ਸੁਪਰੀਮ ਕੋਰਟ ਦੇ ਜਸਟਿਸ ਅਰੁਣ ਮਿਸ਼ਰਾ ਨੇ PM ਮੋਦੀ ਦੀਆਂ ਤਾਰੀਫ਼ਾ ਦੇ ਬੰਨੇ ਪੁਲ
ਸੁਪ੍ਰੀਮ ਕੋਰਟ ਦੇ ਜਸਟਿਸ ਅਰੁਣ ਮਿਸ਼ਰਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...
ਨਵੀਂ ਦਿੱਲੀ: ਸੁਪ੍ਰੀਮ ਕੋਰਟ ਦੇ ਜਸਟਿਸ ਅਰੁਣ ਮਿਸ਼ਰਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸੰਸਾਯੋਗ ਦੂਰਦਰਸ਼ਟਾ ਅਤੇ ਬਹੁਮੁਖੀ ਪ੍ਰਤੀਭਾ ਵਾਲਾ ਅਜਿਹਾ ਨੇਤਾ ਦੱਸਿਆ ਜਿਨ੍ਹਾਂ ਦੀ ਸੋਚ ਸੰਸਾਰਿਕ ਪੱਧਰ ਦੀ ਹੈ, ਲੇਕਿਨ ਜਨਤਕ ਹਿਤਾਂ ਨੂੰ ਅਣਡਿੱਠਾ ਨਹੀਂ ਕਰਦੇ।
ਅਪ੍ਰਚਲਿਤ ਹੋ ਚੁੱਕੇ 1500 ਤੋਂ ਜ਼ਿਆਦਾ ਕਾਨੂੰਨਾਂ ਨੂੰ ਖਤਮ ਕਰਨ ਲਈ ਮੋਦੀ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਤਾਰੀਫ ਕਰਦੇ ਹੋਏ ਜਸਟਿਸ ਮਿਸ਼ਰਾ ਨੇ ਕਿਹਾ ਕਿ ਮੋਦੀ ਦੀ ਅਗਵਾਈ ‘ਚ ਭਾਰਤ ਅੰਤਰਰਾਸ਼ਟਰੀ ਸਮੂਹ ਦਾ ਜ਼ਿੰਮੇਦਾਰ ਅਤੇ ਸਭ ਤੋਂ ਅਨੁਕੂਲ ਮੈਂਬਰ ਹੈ।
ਸੁਪ੍ਰੀਮ ਕੋਰਟ ਵਿੱਚ ਅੰਤਰਰਾਸ਼ਟਰੀ ਕਾਨੂੰਨੀ ਸੰਮੇਲਨ 2020 ‘ਅਦਾਲਤ ਅਤੇ ਬਦਲਦੀ ਦੁਨੀਆ’ ਦੇ ਉਦਘਾਟਨ ਸਮਾਰੋਹ ਵਿੱਚ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਨਿਆਂ ਦਾਈ ਦੇ ਸਾਹਮਣੇ ਚੁਨੌਤੀਆਂ ਸਮਾਨ ਹਨ ਅਤੇ ਬਦਲਦੀ ਦੁਨੀਆ ਵਿੱਚ ਅਦਾਲਤ ਦੀ ਭੂਮਿਕਾ ਮਹੱਤਵਪੂਰਨ ਹੈ। ਉੱਚ ਅਦਾਲਤ ਵਿੱਚ ਸੀਨੀਅਰਤਾ ਵਿੱਚ ਤੀਜੇ ਸਥਾਨ ਉੱਤੇ ਆਉਣ ਵਾਲੇ ਜਸਟਿਸ ਮਿਸ਼ਰਾ ਨੇ ਸੰਮੇਲਨ ਦੇ ਸ਼ੁਭ ਆਰੰਭ ਲਈ ਪ੍ਰਧਾਨ ਮੰਤਰੀ ਮੋਦੀ ਦਾ ਧਨਵਾਦ ਕੀਤਾ।
ਦੁਨੀਆ ਹੈਰਾਨ ਭਾਰਤ ਵਿੱਚ ਲੋਕਤੰਤਰ ਇੰਨੀ ਕਾਮਯਾਬੀ ਨਾਲ ਕਿਵੇਂ ਕਰਦਾ ਹੈ ਕੰਮ
ਅਸੀ ਵਿਸ਼ਵ ਪੱਧਰ ਦੀ ਸੋਚ ਰੱਖਕੇ ਆਪਣੇ ਇੱਥੇ ਕੰਮ ਕਰਨ ਵਾਲੇ ਬਹੁਮੁਖੀ ਪ੍ਰਤੀਭਾ ਦੇ ਧਨੀ ਨਰਿੰਦਰ ਮੋਦੀ ਦਾ ਉਨ੍ਹਾਂ ਦੇ ਪ੍ਰੇਰਕ ਭਾਸ਼ਣ ਲਈ ਧਨਵਾਦ ਅਦਾ ਕਰਦੇ ਹਾਂ। ਉਨ੍ਹਾਂ ਦੇ ਸੰਮੇਲਨ ਵਿੱਚ ਸਲਾਹ ਮਸ਼ਵਰੇ ਦੀ ਸ਼ੁਰੂਆਤ ਦੇ ਨਾਲ ਹੋਰ ਸੰਮੇਲਨ ਦਾ ਏਜੰਡਾ ਤੈਅ ਕਰਨ ਵਿੱਚ ਉਤਪ੍ਰੇਰਕ ਭੂਮਿਕਾ ਨਿਭਾਵਾਂਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਇਹ ਲੋਕਤੰਤਰ ਕਿਵੇਂ ਇੰਨੀ ਕਾਮਯਾਬੀ ਨਾਲ ਕੰਮ ਕਰਦਾ ਹੈ।
ਸੰਮੇਲਨ ਵਿੱਚ 20 ਤੋਂ ਜ਼ਿਆਦਾ ਦੇਸ਼ਾਂ ਦੇ ਜੱਜ
ਉਨ੍ਹਾਂ ਨੇ ਕਿਹਾ, ‘ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਬਾਸ਼ੀ ਪ੍ਰਾਪਤ ਦੂਰਦਰਸ਼ਟਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਇੱਕ ਜ਼ਿੰਮੇਦਾਰ ਅਤੇ ਅੰਤਰਰਾਸ਼ਟਰੀ ਸਮੂਹ ਦਾ ਮਿਤਰਤਾਪੂਰਨ ਸੁਭਾਅ ਰੱਖਣ ਵਾਲਾ ਮੈਂਬਰ ਹੈ। ਵਿਕਾਸ ਦੀ ਪਰਿਕ੍ਰੀਆ ਵਿੱਚ ਵਾਤਾਵਰਨ ਦੀ ਰੱਖਿਆ ਬਹੁਤ ਉੱਚੀ ਹੈ। ’ਕਾਨੂੰਨੀ ਪ੍ਰਣਾਲੀ ਨੂੰ ਮਜਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ‘ਹੁਣ ਅਸੀਂ 21ਵੀਂ ਸਦੀ ਵਿੱਚ ਹਾਂ। ਇਸ ਸੰਮੇਲਨ ਵਿੱਚ 20 ਤੋਂ ਜ਼ਿਆਦਾ ਦੇਸ਼ਾਂ ਦੇ ਜੱਜ ਸ਼ਿਰਕਤ ਕਰ ਰਹੇ ਹਨ।