ਕਿਸਾਨਾਂ ਦੇ ਇਕੱਠ ਨੂੰ ਭੀੜ ਦੱਸਣਾ ਸਰਕਾਰ ਦੀ ਬੌਖਲਾਹਟ - ਹਰਮੀਤ ਸਿੰਘ ਕਾਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਕਿਸਾਨ ਉਨ੍ਹਾਂ ਨੂੰ ਦੱਸਣ ਕਿ ਇਹਨਾਂ ਤਿੰਨੋ ਕਾਨੂੰਨਾਂ ਵਿੱਚ ਕੀ ਗਲਤ ਹੈ,ਜਾਂ ਇਸ ਵਿੱਚ ਹੋਰ ਕੀ ਸੋਧ ਦੀ ਲੋੜ ਹੈ ।

Harmeet Singh kadian

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਿੰਘੂ ਬਾਰਡਰ ਦੇ ਦਫਤਰ ਤੋ ਪ੍ਰੈਸ ਨੋਟ ਜਾਰੀ ਕੀਤਾ ਗਿਆ । ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜੋ ਬਿਆਨ ਕੇਂਦਰੀ ਖੇਤੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨੇ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਭੀੜ ਇੱਕਠੀ ਕਰਨ ਨਾਲ ਕੇਂਦਰ ਸਰਕਾਰ ਦੇ ਕਾਨੂੰਨ ਰੱਦ ਨਹੀ ਹੋਣਗੇ । ਕੇਂਦਰੀ ਮੰਤਰੀ ਨੇ ਅੱਗੇ ਬੋਲਦਿਆਂ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਦੱਸਣ ਕਿ ਇਹਨਾਂ ਤਿੰਨੋ ਕਾਨੂੰਨਾਂ ਵਿੱਚ ਕੀ ਗਲਤ ਹੈ,ਜਾਂ ਇਸ ਵਿੱਚ ਹੋਰ ਕੀ ਸੋਧ ਦੀ ਲੋੜ ਹੈ । ਇਸ ਬਿਆਨ ਦਾ ਭਾਰਤੀ ਕਿਸਾਨ ਯੁਨੀਅਨ (ਕਾਦੀਆਂ) ਪੁਰਜ਼ੋਰ ਵਿਰੋਧ ਕਰਦੀ ਹੈ। 

Related Stories