੀਟਲ ਵਿਜ਼ਨ ਦੇ ਕਫ ਸਿਰਪ ਕੋਲਡਬੈਸਟ-ਪੀਸੀ ਦੇ ਉਤਪਾਦਨ 'ਤੇ ਪਾਬੰਦੀ ਲਗਾਈ ਗਈ ਹੈ। ਦਰਅਸਲ, ਕੋਲਡਬੈਸਟ ਸਿਰਪ ਪੀਣ ਤੋਂ ਬਾਅਦ ਜੰਮੂ ਦੇ ਉਧਮਪੁਰ ਵਿੱਚ 9 ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿੱਚ ਕੋਲਡਬੈਸਟ ਸਿਰਪ ਵਿੱਚ ‘ਜ਼ਹਿਰੀਲੇ ਪਦਾਰਥ’ ਡਾਈਵਿਲਟੀਨ ਗਲਾਈਕੋਲ ਦੀ ਮੌਜੂਦਗੀ ਦਾ ਪਤਾ ਚਲਿਆ ਹੈ।

ਡਰੱਗਜ਼ ਐਂਡ ਫੂਡ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਸਹਾਇਕ ਡਰੱਗ ਕੰਟਰੋਲ ਸੁਰਿੰਦਰ ਮੋਹਨ ਨੇ ਕਿਹਾ ਹੈ ਕਿ “ਕੋਲਡਬੈਸਟ-ਪੀਸੀ ਵਿਚ ਜ਼ਹਿਰੀਲੇ ਤੱਤ ਡਾਈਥੀਲੀਨ ਗਲਾਈਕੋਲ ਦੀ ਮੌਜੂਦਗੀ ਮਿਲੀ ਹੈ। ਜਿਸ ਕਾਰਨ ਉਧਮਪੁਰ ਜ਼ਿਲੇ ਵਿਚ ਬੱਚਿਆਂ ਦੀ ਮੌਤ ਹੋ ਗਈ ਹੈ।" ਉਨ੍ਹਾਂ ਕਿਹਾ ਕਿ "ਪੀਜੀਆਈਐਮਈਆਰ ਚੰਡੀਗੜ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।"

ਅਧਿਕਾਰੀਆਂ ਨੇ ਦੱਸਿਆ ਕਿ ਸਿਰਪ ਦੇ ਨਮੂਨੇ ਇੰਡੀਅਨ ਇੰਸਟੀਚਿਉਟ ਆਫ ਇੰਟਰੋਗੇਟਿਵ ਮੈਡੀਸਨ, ਜੰਮੂ ਅਤੇ ਖੇਤਰੀ ਡਰੱਗਜ਼ ਟੈਸਟਿੰਗ ਲੈਬਾਰਟਰੀ ਚੰਡੀਗੜ੍ਹ ਨੂੰ ਜਾਂਚ ਲਈ ਭੇਜੇ ਗਏ ਹਨ। ਜੰਮੂ-ਕਸ਼ਮੀਰ ਦੀ ਡਰੱਗ ਕੰਟਰੋਲਰ ਲਤਿਕਾ ਖਜੂਰੀਆ ਨੇ ਕਿਹਾ ਕਿ “ਪੀਜੀਆਈਐਮਈਆਰ ਚੰਡੀਗੜ੍ਹ ਦੀ ਰਿਪੋਰਟ ਵਿਚ ਕਫ ਸਿਰਪ ਵਿੱਚ ਡਾਈਏਥੀਲੀਨ ਗਲਾਈਕੋਲ ਦੀ ਮੌਜੂਦਗੀ ਦੀ ਪੁਸ਼ਟੀ ਕਰਦੀ ਹੈ।

ਖੇਤਰੀ ਡਰੱਗਜ਼ ਟੈਸਟਿੰਗ ਲੈਬ ਦੀ ਅੰਤਮ ਰਿਪੋਰਟ ਦਾ ਅਜੇ ਇੰਤਜ਼ਾਰ ਕੀਤੀ ਜਾ ਰਿਹਾ ਹੈ। ਜਿਵੇਂ ਹੀ ਉਹ ਰਿਪੋਰਟ ਮਿਲਦੀ ਹੈ। ਅਸੀਂ ਬੱਚਿਆਂ ਦੀ ਮੌਤ ਦਾ ਅਸਲ ਕਾਰਨ ਜਾਣਾਂਗੇ। ਸਿਰਪ ਵੇਚਣ 'ਤੇ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ। ” ਜੰਮੂ ਦੇ ਡਾਇਰੈਕਟਰ ਸਿਹਤ ਸੇਵਾਵਾਂ ਦੇ ਡਾ. ਰੇਨੂ ਸ਼ਰਮਾ ਨੇ ਦੱਸਿਆ ਕਿ ਦਸੰਬਰ ਤੋਂ ਲੈ ਕੇ 17 ਜਨਵਰੀ ਤੱਕ ਉਧਮਪੁਰ ਦੇ ਰਾਮਨਗਰ ਬਲਾਕ ਵਿੱਚ 9 ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ।

ਬੱਚਿਆਂ ਨੂੰ ਗੁਰਦੇ ਦੀ ਸਮੱਸਿਆ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਾਰੇ ਬੱਚਿਆਂ ਦੀ ਮੌਤ ਵਿਚ ਆਮ ਗੱਲ ਇਹ ਸੀ ਕਿ ਹਰ ਕੋਈ ਕੋਲਡਬੈਸਟ ਪੀਸੀ ਸਿਰਪ ਦਾ ਸੇਵਨ ਕਰਦਾ ਸੀ। ਸਿਰਪ ਪੀਣ ਨਾਲ 17 ਬੱਚੇ ਬੀਮਾਰ ਹੋ ਗਏ ਸਨ, ਜਿਨ੍ਹਾਂ ਵਿੱਚੋਂ 9 ਦੀ ਮੌਤ ਹੋ ਗਈ ਸੀ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉਤਰਾਖੰਡ, ਹਰਿਆਣਾ, ਉੱਤਰ ਪ੍ਰਦੇਸ਼, ਤ੍ਰਿਚੀਰਾਪੱਲੀ, ਸ਼ਿਲਾਂਗ ਅਤੇ ਤ੍ਰਿਪੁਰਾ ਵਿਚ ਕੋਲਡਬੈਸਟ ਸਿਰਪ ਦੀ ਵਿਕਰੀ ਹੋਂਦੀ ਹੈ। ਇਸ ਵੇਲੇ ਸਾਰੇ ਰਾਜਾਂ ਵਿੱਚ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ। ਨਾਲ ਹੀ ਸਿਰਪ ਦਾ ਉਤਪਾਦਨ ਵੀ ਬੰਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਡਿਜੀਟਲ ਵਿਜ਼ਨ ਦੀ ਐਮਡੀ ਕੋਨਿਕ ਗੋਇਲ ਨੇ ਇਸ ਮੁੱਦੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।