ਅਮਰੀਕਾ ਵਿਚ ਭਾਰਤੀ ਮੂਲ ਦੀ ਡਾਕਟਰ ਨੂੰ ਮਿਲਿਆ ਇਕ ਅਨੋਖਾ ਸਨਮਾਨ...ਦੇਖੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਨਾ ਹੀ ਨਹੀਂ ਜੇ ਉਹ ਕਿਸੇ ਸ਼ੱਕੀ ਇਲਾਕੇ ਵਿਚ ਜਾਂਚ ਲਈ ਜਾਂਦੇ ਹਨ...

Coronavirus dr uma madhusudan an indian origin doctor treating multiple

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਕਡਾਊਨ ਜਾਰੀ ਹੈ ਪਰ ਇਸ ਮਹਾਂਮਾਰੀ ਦੇ ਖਿਲਾਫ ਅਸਲੀ ਜੰਗ ਲੜ ਰਹੇ ਹਨ ਡਾਕਟਰ ਅਤੇ ਮੈਡੀਕਲ ਸਟਾਫ। ਕਈ ਰਾਜਾਂ ਵਿਚ ਡਾਕਟਰ ਅਤੇ ਮੈਡੀਕਲ ਸਟਾਫ ਰੋਜ਼ਾਨਾ ਅਪਣੇ ਘਰਾਂ ਤੋਂ ਹਸਪਤਾਲ ਲਈ ਰਵਾਨਾ ਹੋ ਰਹੇ ਹਨ। ਯਾਨੀ ਕਿ ਉਹ ਅਪਣੇ ਨਾਲ-ਨਾਲ ਪਰਿਵਾਰ ਦੀ ਜਾਨ ਵੀ ਮੁਸੀਬਤ ਵਿਚ ਪਾ ਰਹੇ ਹਨ। 

ਇੰਨਾ ਹੀ ਨਹੀਂ ਜੇ ਉਹ ਕਿਸੇ ਸ਼ੱਕੀ ਇਲਾਕੇ ਵਿਚ ਜਾਂਚ ਲਈ ਜਾਂਦੇ ਹਨ ਤਾਂ ਉੱਥੋਂ ਦੇ ਲੋਕ ਉਹਨਾਂ ਤੇ ਹਮਲਾ ਕਰ ਦਿੰਦੇ ਹਨ। ਯਾਨੀ ਹਰ ਪਾਸੇ ਤੋਂ ਮੁਸ਼ਕਿਲ ਵਿਚ ਮੈਡੀਕਲ ਸਟਾਫ ਹੀ ਹੈ। ਹਾਲਾਂਕਿ ਅਮਰੀਕਾ ਵਰਗੇ ਦੇਸ਼ਾਂ ਵਿਚ ਡਾਕਟਰ ਅਤੇ ਮੈਡੀਕਲ ਸਟਾਫ ਦੇ ਕੰਮਕਾਜ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ। ਅਮਰੀਕਾ ਦੇ ਦੱਖਣੀ ਵਿੰਡਸਰ ਹਸਪਤਾਲ ਵਿਚ ਭਾਰਤੀ ਮੂਲ ਦੀ ਡਾਕਟਰ ਉਮਾ ਮਧੁਸੂਦਨ ਨੇ ਕਈ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਹੈ।

ਦਰਅਸਲ, ਡਾਕਟਰ ਉਮਾ ਮਧੂਸੂਦਨ ਨੇ ਅਮਰੀਕਾ ਦੇ ਸਾਊਥ ਵਿੰਡਸਰ ਹਸਪਤਾਲ ਵਿਚ ਕਈ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ। ਉਸ ਦੇ ਕੰਮ ਦੀ ਸ਼ਲਾਘਾ ਕਰਨ ਲਈ ਸਥਾਨਕ ਪੁਲਿਸ, ਗੁਆਂਢੀਆਂ ਅਤੇ ਸਥਾਨਕ ਫਾਇਰਮੈਨ ਨੇ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਉਹਨਾਂ ਨੇ ਉਸ ਨੂੰ 'ਡ੍ਰਾਇਵਊਫ ਆਨਰ' ਦਿੱਤਾ।

ਇਸ ਵਿਚ ਬਹੁਤ ਸਾਰੇ ਵਾਹਨ ਇਕੱਠੇ ਹੋ ਕੇ ਵਿਅਕਤੀ ਦਾ ਸਨਮਾਨ ਕਰਦੇ ਹਨ। ਉਹ ਵਾਹਨ ਉਹਨਾਂ ਦੇ ਘਰ ਸਾਹਮਣੇ ਆਏ ਅਤੇ ਡਾ. ਉਮਾ ਨੂੰ ਪੂਰੇ ਦਿਲ ਨਾਲ ਸਲਾਮ ਕੀਤੀ। ਜ਼ਾਹਿਰ ਹੈ ਕਿ ਭਾਰਤ ਵਰਗੇ ਦੇਸ਼ ਨੂੰ ਇਸ ਤੋਂ ਸਿਖਣ ਦੀ ਜ਼ਰੂਰਤ ਹੈ। ਇੱਥੇ 100 ਤੋਂ ਜ਼ਿਆਦਾ ਡਾਕਟਰ ਅਤੇ ਮੈਡੀਕਲ ਸਟਾਫ ਪਹਿਲਾਂ ਹੀ ਕੋਰੋਨਾ ਨਾਲ ਪੀੜਤ ਪਾਏ ਜਾ ਚੁੱਕੇ ਹਨ। ਇਸ ਦੇ ਬਾਵਜੂਦ ਉਹ ਅਪਣੀ ਜਾਨ ਤੇ ਖੇਡ ਕੇ ਲੋਕਾਂ ਦਾ ਇਲਾਜ ਕਰ ਰਹੇ ਹਨ।

ਹਾਲ ਦੇ ਦਿਨਾਂ ਵਿਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ, ਬਿਹਾਰ ਦੇ ਔਰੰਗਾਬਾਦ ਅਤੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿੱਥੇ ਸਥਾਨਕ ਲੋਕਾਂ ਨੇ ਹੀ ਇਲਾਜ ਕਰਨ ਆਏ ਮੈਡੀਕਲ ਸਟਾਫ ਤੇ ਹਮਲਾ ਕਰ ਦਿੱਤਾ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ ਕੋਰੋਨਾ ਜਾਂਚ ਕਰਨ ਗਈ ਮੈਡੀਕਲ ਟੀਮ ਤੇ ਹਮਲਾ ਕੀਤਾ ਗਿਆ ਸੀ। ਇਹ ਘਟਨਾ ਜ਼ਿਲ੍ਹੇ ਦੇ ਨਾਗਫਨੀ ਥਾਣੇ ਦੇ ਹਾਜ਼ੀ ਨੇਬ ਦੀ ਮਸਜਿਦ ਇਲਾਕੇ ਵਿਚ ਹੋਈ।

ਇੱਥੇ ਕੋਰੋਨਾ ਪਾਜ਼ੀਟਿਵ ਵਿਅਕਤੀ ਸਰਤਾਜ ਦੀ ਹੋਈ ਮੌਤ ਤੋਂ ਬਾਅਦ ਇਲਾਕੇ ਵਿਚ ਮੈਡੀਕਲ ਟੀਮ ਸਿਹਤ ਪਰੀਖਣ ਕਰਨ ਲਈ ਪਹੁੰਚੀ ਸੀ। ਇਸ ਦੌਰਾਨ ਉਹਨਾਂ ਦੇ ਹਮਲਾ ਕਰ ਦਿੱਤਾ ਗਿਆ। ਇਲਾਕੇ ਦੇ ਲੋਕਾਂ ਨੇ 108 ਮੈਡੀਕਲ ਐਂਬੁਲੈਂਸ ਤੇ ਪੱਥਰਬਾਜ਼ੀ ਕੀਤੀ। ਇਸ ਹਾਦਸੇ ਵਿਚ ਐਂਬੁਲੈਂਸ ਕਰਮਚਾਰੀਆਂ ਦੇ ਨਾਲ ਡਾਕਟਰ ਅਤੇ ਮੈਡੀਕਲ ਸਟਾਫ ਜ਼ਖ਼ਮੀ ਹੋ ਗਿਆ। ਉੱਥੇ ਹੀ ਪਟਿਆਲਾ ਜ਼ਿਲ੍ਹੇ ਵਿਚ ਨਿਹੰਗਾਂ ਨੇ ਕਰਫਿਊ ਪਾਸ ਮੰਗਣ ਤੇ ਪੁਲਿਸ ਤੇ ਹਮਲਾ ਬੋਲ ਦਿੱਤਾ ਸੀ।

ਹਮਲੇ ਵਿਚ ਏਐਸਆਈ ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਅਤੇ ਬਾਂਹ ਤੋਂ ਵੱਖ ਹੋ ਗਿਆ ਜਦਕਿ ਥਾਣਾ ਸਦਰ ਇੰਚਾਰਜ ਬਿਕਰ ਸਿੰਘ ਅਤੇ ਇਕ ਹੋਰ ਪੁਲਿਸ ਕਰਮੀ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਇਕ ਕਮਾਂਡੋ ਆਪਰੇਸ਼ਨ ਚਲਾ ਕੇ ਸਾਰੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡਾਕਟਰ ਜ਼ਕੀਆ ਜੋ ਇੰਦੌਰ ਦੇ ਇੱਕ ਖੇਤਰ ਵਿੱਚ ਕੋਰੋਨਾ ਜਾਂਚ ਲਈ ਪਹੁੰਚੇ ਡਾਕਟਰਾਂ ਦੀ ਟੀਮ ਵਿੱਚ ਸੀ ਉਹਨਾਂ ਕਿਹਾ ਡਾਕਟਰ ਮੇਰੇ ਤੋਂ ਸੰਤੁਸ਼ਟ ਹੈ। ਉਹ ਸਕ੍ਰੀਨਿੰਗ ਲਈ ਗਏ ਸੀ।

ਸੰਪਰਕ ਵਿਅਕਤੀ ਦਾ ਸੁਨੇਹਾ ਮਿਲਿਆ ਸੀ ਕਿ ਉਸ ਦੀ ਸਕ੍ਰੀਨਿੰਗ ਕਰਨੀ ਹੈ। ਉਹ ਉਸ ਨੂੰ ਉਸ ਖੇਤਰ ਵਿਚ ਲੱਭ ਰਹੇ ਸੀ। ਉਸ ਟੀਮ ਵਿਚ ਪੰਜ ਔਰਤਾਂ ਨੂੰ ਸ਼ਾਮਲ ਸਨ। ਆਂਗਣਵਾੜੀ ਅਤੇ ਆਸ਼ਾ ਵਰਕਰ ਵੀ ਉਥੇ ਸਨ। ਜਦੋਂ ਉਹ ਖੇਤਰ ਵਿਚ ਪਹੁੰਚੇ ਤਾਂ ਉਹ ਵਿਅਕਤੀ ਨਹੀਂ ਮਿਲਿਆ ਪਰ ਉਸ ਦੀ ਮਾਂ ਮਿਲੀ। ਉਹਨਾਂ ਦੱਸਿਆ ਉਹਨਾਂ ਦੀ ਉਸ ਦੀ ਮਾਂ ਨਾਲ ਸਹੀ ਗੱਲਬਾਤ ਹੋ ਰਹੀ ਸੀ। ਸਭ ਕੁਝ ਠੀਕ ਚੱਲ ਰਿਹਾ ਸੀ।

ਫਿਰ ਅਚਾਨਕ ਭੀੜ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਅਚਾਨਕ ਹਮਲਾ ਹੋਇਆ ਤਾਂ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਅਤੇ ਉਹ ਕਿਸੇ ਤਰ੍ਹਾਂ ਉਥੋਂ ਭੱਜ ਕੇ ਨਿਕਲੇ। ਡਾਕਟਰ ਤ੍ਰਿਪਤੀ, ਉਹ ਅਤੇ ਉਹਨਾਂ ਦੀ ਆਸ਼ਾ ਵਰਕਰ ਟੀਮ ਉਥੋਂ ਨਿਕਲੇ ਉਸ ਸਮੇਂ ਉਹਨਾਂ ਨਾਲ ਸੀਐਸ ਹੁੱਡਾ ਸਨ ਜੋ ਕਿ ਤਹਿਸੀਲਦਾਰ ਸਨ। ਉਹਨਾਂ ਨੇ ਅਪਣੀ ਗੱਡੀ ਸਟਾਰਟ ਕੀਤੀ ਅਤੇ ਉਹਨਾਂ ਨੂੰ ਲੈ ਕੇ ਉੱਥੋਂ ਚਲੇ ਗਏ। ਪਰ ਲੋਕਾਂ ਨੇ ਉਹਨਾਂ ਦੀ ਕਾਰ ਤੇ ਵੀ ਪਿੱਛੋਂ ਪੱਥਰ ਮਾਰੇ। 

 

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।