ਤਰਾਲ ਮੁਠਭੇੜ ‘ਚ ਮਾਰਿਆ ਗਿਆ ਪੁਲਵਾਮਾ ਹਮਲੇ ਦਾ ਮਾਸਟਰ ਮਾਈਡ- ਸੁਰੱਖਿਆ ਬਲਾਂ ਨੂੰ ਮਿਲੀ ਕਾਮਯਾਬੀ
ਦੱਖਣੀ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਤਰਾਲ ਵਿਚ ਸੁਰੱਖਿਆ ਬਲਾਂ ਨੇ ਮੁਠਭੇੜ ਵਿਚ ਜੈਸ਼-ਏ-ਮੁਹੰਮਦ ਦੇ ਤਿੰਨ ਅਤਿਵਾਦੀਆਂ ਨੂੰ ਮਾਰ ਸੁੱਟਿਆ। ਅਤਿਵਾਦੀਆਂ ...........
ਜੰਮੂ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਤਰਾਲ ਵਿਚ ਸੁਰੱਖਿਆ ਬਲਾਂ ਨੇ ਮੁਠਭੇੜ ਵਿਚ ਜੈਸ਼-ਏ-ਮੁਹੰਮਦ ਦੇ ਤਿੰਨ ਅਤਿਵਾਦੀਆਂ ਨੂੰ ਮਾਰ ਸੁੱਟਿਆ। ਅਤਿਵਾਦੀਆਂ ਦੀ ਪਛਾਣ ਹੋ ਗਈ ਹੈ। ਇਸ ਵਿਚ ਇਕ ਪਾਕਿਸਤਾਨ ਦਾ ਅਤਿਵਾਦੀ ਮਾਰਿਆ ਗਿਆ, ਜਦ ਕਿ ਇਕ ਅਤਿਵਾਦੀ ਸਜਾਦ ਹੈ। ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਸਜਾਦ ਦੀ ਕਾਰ ਦਾ ਹੀ ਇਸਤੇਮਾਲ ਕੀਤਾ ਗਿਆ ਸੀ।
ਮੁਠਭੇੜ ਵਾਲੀ ਜਗ੍ਹਾ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਉਹਨਾਂ ਦੇ ਕੋਲੋ ਮਿਲੇ ਸਮਾਨ ਵਿਚੋਂ ਅਤਿਵਾਦੀਆਂ ਦੇ ਜੈਸ਼ ਦੇ ਨਾਲ ਜੁੜੇ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਦੇ ਅਨੁਸਾਰ ਸੁਰੱਖਿਆ ਬਲਾਂ ਦੇ ਖੇਤਰ ਵਿਚ ਅਤਿਵਾਦੀਆ ਦੀ ਮੌਜੂਦਗੀ ਦੀ ਖ਼ਬਰ ਮਿਲੀ ਸੀ। ਇਸ ਤੋਂ ਬਾਅਦ ਤਰਾਲ ਦੇ ਪਿੰਗਲਿਸ਼ ਖੇਤਰ ਦੀ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰ ਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ।
ਸੁਰੱਖਿਆ ਬਲਾਂ ਦਾ ਘੇਰਾ ਸਖ਼ਤ ਹੁੰਦਾ ਦੇਖ ਕੇ ਮਕਾਨ ਵਿਚ ਲੁਕੇ ਅਤਿਵਾਦੀਆ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਤੋਂ ਮੁਠਭੇੜ ਸ਼ੁਰੂ ਹੋ ਗਈ। ਇਸ ਵਿਚ ਤਿੰਨ ਅਤਿਵਾਦੀਆ ਨੂੰ ਮਾਰਨ ਵਿਚ ਸਫ਼ਲਤਾ ਮਿਲੀ। ਸੁਰੱਖਿਆ ਬਲਾਂ ਨੇ ਉਸ ਮਕਾਨ ਨੂੰ ਤਬਾਹ ਕਰ ਦਿੱਤਾ ਜਿਸ ਵਿਚ ਅਤਿਵਾਦੀ ਲੁਕੇ ਹੋਏ ਸਨ। ਪੁਲਿਸ ਦੇ ਅਨੁਸਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
ਮੁਠਭੇੜ ਸ਼ੁਰੂ ਹੋਣ ਤੋਂ ਬਾਅਦ ਮੌਕੇ ਤੇ ਹੀ ਸਥਾਨਕ ਨੌਜਵਾਨ ਇਕੱਠੇ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੇ ਸੁਰੱਖਿਆ ਬਲਾਂ ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਦੱਸ ਦਈਏ ਕਿ ਸੁਰੱਖਿਆ ਬਲਾਂ ਨੇ ਮੌਕੇ ਤੇ ਹੀ ਭੀੜ ਨੂੰ ਖਦੇੜ ਦਿੱਤਾ। ਇਲਾਕੇ ਵਿਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਹੁਣ ਤੱਕ ਦੋ ਅਤਿਵਾਦੀਆ ਦੀਆਂ ਲਾਸ਼ਾ ਬਰਾਮਦ ਕੀਤੀਆਂ ਗਈਆਂ ਹਨ।