ਭਾਰਤ ਦੀ ਖੁਸ਼ਹਾਲੀ ਵਿਚ ਲਗਾਤਾਰ ਆ ਰਹੀ ਹੈ ਗਿਰਾਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੋਜਕਾਰਾਂ ਨੇ ਲਗਾਤਾਰ ਦੂਜੇ ਸਾਲ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸ਼੍ਰੈਣੀ ਵਿਚ ਫਿਨਲੈਂਡ ਨੂੰ ਸਿਖ਼ਰ 'ਤੇ ਰੱਖਿਆ।

Indians not as happy as last year, drops 7 places in happiness index

ਨਵੀਂ ਦਿੱਲੀ: ਭਾਰਤ ਜਿੰਨਾ ਪਿਛਲੇ ਸਾਲ ਵਿਚ ਖੁਸ਼ਹਾਲ ਸੀ ਹੁਣ ਨਹੀਂ ਹੈ। ਹੁਣ ਭਾਰਤ ਇਸ ਸਾਲ ਦੀ ਸੰਯੁਕਤ ਰਾਸ਼ਟਰ ਵਿਸ਼ਵ ਖੁਸ਼ਹਾਲੀ ਰਿਪੋਰਟ ਵਿਚ 156 ਦੇਸ਼ਾਂ ਵਿਚੋਂ ਹੇਠਾਂ ਤੋਂ 20ਵੇਂ ਨੰਬਰ 'ਤੇ ਆਉਂਦਾ ਹੈ। ਪਿਛਲੇ ਸਾਲ ਭਾਰਤ 133ਵੇਂ ਨੰਬਰ ਤੇ ਸੀ ਜਿਸ ਵਿਚ ਇਸ ਸਾਲ 7 ਨੰਬਰਾਂ ਦੀ ਗਿਰਾਵਟ ਹੋਈ ਹੈ ਅਤੇ ਹੁਣ ਉਹ ਇਸ ਸਾਲ 140ਵੇਂ ਸਥਾਨ 'ਤੇ ਹੈ। ਨਤੀਜੇ ਵਜੋਂ ਭਾਰਤ 2005-2008 ਤੋਂ ਬਾਅਦ ਯਮਨ, ਸੀਰੀਆ, ਬੋਤਸਵਾਨਾ ਅਤੇ ਵੈਨੇਜ਼ੂਏਲਾ ਦੀ ਸ਼੍ਰੈਣੀ ਵਿਚ ਆਉਂਦਾ ਹੈ ਜਿਹਨਾਂ ਵਿਚ ਸਭ ਤੋਂ ਵੱਧ ਗਿਰਾਵਟ ਆਈ ਹੈ।

ਦੁਨੀਆ ਦੇ ਪ੍ਰਮੁੱਖ ਆਰਥਿਕ ਪਾਵਰਹਾਊਸਾਂ ਵਿਚੋਂ ਕੋਈ ਵੀ ਪਹਿਲੇ 10 ਖੁਸ਼ਹਾਲ ਦੇਸ਼ਾਂ ਵਿਚ ਨਹੀਂ ਆ ਸਕਿਆ। ਇਸ ਵਿਚ ਯੂਨਾਈਟੇਡ ਕਿੰਗਡਮ ਨੇ 15ਵੇਂ ਰੈਂਕ ਨਾਲ ਸਰਵਉੱਚ ਪ੍ਰਦਰਸ਼ਨ ਕੀਤਾ। ਜਰਮਨੀ 15ਵੇਂ  ਸਥਾਨ ਤੋਂ 17ਵੇਂ ਸਥਾਨ 'ਤੇ ਚਲਾ ਗਿਆ। ਸੰਯੁਕਤ ਰਾਜ ਅਮਰੀਕਾ 18ਵੇਂ ਤੋਂ 19ਵੇਂ ਸਥਾਨ 'ਤੇ ਪਹੁੰਚ ਗਿਆ।

ਜਪਾਨ 58ਵੇਂ , ਰੂਸ 68ਵੇਂ ਅਤੇ ਚੀਨ 93ਵੇਂ ਤੇ ਰਿਹਾ। ਖੋਜਕਾਰਾਂ ਨੇ ਲਗਾਤਾਰ ਦੂਜੇ ਸਾਲ ਵਿਚ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸ਼੍ਰੈਣੀ ਵਿਚ ਫਿਨਲੈਂਡ ਨੂੰ ਸਿਖ਼ਰ 'ਤੇ ਰੱਖਿਆ। ਖੋਜਕਾਰਾਂ ਨੇ ਕਿਹਾ ਕਿ ਇਹ ਦੇਸ਼ ਅਜਿਹੀ ਪ੍ਰਕਿਰਿਆ ਤਿਆਰ ਕਰਨ ਵਿਚ ਸਫਲ ਰਿਹਾ ਹੈ ਜੋ ਕਿ ਆਰਥਿਕ ਸੰਪੱਤੀ 'ਤੇ ਨਿਰਭਰ ਨਹੀਂ ਹੈ।