ਪੁਲਵਾਮਾ ਹਮਲੇ ਕਰਕੇ ਕਾਂਗਰਸ ਇਸ ਵਾਰ ਹੋਲੀ ਨਹੀਂ ਮਨਾਵੇਗੀ : ਮਨਪ੍ਰੀਤ ਸਿੰਘ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹੋਲੀ ਦੇ ਦਿਨ ‘ਤੇ ਮੰਦਿਰ ਵਿਚ ਮੱਥਾ ਟੇਕ ਕੇ ਦਿਨ ਦੀ ਸ਼ੁਰੂਆਤ ਕੀਤੀ ਤੇ ਕਿਹਾ ਕਾਂਗਰਸ ਇਸ ਵਾਰ ਹੋਲੀ ਨਹੀਂ ਮਨਾਏਗੀ

Manpreet Singh Badal

ਬਠਿੰਡਾ : ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹੋਲੀ ਦੇ ਦਿਨ ‘ਤੇ ਮੰਦਿਰ ਵਿਚ ਮੱਥਾ ਟੇਕ ਕੇ ਦਿਨ ਦੀ ਸ਼ੁਰੂਆਤ ਕੀਤੀ ਤੇ ਕਿਹਾ ਕਿ ਕਾਂਗਰਸ ਇਸ ਵਾਰ ਹੋਲੀ ਨਹੀਂ ਮਨਾਏਗੀ ਕਿਉਂਕਿ ਪੁਲਵਾਮਾ ਹਮਲੇ ਦੇ ਜ਼ਖਮ ਇੰਨੇ ਗਹਿਰੇ ਹਨ, ਜਿਹਨਾਂ ਵਿਚੋਂ ਅਸੀਂ ਹੁਣ ਤੱਕ ਨਹੀਂ ਨਿਕਲ ਸਕੇ। ਇਸ ਲਈ ਇਸ ਵਾਰ ਹੋਲੀ ਸੋਗ ਵਿਚ ਮਨਾਈ ਜਾਵੇਗੀ।

ਮਨਪ੍ਰੀਤ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਇਸ ਲਈ ਹੋਲੀ ਨਹੀਂ ਮਨਾ ਰਹੇ ਕਿਉਂਕਿ ਪੁਲਵਾਮਾ ਵਿਚ ਜਿਹੜੇ ਸਾਡੇ ਸੀਆਰਪੀਐਫ ਜਵਾਜ ਸ਼ਹੀਦ ਹੋਏ ਸੀ, ਉਹਨਾਂ ਦੇ ਜ਼ਖਮ ਹਾਲੇ ਵੀ ਕਾਫੀ ਗਹਿਰੇ ਹਨ।

ਸੁਖਪਾਲ ਸਿੰਘ ਖਹਿਰਾ ਦੇ ਪੁਰਾਣੇ ਬਿਆਨ ‘ਤੇ ਜਿਸ ਵਿਚ ਉਸ ਨੇ ਕਿਹਾ ਸੀ ਕਿ ਏਮਜ਼ ਦਾ ਪ੍ਰੋਜੈਕਟ ਬਠਿੰਡਾ ਵਿਚ ਨਹੀਂ ਜਾਣਾ ਚਾਹੀਦਾ, ਉਸ ‘ਤੇ ਮਨਪ੍ਰੀਤ ਬਾਦਲ ਨੇ ਕਿਹਾ ਮੈਂ ਕਿਸੇ ਵਿਵਾਦ ਵਿਚ ਨਹੀਂ ਪੈਣਾ ਚਾਹੁੰਦਾ, ਇਸ ਬਾਰੇ ਖਹਿਰਾ ਹੀ ਦੱਸਣਗੇ। ਸੰਤੋਸ਼ ਚੋਧਰੀ ਦਾ ਜੋ ਕਥਿਤ ਸਟਿੰਗ ਵਾਇਰਲ ਹੋਇਆ ਹੈ, ਉਸ ਬਾਰੇ ਵੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਹੋਲੀ ਦੇ ਦਿਨ ‘ਤੇ ਉਹ ਕੁਝ ਵੀ ਬੋਲਣਾ ਨਹੀਂ ਚਾਹੁੰਦੇ ਅਤੇ ਖ਼ਾਸਕਰ ਮੰਦਿਰ ਵਿਚ ਰੁਕ ਕੇ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।