HDFC ਬੈਂਕ ਨੇ ਗ੍ਰਾਹਕਾਂ ਨੂੰ ਦਿੱਤਾ ਤੋਹਫ਼ਾ, ਵਿਆਜ਼ ਦਰਾਂ ‘ਚ ਕੀਤੀ ਵੱਡੀ ਕਟੋਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

HDFC ਬੈਂਕ ਆਪਣੇ ਹੋਮ ਲੋਨ ਗ੍ਰਾਹਕਾਂ ਦੇ ਲਈ ਇਕ ਵੱਡਾ ਤੋਹਫ਼ਾ ਲੈ ਕੇ ਆਈ ਹੈ। ਇਸ ਲੋਨ ਦੀ ਵਿਆਜ ਦਰ ਵਿਚ 0.15% ਦੀ ਕਟੋਤੀ ਕੀਤੀ ਗਈ ਹੈ।

HDFC

ਨਵੀਂ ਦਿੱਲੀ : HDFC ਬੈਂਕ ਆਪਣੇ ਹੋਮ ਲੋਨ ਗ੍ਰਾਹਕਾਂ ਦੇ ਲਈ ਇਕ ਵੱਡਾ ਤੋਹਫ਼ਾ ਲੈ ਕੇ ਆਈ ਹੈ। ਇਸ ਲੋਨ ਦੀ ਵਿਆਜ ਦਰ ਵਿਚ 0.15% ਦੀ ਕਟੋਤੀ ਕੀਤੀ ਗਈ ਹੈ। ਇਹ ਨਵੀ ਵਿਆਜ ਦਰਾਂ 22 ਅਪ੍ਰੈਲ 2020 ਤੋਂ ਲਾਗੂ ਹੋ ਜਾਣਗੀਆਂ। ਇਹ ਨਵੀਆਂ ਦਰਾਂ ਹੁਣ ਕੇਵਲ 8.05% ਤੋਂ ਲੈ ਕੇ  8.85% ਦੇ ਵਿਚ ਹੋਣਗੀਆਂ । ਦੱਸ ਦੱਈਏ ਕਿ ਇਸ ਤੋਂ ਪਹਿਲਾ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਸਮੇਤ ਹੋਰ ਕਈ ਬੈਂਕਾਂ ਵੱਲੋਂ ਇਹ ਵਿਆਜ਼ ਦਰਾਂ ਘੱਟ ਕਰਨ ਦਾ ਐਨਾਲ ਕੀਤਾ ਗਿਆ ਸੀ।

ਇਸੇ ਤਹਿਤ ਹੁਣ ਐਚਡੀਐਫਸੀ ਨੇ ਆਪਣੇ ਹੋਮ ਲੋਨ 'ਤੇ ਰਿਟੇਲ ਪ੍ਰਾਈਮ ਲੈਂਡਿੰਗ ਰੇਟ (ਆਰਪੀਐਲਆਰ) ਨੂੰ 0.15% ਘਟਾ ਦਿੱਤਾ ਹੈ। ਇਸ ਵਿਚ ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਮਹੀਨੇ 27 ਮਾਰਚ ਨੂੰ ਕੋਰੋਨਾ ਸੰਕਟ ਦੇ ਮੱਦੇਨਜ਼ਰ ਆਰਬੀਆਈ ਨੇ ਰੇਪੋ ਰੇਟ ਵਿੱਚ 0.75% ਦੀ ਕਟੌਤੀ ਕੀਤੀ ਸੀ। ਉਥੇ ਹੀ ਪਿਛਲੇ ਹਫਤੇ ਇਸ ਆਰਥਿਕ ਸੰਕਟ ਵਿਚ HDFC ਬੈਂਕ ਨੇ ਚੋਥੀ ਤਿਮਾਹੀ ਦੀ ਰਿਪੋਰਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ  HDFC ਬੈਂਕ ਦੀ ਚੋਥੀ ਤਿਮਾਹੀ ਦਾ ਮੁਨਾਫਾ ਸਲਾਨਾ ਅਧਾਰ ਤੇ 17.72 ਫੀਸਦੀ ਤੋਂ ਵੱਧ ਕੇ 6,927,69 ਤੱਕ ਪਹੁੰਚ ਗਿਆ ਹੈ।

ਚੋਥੀ ਤਿਮਾਹੀ ਵਿਚ ਬੈਂਕ ਦੀ ਵਿਆਜ ਆਮਦਨ ਸਲਾਨਾ ਅਧਾਰ ਤੇ 16.5 ਫੀਸਦੀ ਵਧ ਕੇ 15204,06 ਕਰੋੜ ਰੁਪਏ ਰਹੀ। ਇਸ ਸਮੇਂ, ਐਚਡੀਐਫਸੀ ਬੈਂਕ ਦੀ ਮਾਰਕੀਟ ਕੈਪ (ਸ਼ੁੱਕਰਵਾਰ ਦੇ ਅੰਕੜਿਆਂ ਅਨੁਸਾਰ) 4.98 ਟ੍ਰਿਲੀਅਨ ਰੁਪਏ ਹੈ। ਚੌਥੀ ਤਿਮਾਹੀ 'ਚ ਬੈਂਕ ਡਿਪਾਜ਼ਿਟ ਸਾਲ-ਦਰ-ਸਾਲ 24.2 ਫੀਸਦੀ ਅਤੇ ਕ੍ਰਮਵਾਰ 7.4 ਫੀਸਦ ਵਧ ਕੇ 11,46,500 ਕਰੋੜ ਰੁਪਏ' ਤੇ ਪਹੁੰਚ ਗਿਆ। ਦੱਸ ਦੱਈਏ ਕਿ HDFC ਬੈਂਕ ਦਾ ਰੈਗੂਲੇਟਰੀ ਫਾਈਲਿੰਗ ਵਿਚ ਕਹਿਣਾ ਹੈ ਕਿ 31 ਮਾਰਚ ਨੂੰ ਖਤਮ ਹੋਈ ਤਿਮਾਹੀ ਵਿਚ ਉਨ੍ਹਾਂ ਦੀ ਆਮਦਨ 38,287.17 ਕਰੋੜ ਰੁਪਏ ਰਹੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।