ਇਸ ਕਬੂਤਰ ਦੀ ਨੀਲਾਮੀ ਲਈ ਖ਼ਰੀਦਦਾਰਾਂ ਦੀ ਲੱਗੀ ਭੀੜ, ਕੀਮਤ ਜਾਣ ਹੋ ਜਾਓਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਲਜੀਅਮ ਦਾ ਇਹ ਕਬੂਤਰ ਜਾਣਿਆ ਜਾਂਦਾ ਹੈ ਅਪਣੀ ਲੰਮੀ ਰੇਸ ਲਈ

Pigeon

ਨਵੀਂ ਦਿੱਲੀ : ਕਬੂਤਰ ਬਹੁਤ ਹੀ ਆਮ ਪੰਛੀ ਹੈ। ਆਲੇ ਦੁਆਲੇ ਸੜਕਾਂ, ਦਰੱਖਤਾਂ ਅਤੇ ਬਗੀਚਿਆਂ ਵਿਚ ਹਜ਼ਾਰਾਂ ਕਬੂਤਰ ਰੋਜ਼ਾਨਾ ਦਿਸ ਹੀ ਜਾਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਇਕ ਅਜਿਹਾ ਕਬੂਤਰ ਵੀ ਹੈ, ਜੋ ਆਮ ਨਹੀਂ ਬੇਹੱਦ ਖ਼ਾਸ ਹੈ ਅਤੇ ਇਸ ਖਾਸ ਕਬੂਤਰ ਦੀ ਕੀਮਤ ਹੈ 9.7 ਕਰੋਡ਼। ਜੀ ਹਾਂ, ਤਸਵੀਰ ਵਿਚ ਵਿਖਾਏ ਗਏ ਇਸ ਕਬੂਤਰ ਨੂੰ ਚਾਇਨਾ  ਦੇ ਇਕ ਵਿਅਕਤੀ ਨੇ 1.4 ਮਿਲੀਅਨ ਡਾਲਰ ਮਤਲਬ 9.7 ਕਰੋੜ ਵਿਚ ਖਰੀਦਿਆ ਹੈ।

 


 

ਇਸ ਕਬੂਤਰ ਦਾ ਨਾਮ ਹੈ ਅਰਮਾਂਡੋ। ਇਹ ਬੈਲਜੀਅਮ ਦਾ ਕਬੂਤਰ ਹੈ, ਜੋ ਲੰਮੀ ਰੇਸ ਲਈ ਜਾਣਿਆ ਜਾਂਦਾ ਹੈ। ਅਰਮਾਂਡੋ ਇਕਲੋਤਾ ਲਾਂਗ-ਡਿਸਟੈਂਸ ਰੇਸਿੰਗ ਪੀਜਨ ਹੈ, ਜੋ ਕਬੂਤਰਾਂ ਦਾ ਲੁਈਸ ਹੈਮਿਲਟਨ ( Lewis Hamilton of pigeons) ਦੇ ਨਾਮ ਨਾਲ ਮਸ਼ਹੂਰ ਹੈ। ਇਸ ਵਜ੍ਹਾ ਕਰਕੇ ਨੀਲਾਮੀ ਵਿਚ ਇਹ ਕਬੂਤਰ ਸਭ ਤੋਂ ਮਹਿੰਗਾ ਵਿਕਿਆ ਅਤੇ ਦੁਨੀਆ ਦਾ ਸਭ ਤੋਂ ਮਹਿੰਗਾ ਪੰਛੀ ਬਣਿਆ।

ਇਹ ਕਬੂਤਰ ਅਜੇ 5 ਸਾਲ ਦਾ ਹੈ ਅਤੇ ਰਿਟਾਇਰਮੈਂਟ ਦੇ ਕਰੀਬ ਹੈ, ਬਾਵਜੂਦ ਇਸ ਦੇ ਇਸ ਨੂੰ ਚੀਨ ਦੇ ਇਕ ਵਿਅਕਤੀ ਨੇ 1.4 ਮਿਲੀਅਨ ਵਿਚ ਖਰੀਦਿਆ ਹਾਲਾਂਕਿ, ਕਬੂਤਰਾਂ ਦੀ ਇਸ ਨੀਲਾਮੀ ਵਿਚ ਅਰਮਾਂਡੋ ਹੀ ਨਹੀਂ ਸਗੋਂ ਕੁੱਲ 178 ਕਬੂਤਰ ਵੇਚੇ ਗਏ। ਇਸ ਵਿਚ ਅਰਮਾਂਡੋ ਦੇ 7 ਬੱਚੇ ਵੀ ਸ਼ਾਮਿਲ ਸਨ। ਦੱਸ ਦਈਏ ਕਿ ਲੁਈਸ ਹੈਮਿਲਟਨ ਫਾਰਮੂਲਾ ਵਨ ਕਾਰ ਰੇਸਿੰਗ ਦੇ ਵਰਲਡ ਚੈਂਪੀਅਨ ਹਨ, ਜਿਨ੍ਹਾਂ ਨੇ 5 ਵਾਰ ਰੇਸ ਜਿਤੀ।