ਦਿੱਲੀ ਚੋਣਾਂ ਤੋਂ ਬਾਅਦ ਅਮਿਤ ਸ਼ਾਹ ਤੇ ਕੇਜਰੀਵਾਲ ਹੋਏ ਇਕੱਠੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

kejriwal and shah

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਦੋਨਾਂ ਨੇਤਾਵਾਂ ਨੇ ਬਹੁਤ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਸੀਐਮ ਕੇਜਰੀਵਾਲ ਨੇ ਦੱਸਿਆ ਕਿ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਇਹ ਮੁਲਾਕਾਤ ਬਹੁਤ ਹੀ ਬੇਹਤਰੀਨ ਅਤੇ ਫ਼ਲਦਾਇਕ ਰਹੀ ਹੈ।

ਕੇਜਰੀਵਾਲ ਨੇ ਕਿਹਾ ਕਿ ਇਸ ਮੁਲਾਕਾਤ ਵਿਚ ਅਸੀਂ ਦੋਨਾਂ ਨੇ ਦਿੱਲੀ ਨਾਲ ਜੁੜੇ ਕਈਂ ਮੁੱਦਿਆਂ ਉਤੇ ਚਰਚਾ ਕੀਤੀ। ਅਸੀਂ ਦੋਨੋਂ ਇਸ ਗੱਲ ਨੂੰ ਲੈ ਕੇ ਸਹਿਮਤ ਸੀ ਕਿ ਦਿੱਲੀ ਦੇ ਵਿਕਾਸ ਦੇ ਲਈ ਦੋਨਾਂ ਨੇਤਾ ਮਿਲ ਕੇ ਕੰਮ ਕਰਾਂਗੇ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਲਗਾਤਾਰ ਤੀਜੀ ਵਾਰ ਵੱਡੀ ਜਿੱਤ ਹੋਈ ਹੈ। ਆਪ ਨੂੰ 70 ਸੀਟਾਂ ਵਿਚੋਂ 62 ਸੀਟਾਂ ਮਿਲੀਆਂ ਸਨ, ਜਦੋਂ ਕਿ ਪ੍ਰਮੁੱਖ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ 8 ਸੀਟਾਂ ਹੀ ਮਿਲੀਆਂ ਸਨ।

ਕਾਂਗਰਸ ਸਮੇਤ ਚੋਣ ਮੈਦਾਨ ਵਿਚ ਉਤਰੀਆਂ 10 ਪਾਰਟੀਆਂ ਨੂੰ ਕੋਈ ਵੀ ਸੀਟ ਨਹੀਂ ਮਿਲੀ ਸੀ। ਚੋਣ ਨਤੀਜੇ ਦੱਸਦੇ ਹਨ ਕਿ ਦਿੱਲੀ ਵਿਚ ਮੁਕਾਬਲਾ ਲਗਪਗ ਸਿੱਧਾ ਸੀ। ਗਾਂਗਰਸ ਦੀ ਵੋਟ ਵੀ ਆਮ ਆਦਮੀ ਪਾਰਟੀ ਵੱਲ ਜਾਣ ਕਾਰਨ ਉਸ ਨੂੰ ਇਸ ਦਾ ਭਾਰੀ ਮੁਨਾਫ਼ਾ ਹੋਇਆ ਸੀ। ਭਾਜਪਾ ਦੀ ਹਾਰ ਦਾ ਇਹ ਵੀ ਇਕ ਕਰਨ ਬਣ ਗਿਆ।

ਉਂਝ ਕੁੱਲ ਮਿਲਾਕੇ ਦਿੱਲੀ ਦੀਆਂ ਚੋਣਾਂ ਵਿਚ ਆਪ ਦੀ ਜਿੱਤ ਦੇ ਵੱਡੇ ਅਰਥ ਹਨ। ਆਪ ਦੀ ਜਿੱਤ ਨਾਲ ਭਾਜਪਾ ਦੀ ਰਾਸ਼ਟਰਵਾਦੀ ਅਤੇ ਫ਼ਿਰਕੂ ਰਾਜਨੀਤੀ ਨੂੰ ਵੱਡਾ ਝਟਕਾ ਲੱਗਿਆ ਹੈ। ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਹਟਾਉਣ, ਨਵੇਂ ਨਾਗਰਿਕਤਾ ਕਾਨੂੰ ਲਾਗੂ ਕਰਨ ਅਤੇ ਦੂਜੇ ਕਈ ਰਾਸ਼ਟਰਵਾਦੀ ਮੁੱਦਿਆਂ ਉਤੇ ਭਾਜਪਾ ਵੱਲੋਂ ਇਕ ਵੱਡੇ ਮੁਹਿੰਮ ਵਿੱਢੀ ਹੋਈ ਸੀ।