ਚੀਨ ਵਿਚ ਇਨਸਾਨਾਂ ਦੀ ਥਾਂ ਰੋਬੋਟ ਕਰੇਗਾ ਚੌਕੀਦਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਰੋਬੋਟ ਨੂੰ ਦਸੰਬਰ 2018 ਤੋਂ ਅਪ੍ਰੈਲ ਤੱਕ ਟੈਸਟਿੰਗ ਲਈ ਤੈਨਾਤ ਕੀਤਾ ਗਿਆ ਹੈ।

Robot

ਨਵੀਂ ਦਿੱਲੀ: ਚੀਨ ਦੀ ਰਾਜਧਾਨੀ ਪੇਈਚਿੰਗ ਵਿਚ ਇਕ ਰਿਹਾਇਸ਼ੀ ਕਮਿਊਨਿਟੀ ਨੇ ਰੋਬੋਟ ਨੂੰ ਚੌਕੀਦਾਰੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਰਾਤ ਵਿਚ ਹੁਣ ਕੋਈ ਇਨਸਾਨ ਇੱਥੇ ਪੈਟਰੋਲਿੰਗ ਨਹੀਂ ਕਰੇਗਾ ਬਲਕਿ ਰੋਬੋਟ ਚੌਕੀਦਾਰ ਫੇਸ਼ਿਅਲ ਰਿਕਾਗਨਿਸ਼ਨ, ਮੈਨ ਮਸ਼ੀਨ ਕਮਿਊਨੀਕੇਸ਼ਨ ਦੇ ਜ਼ਰੀਏ ਸੁਰੱਖਿਆ ਵਿਵਸਥਾ ਨੂੰ ਸੰਭਾਲਣ ਦਾ ਕੰਮ ਕਰੇਗਾ।

ਇਸ ਰੋਬੋਟ ਨੂੰ ‘ਮੇਈਬਾਓ ਨਾਮ ਦਿੱਤਾ ਗਿਆ ਹੈ ਜੋ ਗ਼ਲਤ ਗਤੀਵਿਧੀਆਂ ਤੇ ਨਜ਼ਰ ਰੱਖੇਗਾ ਅਤੇ ਪੇਇਚਿੰਗ ਦੀ ਮੇਇਯੁਆਨ ਕਮਿਊਨਿਟੀ ਨੂੰ ਜ਼ਰੂਰੀ ਜਾਣਕਾਰੀਆਂ ਵੀ ਦੇਵੇਗਾ। ਪੇਇਚਿੰਗ ਏਰੋਸਪੇਸ ਆਟੋਮੇਟਿਕ ਕੰਟ੍ਰੋਲ ਇੰਸਟੀਚਿਊਟ ਦੇ ਪ੍ਰੋਜੈਕਟ ਡਾਇਰੈਕਟਰ ਲਿਉ ਗਾਂਗਜੁਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਰੋਬੋਟ ਨੂੰ ਦਸੰਬਰ 2018 ਤੋਂ ਅਪ੍ਰੈਲ ਤੱਕ ਟੈਸਟਿੰਗ ਲਈ ਤੈਨਾਤ ਕੀਤਾ ਗਿਆ ਹੈ।

ਪੇਇਚਿੰਗ ਏਰੋਸਪੇਸ ਵੱਲੋਂ ਤਿਆਰ ਇਸ ਰੋਬੋਟ ਨੂੰ ਬਣਾਉਣ ਵਿਚ ਚਾਇਨਾ ਅਕੈਡਮੀ ਆਫ ਲਾਂਚ ਵੀਕਲ ਤਕਨੀਕ ਨੇ ਇਸ ਵਿਚ ਸਹਿਯੋਗ ਦਿੱਤਾ ਹੈ। ਦੇਸ਼ ਵਿਚ ਰਹਾਇਸ਼ੀ ਕਾਲਿਨੀਆਂ ਵਿਚੋਂ ਇਨਸਾਨਾਂ ਨੂੰ ਨਾਇਟ ਪੈਟਰੋਲਿੰਗ ਤੋਂ ਹਟਾ ਕੇ ਰੋਬੋਟ ਤੈਨਾਤ ਕਰਨ ਦੀ ਤਿਆਰੀ ਹੈ। ਇਹ ਤਕਨੀਕ ਬਾਇਓਲਾਜੀਕਲ ਰਿਕਾਗਨਿਸ਼ਨ, ਬਿਗ ਡੇਟਾ ਐਨਾਲਿਸਸ, ਨੈਵੀਗੇਸ਼ਨ ਸਿਸਟਮ ਅਤੇ ਹੋਰ ਤਕਨੀਕਾਂ ਦੀ ਤੁਲਨਾ ਵਿਚ ਕੰਮ ਕਰੇਗਾ। ਇਸ ਤੋਂ ਇਲਾਵਾ ਹੋਰ ਕਈ ਤਕਨੀਕਾਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ ਜਿਸ ਦੇ ਜ਼ਰੀਏ ਪੈਦਲ ਚਲ ਰਹੇ ਲੋਕਾਂ ਦੀ ਸਟੀਕ ਜਾਣਕਾਰੀ ਇਕੱਤਰ ਕੀਤੀ ਜਾਵੇਗੀ।