ਕੈਸ਼ ਲੈਣ ਲਈ ਹੁਣ ਬਾਹਰ ਜਾਣ ਦੀ ਲੋੜ ਨਹੀਂ, HDFC ਤੋਂ ਬਾਅਦ ਹੁਣ ICICI ਬੈਂਕ ਨੇ ਸ਼ੁਰੂ ਕੀਤੀ ਸੁਵਿਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਿਆਂ ਕੇਂਦਰ ਸਰਕਾਰ ਦੇ ਵੱਲੋਂ 21 ਦਿਨ ਦਾ ਲੌਕਡਾਊਨ ਲਗਾਇਆ ਗਿਆ ਹੈ।

lockdown

ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਿਆਂ ਕੇਂਦਰ ਸਰਕਾਰ ਦੇ ਵੱਲੋਂ 21 ਦਿਨ ਦਾ ਲੌਕਡਾਊਨ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਹਰ ਪਾਸੇ ਅਵਾਜਾਈ ਅਤੇ ਕੰਮਕਾਰ ਨੂੰ ਬੰਦ ਕੀਤਾ ਗਿਆ ਹੈ। ਅਜਿਹੇ ਵਿਚ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ। ਅਜਿਹੀ ਸਥਿਤੀ ਵਿਚ ਆਈਸੀਆਈਸੀਆਈ ਬੈਂਕ ਦੇ ਵੱਲੋਂ ਲੋਕਾਂ ਲਈ ਇਕ ਵਿਸ਼ੇਸ਼ ਸੁਵਿਧਾ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਹੁਣ ਤੁਹਾਨੂੰ ਪੈਸੇ ਘਡਵਾਉਣ ਦੇ ਲਈ ਏਟੀਐੱਮ ਜਾਣ ਦੀ ਜਰੂਰਤ ਨਹੀਂ।

ਦੱਸ ਦੱਈਏ ਕਿ ਇਸ ਲਈ ਹੁਣ ਆਈਸੀਆਈਸੀਆਈ ਬੈਂਕ ਮੋਬਾਇਲ ਬੈਨ ਸੁਵਿਧਾ ਸ਼ੁਰੂ ਕਰ ਰਿਹਾ ਹੈ। ਇਹ ਬੈਨ ਏਟੀਐੱਮ ਕੁਝ ਖਾਸ ਇਲਾਕਿਆਂ ਵਿਚ ਖੜ੍ਹੀ ਕੀਤੀ ਜਾਵੇਗੀ ਅਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਇਸ ਦੀ ਸੇਵਾ ਜ਼ਾਰੀ ਰਹੇਗੀ। ਦੱਸ ਦੱਈਏ ਕਿ ਇਸ ਬੈਨ ਏਟੀਐਮ ਵਿਚ ਵੀ ਉਹ ਸਾਰੀਆਂ ਸੇਵਾਵਾਂ ਉਪਲੱਬਧ ਹੋਣਗੀਆਂ ਜਿਹੜੀ ਕਿ ਆਮ ਏਟੀਐੱਮ ਮਸ਼ੀਨ ਵਿਚ ਮਿਲਦੀਆਂ ਹਨ।

ਜਿਸ ਵਿਚ ਬੈਲਂਸ ਚੈੱਕ, ਪਿੰਨ ਚੇਂਜ਼, ਫੰਡ ਟਰਾਂਸਫਰ ਵਰਗੀਆਂ ਸੁਵਿਧਾ ਮੁਹੱਈਆ ਕਰਵਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਆਈਸੀਆਈਸੀਆਈ ਬੈਂਕ ਤੋਂ ਪਹਿਲਾ ਐੱਚਡੀਐੱਫਸੀ ਬੈਂਕ ਵੀ ਆਪਣੇ ਗ੍ਰਾਹਕਾਂ ਨੂੰ  ਮੋਬਾਇਲ ਏਟੀਐੱਮ ਸੁਵਿਧਾ ਦੇ ਰਿਹਾ ਹੈ। ਐੱਚਡੀਐੱਫਸੀ ਬੈਂਕ ਦੇ ਮੋਬਾਇਲ ਏਟੀਐੱਮ ਨੂੰ ਕਿਸੇ ਖਾਸ ਸਮੇਂ ਕਿਸੇ ਖਾਸ ਜਗ੍ਹਾ ਤੇ ਰੱਖਿਆ ਜਾਵੇਗਾ।

ਇਸ ਸਮੇਂ ਇਹ ਮੋਬਾਇਲ ਬੈਂਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚ 3-5 ਜਗ੍ਹਾ ਤੇ ਰਹੇਗੀ। ਹਾਲਾਂਕਿ ਇਸ ਏਟੀਐੱਮ ਨੂੰ ਕਿੱਥੇ ਰੱਖਿਆ ਜਾਵੇ ਇਸ ਬਾਰੇ ਸ਼ਹਿਰਾਂ ਦੀ ਸਬੰਧਿਤ ਨਗਰਪਾਲਿਕਾਂ ਨਾਲ ਸਲਾਹ ਕਰਕੇ ਫੈਸਲਾ ਲਿਆ ਜਾਵੇਗਾ। ਇਸ ਤੋਂ ਬਾਅਦ ਹੁਣ ਲੋਕਾਂ ਨੂੰ ਪੈਸੇ ਘ਼ਡਵਾਉਂਣ ਲਈ ਬਾਹਰ ਜਾਣ ਦੀ ਲੋੜ ਨਹੀਂ ਬਲਕਿ ਹੁਣ ਉਨ੍ਹਾਂ ਨੂੰ ਆਪਣੇ ਘਰ ਦੇ ਦਰਵਾਜੇ ਤੇ ਖੜੀ ਇਸ ਏਟੀਐੱਮ ਬੈਨ ਤੋਂ ਹੀ ਇਹ ਸੁਵਿਧਾ ਪ੍ਰਪਾਤ ਹੋ ਸਕੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।