ਨੀਰਵ ਮੋਦੀ ਤੋਂ ਬਾਅਦ ਹੁਣ ਇਕ ਹੋਰ ਭਗੌੜਾ ਵਿਦੇਸ਼ ’ਚ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੀਰਵ ਮੋਦੀ ਤੋਂ ਬਾਅਦ ਸਟਰਲਿੰਗ ਬਾਇਓਟੈਕ ਮਾਮਲੇ ਵਿਚ ਮੁਲਜ਼ਮ ਹਿਤੇਸ਼ ਪਟੇਲ ਅਲਬਾਨੀਆਂ ’ਚ ਗ੍ਰਿਫ਼ਤਾਰ

After Nirav Modi one more arrest in foreign country

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੋਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਦੀ ਲੰਦਨ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਇਕ ਹੋਰ ਲੋਨ ਫਰਾਡ ਦਾ ਮੁਲਜ਼ਮ ਵਿਦੇਸ਼ ਵਿਚ ਗ੍ਰਿਫ਼ਤਾਰ ਹੋਇਆ ਹੈ। ਇਸ ਵਾਰ ਸਟਰਲਿੰਗ ਬਾਇਓਟੈਕ ਗਰੁੱਪ ਦੇ 8,100 ਕਰੋੜ ਰੁਪਏ ਦੇ ਕਥਿਤ ਬੈਂਕ ਲੋਨ ਫਰਾਡ ਮਾਮਲੇ ਵਿਚ ਮੁਲਜ਼ਮ ਹਿਤੇਸ਼ ਪਟੇਲ ਨੂੰ ਅਲਬਾਨੀਆ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ। ਈ.ਡੀ. ਵਲੋਂ ਜਾਰੀ ਇੰਟਰਪੋਲ ਨੋਟਿਸ ਦੇ ਬਾਅਦ ਪਟੇਲ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ।

ਅਧਿਕਾਰੀਆਂ ਨੇ ਦੱਸਿਆ ਕਿ ਪਟੇਲ ਨੂੰ ਅਲਬਾਨੀਆ ਦੇ ਲਾਅ ਇੰਨਫੋਰਸਮੈਂਟ ਅਫ਼ਸਰਾਂ ਨੇ 20 ਮਾਰਚ ਨੂੰ ਤੀਰਾਨਾ ਵਿਚ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਪਟੇਲ ਬੈਂਕ ਲੋਨ ਫਰਜੀਵਾੜਾ ਮਾਮਲੇ ਵਿਚ ਇਕ ਮੁਲਜ਼ਮ ਹੈ। ਉਹ ਮਾਮਲੇ ਦੇ ਮੁੱਖ ਮੁਲਜ਼ਮਾਂ ਸੰਦੇਸਰਾ ਭਰਾਵਾਂ, ਨਿਤਿਨ ਅਤੇ ਚੇਤਨ ਸੰਦੇਸਰਾ ਦਾ ਰਿਸ਼ਤੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਪਟੇਲ ਨੂੰ ਛੇਤੀ ਭਾਰਤ ਨੂੰ ਸੌਂਪ ਦਿਤੇ ਜਾਣ ਦੀ ਸੰਭਾਵਨਾ ਹੈ। ਈ.ਡੀ. ਨੇ ਪਟੇਲ ਦੇ ਵਿਰੁਧ 11 ਮਾਰਚ ਨੂੰ ਇੰਟਰਪੋਲ ਨੋਟਿਸ ਜਾਰੀ ਕੀਤਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਪਟੇਲ, ਸੰਦੇਸਰਾ ਦੀ ਛਦਮ ਕੰਪਨੀਆਂ ਲਈ ‘ਡਮੀ’ ਡਾਇਰੈਕਟਰ ਲਿਆਉਣ ਦਾ ਕੰਮ ਕਰਦਾ ਸੀ। ਧਿਆਨ ਯੋਗ ਹੈ ਕਿ ਪੀਐਨਬੀ ਨੂੰ 13 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾ ਕੇ ਦੇਸ਼ ਛੱਡ ਕੇ ਭੱਜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਦਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਉਹ 29 ਮਾਰਚ ਤੱਕ ਨੀਰਵ ਨੂੰ 20 ਫਰਵਰੀ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਦੀ ਜ਼ਮਾਨਤ ਅਰਜ਼ੀ ਖਾਰਿਜ ਹੋ ਗਈ। ਕੋਰਟ ਨੇ ਨੀਰਵ ਨੂੰ 29 ਮਾਰਚ ਤੱਕ ਲਈ ਜੇਲ੍ਹ ਭੇਜ ਦਿਤਾ।