'ਕਰੋਨਾ' ਨਾਲ ਮੌਤ ਹੋਣ ਵਾਲੇ ਡਾਕਟਰ ਦੀ ਦੇਹ ਦਫ਼ਨਾਉਂਣ 'ਤੇ ਹੋਇਆ ਹੰਗਾਮਾਂ, ਭੀੜ ਨੇ ਤੋੜੀ ਐਂਬੂਲੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾ. ਪ੍ਰਦੀਪ ਦੇ ਵੱਲੋਂ ਇਕ ਪੁਲਿਸ ਕਰਮੀ ਦੀ ਮਦਦ ਨਾਲ ਕਬਰ ਪੁੱਟ ਕੇ ਆਪਣੇ ਦੋਸਤ ਦੀ ਦੇਹ ਨੂੰ ਦਫਨਾਇਆ ਗਿਆ।

coronavirus

ਚੇਨਈ : ਕਰੋਨਾ ਵਾਇਰਸ ਦੀ ਇਸ ਸੰਕਟ ਦੀ ਸਥਿਤੀ ਵਿਚ ਜਿੱਥੇ ਇਕ ਪਾਸੇ ਲੋਕ ਘਰਾਂ ਵਿਚ ਬੈਠੇ ਹਨ। ਉਥੇ ਹੀ ਡਾਕਟਰ ਅਤੇ ਪ੍ਰਸ਼ਾਸਨ ਲਗਾਤਾਰ ਇਸ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ਼ ਕਰਨ ਵਿਚ ਲੱਗੇ ਹੋਏ ਹਨ। ਜਿਸ ਵਿਚ ਇਲਾਜ਼ ਸਮੇਂ ਕੁਝ ਡਾਕਟਰਾਂ ਨੂੰ ਇਸ ਵਾਇਰਸ ਦੀ ਲਾਗ ਲੱਗ ਦੇ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਚੁੱਕੀ ਹੈ। ਅਜਿਹਾ ਹੀ ਮਾਮਲਾ ਇਕ ਚੇਨੰਈ ਵਿਚ ਦੇਖਣ ਨੂੰ ਮਿਲਿਆ।  ਜਿਥੇ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਡਾਕਟਰ ਦੀ ਮੌਤ ਤੋਂ ਬਾਅਦ ਨਾਂ ਸਿਫਰ ਦੋ ਕਬਰਸਤਾਨਾਂ ਵਿਚ ਉਸ ਦੀ ਦੇਹ ਨੂੰ ਦਫਨਾਉਂਣ ਤੋਂ ਮਨਾਹੀ ਕੀਤੀ ਗਈ ਬਲਕਿ ਜਿਸ ਐਂਬੂਲੈਂਸ ਵਿਚ ਉਸ ਮ੍ਰਿਤਕ ਡਾਕਟਰ ਦੀ ਲਾਸ਼ ਰੱਖੀ ਗਈ ਸੀ।

ਉਸ ਐਂਬੂਲੈਂਸ ਦੇ ਸੀਸੇ ਤੋਂੜਨ ਦੇ ਨਾਲ-ਨਾਲ ਉਸ ਦੇ ਡਰਾਈਵਰ ਨਾਲ ਵੀ ਕੁੱਟਮਾਰ ਕੀਤੀ ਗਈ। ਦੱਸ ਦੱਈਏ ਕਿ ਇਸ ਪੂਰੀ ਘਟਨਾ ਦੇ ਗਵਾਹ ਹਨ ਡਾ ਸਮੋਨ ਦੇ ਮਿੱਤਰ ਡਾ. ਪ੍ਰਦੀਪ ਹਨ ਉਨ੍ਹਾਂ ਨੇ ਇਸ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਅਜਿਹਾ ਸਲੂਕ ਤਾਂ ਕੋਈ ਦੁਸ਼ਮਣ ਨਾਲ ਵੀ ਨਹੀਂ ਕਰਦਾ । ਡਾ: ਪ੍ਰਦੀਪ ਦਾ ਕਹਿਣਾ ਹੈ ਕਿ ਲੋਕ ਕਿਲਪੌਕ ਕਬਰਸਤਾਨ ਵਿਚ ਲਾਸ਼ ਨੂੰ ਦਫ਼ਨਾਉਣ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਸਨ। ਇਸ ਲਈ ਉਹ ਅੰਨਾ ਨਗਰ ਕਬਰਸਤਾਨ ਜਾ ਰਹੇ ਸਨ। ਫਿਰ ਉਸ ਦੀ ਐਂਬੂਲੈਂਸ ਨੂੰ ਇੰਗਾ ਥੀਏਟਰ ਦੇ ਨੇੜੇ ਰੋਕਿਆ ਗਿਆ।

ਉਸ ਵਿਚ ਡਾਕਟਰ ਦੀ ਮ੍ਰਿਤਕ ਦੇਹ ਸੀ, ਬਦਮਾਸ਼ਾਂ ਨੇ ਡਰਾਈਵਰ ਨੂੰ ਕੁੱਟਿਆ ਅਤੇ ਐਂਬੂਲੈਂਸ ਦਾ ਸ਼ੀਸ਼ਾ ਤੋੜ ਦਿੱਤਾ। ਉਸ ਤੋਂ ਬਾਅਦ ਵਿਚ ਸੜਕ ਦੇ ਟੂਟੀ ਹੋਈ ਐਂਬੂਲੈਂਸ ਵਿਚ ਡਾਕਟਰ ਦਾ ਮ੍ਰਿਤਕ ਸਰੀਰ ਕਾਫੀ ਸਮੇਂ ਤੱਕ ਪਿਆ ਰਿਹਾ। ਇਹ ਵਰਤਾਰਾ ਉਸ ਡਾਕਟਰ ਨਾਲ ਹੋਇਆ ਹੈ ਜਿਸ ਨੇ ਆਪਣੀ ਸਾਰੀ ਉਮਰ ਲੋਕਾਂ ਦੀ ਸੇਵਾ ਕੀਤੀ ਹੈ ਪਰ ਕਰੋਨਾ ਵਾਇਰਸ ਨਾਲ ਮੌਤ ਹੋਣ ਕਾਰਨ ਕੁਝ ਲੋਕਾਂ ਵੱਲੋਂ ਉਨ੍ਹਾਂ ਨਾਲ ਅਜਿਹਾ ਵਰਤਾਰਾ ਕੀਤਾ ਗਿਆ। ਇਸ ਦੇ ਨਾਲ ਹੀ ਡਾ. ਪ੍ਰਦੀਪ ਨੇ ਕਿਹਾ ਕਿ ਉਨ੍ਹਾਂ ਉਥੇ ਮਜੂਦ ਲੋਕਾਂ ਤੋਂ ਰਹਿਮ ਦੀ ਅਪੀਲ ਕੀਤੀ ਅਤੇ ਐਂਬੂਲੈਂਸ ਦੇ ਡਰਾਇਵਰ ਦੀ ਮਦਦ ਕਰਨ ਨੂੰ ਕਿਹਾ।

ਕਿਉਂਕਿ ਕਿ ਕੁੱਟਮਾਰ ਦੇ ਬਾਅਦ ਉਸ ਦੀ ਹਾਲਤ ਵੀ ਕਾਫੀ ਗੰਭੀਰ ਹੋ ਗਈ ਸੀ ਇਸ ਲਈ ਉਹ ਐਬੂਲੈਂਸ ਚਲਾਉਂਣ ਦੇ ਕਾਬਿਲ ਵੀ ਨਹੀਂ ਰਿਹਾ ਸੀ। ਉਸ ਤੋਂ ਬਾਅਦ ਡਾ. ਪ੍ਰਦੀਪ ਨੇ ਖੁਦ ਡਰਾਇਵਰ ਸੀਟ ਸੰਭਾਲੀ ਅਤੇ ਕਿਸੇ ਤਰ੍ਹਾਂ ਉਸ ਨੁੰ ਲੈ ਕੇ ਇਕ ਕਬਰਸਤਾਨ ‘ਚ ਪਹੁੰਚੇ। ਦੱਸ ਦੱਈਏ ਕਿ ਡਾ. ਪ੍ਰਦੀਪ ਦੇ ਵੱਲੋਂ ਇਕ ਪੁਲਿਸ ਕਰਮੀ ਦੀ ਮਦਦ ਨਾਲ ਕਬਰ ਪੁੱਟ ਕੇ ਆਪਣੇ ਦੋਸਤ ਦੀ ਦੇਹ ਨੂੰ ਦਫਨਾਇਆ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।