ਅਸੀਂ ਕੇਜਰੀਵਾਲ ਨੂੰ ਜਿੱਤ ਲਈ ਵਧਾਈ ਦਿੱਤੀ ਨਾ ਕਿ ਵਾਪਸ ਪਰਤਣ ਲਈ : ਖਹਿਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਦਿਆਂ 'ਤੇ ਮਤਭੇਦ ਹੋਣ ਕਾਰਨ ਆਮ ਆਦਮੀ ਪਾਰਟੀ ਨਾਲ ਵਿਵਾਦ ਚੱਲ ਰਿਹਾ  ਸੀ ਪਰ....

file photo

ਚੰਡੀਗੜ੍ਹ: ਮੁੱਦਿਆਂ 'ਤੇ ਮਤਭੇਦ ਹੋਣ ਕਾਰਨ ਆਮ ਆਦਮੀ ਪਾਰਟੀ ਨਾਲ ਵਿਵਾਦ ਚੱਲ ਰਿਹਾ ਸੀ, ਪਰ ਭਗਵੰਤ ਮਾਨ ਅਤੇ ਹੋਰ ਨੇਤਾ ਇੰਟਰਵਿਊ ਦੌਰਾਨ  ਦੁਨੀਆਂ ਨੂੰ ਇਸ ਤਰ੍ਹਾਂ ਦਿਖਾ ਰਹੇ ਹਨ ਜਿਵੇਂ ਕਿ ਅਸੀਂ ਵਾਪਸੀ ਲਈ ਤਿਆਰ  ਬੈਠੇ ਹਾਂ ਪਰ ਅਜਿਹੀ ਕੋਈ ਗੱਲ ਨਹੀਂ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਜਿੱਤ ਦੀ ਵਧਾਈ ਦਿੱਤੀ ਪਰ ਅਸੀਂ ਵਾਪਸ ਪਰਤਣ ਲਈ ਤਿਆਰ ਨਹੀਂ ਬੈਠੇ।

ਉਨ੍ਹਾਂ ਕਿਹਾ ਕਿ ਸਾਡਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਅਰਵਿੰਦ ਕੇਜਰੀਵਾਲ ਦੁਆਰਾ ਬਿਕਰਮ ਮਜੀਠੀਆ ਤੋਂ ਪੰਜਾਬ ਇਕਾਈ ਨੂੰ ਦੱਸੇ ਬਿਨਾਂ ਮੁਆਫੀ ਮੰਗੀ। ਉਸ ਸਮੇਂ ਭਗਵੰਤ ਮਾਨ ਨੇ ਵੀ ਅਸਤੀਫਾ ਦੇ ਦਿੱਤਾ ਸੀ। ਖ਼ਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਪੱਖ ਦੀ ਭੂਮਿਕਾ ਸਾਡੇ ਸਾਰੇ ਵਿਧਾਇਕਾਂ ਨੇ ਮਿਲ ਕੇ ਨਿਭਾਈ ਸੀ।

ਜਿਸ ਦੌਰਾਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਸਖ਼ਤ ਵਿਰੋਧ ਹੋਇਆ ਸੀ ਪਰ ਅਰਵਿੰਦ ਕੇਜਰੀਵਾਲ ਨੇ ਬਿਨਾਂ ਕਾਰਨ ਪੁੱਛੇ ਟਵੀਟ ਕਰਕੇ ਵਿਰੋਧੀ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਉਤਾਰ ਦਿੱਤਾ ਸੀ ਹਾਲਾਂਕਿ ਮੈਂ ਨਾ ਤਾਂ ਪਾਰਟੀ ਨਾਲ ਬੇਈਮਾਨੀ ਕੀਤੀ ਸੀ ਅਤੇ ਨਾ ਹੀ ਸਰਕਾਰ ਨਾਲ ਪੰਜਾਬ ਦੇ ਮੁੱਦਿਆਂ 'ਤੇ ਕੋਈ ਸਮਝੌਤਾ ਕੀਤਾ ਸੀ।

ਅਰਵਿੰਦ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫੀ ਮੰਗ ਕੇ ਛੱਡ ਦਿੱਤਾ ਸੀ। ਮੈਂ ਅੱਜ ਵੀ ਸੁਪਰੀਮ ਕੋਰਟ ਵਿੱਚ ਨਸ਼ਿਆਂ ਦੇ ਇਕਲੌਤੇ ਕੇਸ ਦਾ ਸਾਹਮਣਾ ਕਰ ਰਿਹਾ ਹਾਂ, ਜਦੋਂ ਕਿ ਮੈਂ ਵਿਰੋਧੀ ਧਿਰ ਦਾ ਆਗੂ ਹੁੰਦਿਆਂ  ਹੋਇਆ ਮੁੱਦਿਆਂ ‘ਤੇ ਸਰਕਾਰ ਵਿਰੁੱਧ ਲੜਦਾ ਰਿਹਾ।ਉਨ੍ਹਾਂ ਕਿਹਾ ਕਿ ਰਾਜਸਥਾਨ ਨਾਲ ਪੰਜਾਬ ਦਾ ਪਾਣੀ ਦਾ ਝਗੜਾ ਹੈ। ਅਸੀਂ ਰਾਜਸਥਾਨ ਤੋਂ 16 ਲੱਖ ਕਰੋੜ ਰੁਪਏ ਲੈਣੇ ਹਨ। ਹਰਿਆਣਾ ਅਤੇ ਦਿੱਲੀ ਤੋਂ ਵੀ ਪਾਣੀ ਦੇ ਪੈਸੇ ਲੈਣੇ ਹਨ।

ਦਿੱਲੀ ਸਾਡੇ ਪਾਣੀ ਦੀ ਵਰਤੋਂ ਕਰ ਰਹੀ ਹੈ। ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਮਿਲਣਾ ਚਾਹੀਦਾ ਹੈ ਅਤੇ ਕਹਿਣਾ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਪਾਣੀਆਂ  ਦੇ ਬਿੱਲਾਂ ਦਾ ਭੁਗਤਾਨ ਕਰੇ ਤਾਂ ਕਿ ਫਿਰ ਪਤਾ ਲੱਗ ਜਾਵੇਗਾ ਕਿ ਇਹ ਪੰਜਾਬ-ਪੱਖੀ ਹੈ, ਕਿਉਂਕਿ ਇਸ ਵੇਲੇ ਪੰਜਾਬ 3 ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਹੈ ਅਤੇ 30 ਹਜ਼ਾਰ ਕਰੋੜ ਰੁਪਏ ਅਸੀਂ ਸਾਲਾਨਾ ਵਿਆਜ ਅਦਾ ਕਰ ਰਹੇ ਹਾਂ।  ਸਾਡੇ ਸਾਰੇ ਸਕੂਲ ਅਤੇ ਹਸਪਤਾਲ ਕਰਮਚਾਰੀਆਂ ਤੋਂ ਵਾਂਝੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।