ਵਿਰੋਧੀ ਧਿਰ ਸਾਡੀ ਸੈਨਾ ਨੂੰ ਵਾਰ ਵਾਰ ਅਪਮਾਨਿਤ ਕਰ ਰਿਹਾ ਹੈ: ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਟਵੀਟਰ ਤੇ ਇਕ ਹੈਸ਼ਟੈਗ '#JantaMaafNahiKaregi' ਦੀ ਸ਼ੁਰੂਆਤ ਕੀਤੀ।

Modi Claims Opposition is Disrespecting The Army

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆ ਹੀ ਇਕ ਵਾਰ ਫਿਰ ਪੁਲਵਾਮਾ ਮੁੱਦਾ ਗਰਮਾ ਗਿਆ ਹੈ। ਰਾਮਗੋਪਾਲ ਯਾਦਵ ਅਤੇ ਸੈਮ ਪਿਤਰੋਦਾ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ, "ਵਿਰੋਧੀ ਧਿਰ ਸਾਡੀ ਸੈਨਾ ਨੂੰ ਵਾਰ ਵਾਰ ਅਪਮਾਨਿਤ ਕਰ ਰਿਹਾ ਹੈ। ਮੈਂ ਦੇਸ਼ ਦੀ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਵਿਰੋਧੀਆਂ ਨੂੰ ਸਵਾਲ ਕਰਨ। ਉਹਨਾਂ ਨੂੰ ਦੱਸੀਏ ਕਿ 130 ਕਰੋੜ ਜਨਤਾ ਵਿਰੋਧੀਆਂ ਨੂੰ ਉਹਨਾਂ ਦੇ ਬਿਆਨ ਲਈ ਨਾ ਮਾਫ ਕਰੇਗੀ ਅਤੇ ਨਾ ਹੀ ਭੁਲੇਗੀ।" 

 



 

 

ਇਸ ਦੇ ਨਾਲ ਪੀਐਮ ਮੋਦੀ ਨੇ ਟਵੀਟਰ ਤੇ ਇਕ ਹੈਸ਼ਟੈਗ '#JantaMaafNahiKaregi' ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਰਾਹੁਲ ਗਾਂਧੀ ਦੇ ਕਰੀਬੀ ਅਤੇ ਇੰਡੀਅਨ ਓਵਰਸੀਜ਼ ਵਿਚ ਕਾਂਗਰਸ ਦੇ ਪ੍ਰਭਾਰੀ ਸੈਮ ਪਿਤਰੋਦਾ ਨੇ ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਵਿਚ ਭਾਰਤੀ ਹਵਾਈ ਸੈਨਾ ਦੁਆਰਾ ਕੀਤੀ ਗਈ ਕਾਰਵਾਈ 'ਤੇ ਸਵਾਲ ਉਠਾਉਂਦੇ ਹੋਏ ਪੁਛਿਆ ਕਿ, "ਮੈਂ ਜਿਹੜੀ ਅਖ਼ਬਾਰ ਪੜ੍ਹੀ ਹੈ ਉਸ ਤੋਂ ਜ਼ਿਆਦਾ ਜਾਣਦਾ ਚਾਹੁੰਦਾ ਹਾਂ ਕਿ ਅਸੀਂ ਸੱਚੀ 300 ਅਤਿਵਾਦੀ ਮਾਰੇ ਹਨ।"

 



 

 

ਸੈਮ ਪਿਤਰੋਦਾ ਦੀ ਇਕ ਟਿੱਪਣੀ ਤੇ ਜਵਾਬ ਦਿੰਦੇ ਹੋਏ ਪੀਐਮ ਮੋਦੀ ਨੇ ਟਵੀਟਰ ਤੇ ਲਿਖਿਆ ਕਿ, "ਕਾਂਗਰਸ ਦੇ ਸ਼ਾਹੀ ਵੰਸ਼ ਦੇ ਵਫਾਦਾਰ ਨੇ ਉਹ ਸਵੀਕਾਰ ਕੀਤਾ ਹੈ ਜੋ ਕਿ ਰਾਸ਼ਟਰ ਪਹਿਲਾਂ ਤੋਂ ਹੀ ਜਾਣਦਾ ਹੈ। ਕਾਂਗਰਸ ਅਤਿਵਾਦ ਦਾ ਜਵਾਬ ਦੇਣਾ ਨਹੀਂ ਸੀ।" ਉਹਨਾਂ ਨੇ ਲਿਖਿਆ ਕਿ, "ਇਹ ਨਵਾਂ ਭਾਰਤ ਹੈ। ਅਤਿਵਾਦੀ ਜਿਹੜੀ ਭਾਸ਼ਾ ਸਮਝਦੇ ਹਨ ਅਸੀਂ ਉਸ ਭਾਸ਼ਾ ਵਿਚ ਜਵਾਬ ਦੇਣਾ ਜਾਣਦੇ ਹਾਂ ਅਤੇ ਉਹ ਵੀ ਵਿਆਜ ਦੇ ਨਾਲ।

ਅਸੀਂ ਉਸ ਵਕਤ ਪ੍ਰਤੀਕਿਰਿਆ ਨਹੀਂ ਕੀਤੀ ਸੀ ਬਸ ਅਪਣੇ ਜਹਾਜ਼ ਭੇਜ ਦਿੱਤੇ ਸੀ ਪਰ ਮੈਨੂੰ ਲਗਦਾ ਹੈ ਕਿ ਇਹ ਤਰੀਕਾ ਸਹੀ ਨਹੀਂ ਹੈ।" ਉਹਨਾਂ ਕਿਹਾ ਕਿ ਇਸ ਤਰ੍ਹਾਂ ਤੁਸੀਂ ਦੁਨੀਆਂ ਦਾ ਸਾਮ੍ਹਣਾ ਨਹੀਂ ਕਰ ਸਕਦੇ। ਰਾਮਗੋਪਾਲ ਯਾਦਵ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ, "ਵਿਰੋਧੀਆਂ ਦੀ ਆਦਤ ਹੋ ਚੁੱਕੀ ਹੈ ਕਿ ਅਤਿਵਾਦ ਨੂੰ ਵਧਾਵਾ ਦੇਣਾ ਅਤੇ ਸਾਡੇ ਹਥਿਆਰ ਬਲਾਂ ਤੇ ਸਵਾਲ ਉਠਾਉਣੇ।" 

ਰਾਮਗੋਪਾਲ ਯਾਦਵ ਵਰਗੇ ਸੀਨੀਅਰ ਨੇਤਾ ਦਾ ਬਿਆਨ ਉਹਨਾਂ ਸਾਰਿਆਂ ਦਾ ਅਪਮਾਨ ਕਰਦਾ ਹੈ ਜਿਹਨਾਂ ਨੇ ਕਸ਼ਮੀਰ ਦੀ ਰੱਖਿਆ ਕਰਨ ਵਿਚ ਅਪਣੀ ਜਾਨ ਦੀ ਬਾਜੀ ਲਾ ਦਿੱਤੀ। ਉਹਨਾਂ ਲਿਖਿਆ ਕਿ, "ਇਹ ਸਾਡੇ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਬੇਇੱਜ਼ਤੀ ਕਰਦਾ ਹੈ। ਦੱਸ ਦਈਏ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ ਨੇ ਪੁਲਵਾਮਾ ਅਤਿਵਾਦੀ ਹਮਲੇ ਨੂੰ ਸਾਜਿਜ਼ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਬਦਲੇਗੀ ਤਾਂ ਇਸ ਦੀ ਜਾਂਚ ਹੋਵੇਗੀ ਅਤੇ ਵੱਡੇ ਵੱਡੇ ਲੋਕ ਫ਼ਸਣਗੇ।"