ਕੋਰੋਨਾ ਵਾਇਰਸ: ਪਿਛਲੇ 48 ਘੰਟਿਆਂ ਵਿਚ ਦੁਗਣੇ ਹੋਏ ਮਰੀਜ਼, ਅੰਕੜਿਆਂ ਵਿਚ ਦੇਖੋ ਭਾਰਤ ਦਾ ਹਾਲ
ਹੁਣ ਤਕ ਦੇਸ਼ ਵਿਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ...
ਨਵੀਂ ਦਿੱਲੀ: ਕੋਰੋਨਾ ਵਾਇਰਸ ਤੇ ਲਗਾਮ ਕੱਸਣ ਲਈ ਜਨਤਾ ਕਰਫਿਊ ਦੇ ਦਿਨ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 341 ਹੋ ਗਈ ਹੈ। ਇਕ ਦਿਨ ਪਹਿਲਾਂ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 315 ਸੀ। ਪਿਛਲੇ 24 ਘੰਟਿਆਂ ਵਿਚ ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿਚ ਇਕ ਦਿਨ ਦੇ ਅੰਦਰ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 50 ਨਵੇਂ ਮਾਮਲੇ ਸਾਹਮਣੇ ਆਏ ਸਨ ਜਦਕਿ ਵੀਰਵਾਰ ਨੂੰ ਇਹ ਅੰਕੜਾ 19 ਸੀ।
ਹੁਣ ਤਕ ਦੇਸ਼ ਵਿਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ ਭਾਰਤ ਵਿਚ ਹੁਣ ਤਕ 23 ਵਿਅਕਤੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਾਅਦ ਠੀਕ ਹੋਏ ਹਨ। ਜੇ ਯੂਰੋਪੀਏ ਦੇਸ਼ ਇਟਲੀ, ਸਪੇਨ ਅਤੇ ਜਰਮਨੀ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਭਾਰਤ ਹੁਣ ਖਰਤਨਾਕ ਸਟੇਜ ਤੇ ਪਹੁੰਚ ਗਿਆ ਹੈ। ਅਜਿਹੇ ਵਿਚ ਇੱਥੇ ਅਗਲੇ ਦੋ ਹਫ਼ਤੇ ਬਹੁਤ ਅਹਿਮ ਹਨ।
ਦਸ ਦਈਏ ਕਿ ਇਕ ਚਾਰਟ ਪੇਸ਼ ਕੀਤਾ ਗਿਆ ਹੈ ਜਿਸ ਵਿਚ ਸੌ ਅੰਕੜਿਆਂ ਤੋਂ ਬਾਅਦ ਇਸ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਜਿੱਥੇ-ਜਿੱਥੇ ਸੌ ਦੀ ਗਿਣਤੀ ਪਾਰ ਕਰਨ ਤੋਂ ਬਾਅਦ ਇਹ ਤੇਜ਼ੀ ਨਾਲ ਅੱਗੇ ਵਧਿਆ ਹੈ ਉਹ ਦੇਸ਼ ਹਨ ਦੱਖਣ ਕੋਰੀਆ, ਇਟਲੀ, ਸਪੇਨ, ਜਰਮਨੀ ਅਤੇ ਅਮਰੀਕਾ। ਇਹਨਾਂ ਅੰਕੜਿਆਂ ਤੋਂ ਇਹ ਵੀ ਸਾਫ਼ ਹੈ ਕਿ ਚੀਨ ਅਤੇ ਦੱਖਣ ਕੋਰੀਆ ਦੀ ਸਰਕਾਰ ਨੇ ਲੋਕਾਂ ਨੂੰ ਵੱਖ-ਵੱਖ ਕਰ ਦਿੱਤਾ ਅਤੇ ਅੰਕੜਿਆਂ ਵਿਚ ਵੀ ਕਮੀ ਆਉਣ ਲੱਗੀ ਹੈ।
ਜਦਕਿ ਇਟਲੀ, ਇਰਾਨ ਅਤੇ ਅਮਰੀਕਾ ਨੂੰ ਹੁਣ ਤਕ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਕੋਈ ਮਦਦ ਨਹੀਂ ਮਿਲੀ। ਦੁਨੀਆਭਰ ਵਿਚ ਇਸ ਵਾਇਰਸ ਨਾਲ ਹੁਣ ਤਕ 11 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। 2 ਲੱਖ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਜਿਸ ਵਿਚ ਜ਼ਿਆਦਾਤਰ ਲੋਕ ਯੂਰੋਪ ਵਿਚ ਹਨ। 90 ਹਜ਼ਾਰ ਲੋਕ ਹੁਣ ਤਕ ਠੀਕ ਵੀ ਹੋਏ ਹਨ ਜਿਸ ਵਿਚੋਂ 70 ਹਜ਼ਾਰ ਮਰੀਜ਼ ਚੀਨ ਦੇ ਹਨ।
ਦੁਨੀਆ ਭਰ ਵਿਚ ਲੱਗਭਗ 188 ਦੇਸ਼ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਪ੍ਰਭਾਵਿਤ ਹਨ। ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ 13 ਹਜ਼ਾਰ ਤੋਂ ਵਧੇਰੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ 3 ਲੱਖ ਤੋਂ ਵਧੇਰੇ ਇਨਫੈਕਟਿਡ ਹਨ। ਦੁਨੀਆ ਭਰ ਦੇ ਵਿਗਿਆਨੀ ਅਤੇ ਸ਼ੋਧਕਰਤਾ ਹੁਣ ਤੱਕ ਇਸ ਮਹਾਮਾਰੀ ਦਾ ਕੋਈ ਇਲਾਜ ਲੱਭ ਨਹੀਂ ਪਾਏ ਹਨ। ਮੌਜੂਦਾ ਸਮੇਂ ਵਿਚ ਦੁਨੀਆ ਦੇ ਜ਼ਿਆਦਾਤਰ ਦੇਸ਼ ਲੌਕਡਾਊਨ ਹੋ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।