ਬਿਨਾਂ ਇੰਜੈਕਸ਼ਨ ਲਿਆ ਜਾ ਸਕੇਗਾ ਇੰਸੁਲਿਨ ,ਵਿਗਿਆਨੀਆਂ ਨੇ ਤਿਆਰ ਕੀਤਾ ਰੋਬੋਟਿਕ ਕੈਪਸੂਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਜੇ ਇਸ ਉਪਕਰਣ ਨੂੰ  ਸੂਰਾਂ ਅਤੇ ਚੂਹਿਆਂ ਤੇ ਵਰਤਿਆ ਜਾ ਰਿਹਾ ਹੈ । ਤਿੰਨ ਸਾਲਾਂ ਵਿਚ ਮਨੁੱਖਾਂ 'ਤੇ ਵੀ ਇਸਦਾ ਮੈਡੀਕਲ ਪਰੀਖਣ ਸ਼ੁਰੂ ਹੋ ਜਾਵੇਗਾ ।

Capsules

ਵਾਸ਼ਿੰਗਟਨ : ਸੂਗਰ ਦੇ ਮਰੀਜਾਂ ਨੂੰ ਇੰਸੁਲਿਨ ਲੈਣ ਲਈ ਵਾਰ -ਵਾਰ ਇੰਜੈਕਸ਼ਨ ਲੈਣਾ ਪੈਂਦਾ ਹੈ । ਇਸ ਤੋਂ  ਇਲਾਵਾ ਕੈਂਸਰ ਅਤੇ ਹੋਰ ਜਾਨਲੇਵਾ ਬਿਮਾਰੀਆਂ ਦੀ ਦਵਾਈ ਵੀ  ਇੰਜੈਕਸ਼ਨ ਤੋਂ ਹੀ ਲੈਣੀ ਪੈਂਦੀ ਹੈ। ਇਹ ਦਵਾਈਆਂ ਇਨ੍ਹੇ ਵੱਡੇ ਅਣੂਆਂ ਤੋਂ ਬਣੀਆਂ ਹੁੰਦੀਆਂ ਹਨ ਕਿ ਮਰੀਜ਼ ਦੀਆਂ ਅੰਤੜੀਆਂ ਇਸ ਨੂੰ ਪਚਾ ਨਹੀਂ  ਸਕਦੀਆਂ। ਇਸ ਕਾਰਨ ਲੰਮੇ ਚਿਰਾਂ ਤੋਂ ਵਿਗਿਆਨੀ ਅਜਿਹਾ ਤਰੀਕਾ ਵਿਕਸਿਤ ਕਰਨ ਦੀ ਕੋਸ਼ਿਸ਼ ਵਿਚ ਸਨ

ਜਿਸਦੀ ਮਦਦ ਨਾਲ ਮਰੀਜ਼ਾਂ ਨੂੰ ਬਿਨਾਂ ਇੰਜੈਕਸ਼ਨ  ਦੇ ਹੀ ਇੰਸੁਲਿਨ ਵਰਗੀਆਂ ਦਵਾਈਆਂ ਦਿਤੀਆਂ ਜਾ ਸਕਣ।  ਇਸ ਖੇਤਰ ਵਿੱਚ ਉਨ੍ਹਾਂ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ । ਮੈਸੇਚਿਉਸੇਟਸ ਇੰਸਟੀਚਿਊਟ ਆਫ ਤਕਨਾਲੋਜੀ ਅਤੇ ਹਾਵਰਡ ਦੇ ਵਿਗਿਆਨੀਆਂ ਨੇ ਇਕ ਅਜਿਹਾ ਰੋਬੋਟਿਕ ਕੈਪਸੂਲ ਤਿਆਰ ਕੀਤਾ ਹੈ ਜਿਸਦੀ ਮਦਦ ਨਾਲ ਮਰੀਜ਼ ਦੇ ਸਰੀਰ ਵਿਚ ਇੰਸੁਲਿਨ ਸੌਖਾ ਹੀ ਪਹੁੰਚਾਇਆ ਜਾ ਸਕਦਾ ਹੈ।

ਇਸ ਕੈਪਸੂਲ ਵਿਚ ਕਛੁਏ ਦੇ ਖੋਲ ਦੀ ਬਣਤਰ ਸੋਮਾ ਨਾਮਕ ਸੂਖਮ ਡਿਵਾਇਸ ਰੱਖੀ ਗਈ ਹੈ ਜਿਸਦੇ ਅੰਦਰ ਇੰਸੁਲਿਨ ਜਾਂ ਹੋਰ ਦਵਾਈਆਂ ਭਰੀਆਂ ਜਾ ਸਕਦੀਆਂ ਹਨ। ਢਿੱਡ ਵਿਚ ਜਾਣ ਤੋਂ ਬਾਅਦ ਸੋਮਾ ਵਿਚ ਮੌਜੂਦ ਦਵਾਈ ਸਰੀਰ ਵਿਚ ਰਿਲੀਜ਼ ਹੋ ਜਾਵੇਗੀ । ਇਸ ਦੇ ਬਾਅਦ ਇਹ ਸੂਖਮ ਡਿਵਾਇਸ ਮੱਲ ਦੇ ਰਸਤੇ ਸਰੀਰ ਤੋਂ ਬਾਹਰ ਆ ਜਾਵੇਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨੂੰ ਕਛੁਏ ਦੇ ਖੋਲ