ਯੂਜਰਾਂ ਲਈ ਖੁਸ਼ਖਬਰੀ, ਹੁਣ WhatsApp ਜ਼ਰੀਏ ਹੋਵੇਗੀ ਸ਼ੋਪਿੰਗ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਲਾਇੰਸ ਜੀਓ ਅਤੇ ਫੇਸਬੁੱਕ ਦੇ ਨਵੇਂ ਸਮਝੌਤਿਆਂ ਤੋਂ ਬਾਅਦ ਹੁਣ ਦੇਸ਼ ਵਿਚ ਕਈ ਨਵੇਂ ਵਪਾਰਕ ਮਾਡਲਾਂ ਦੇ ਲਾਗੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

WhatsApp

ਰਿਲਾਇੰਸ ਜੀਓ ਅਤੇ ਫੇਸਬੁੱਕ ਦੇ ਨਵੇਂ ਸਮਝੌਤਿਆਂ ਤੋਂ ਬਾਅਦ ਹੁਣ ਦੇਸ਼ ਵਿਚ ਕਈ ਨਵੇਂ ਵਪਾਰਕ ਮਾਡਲਾਂ ਦੇ ਲਾਗੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸੇ ਤਹਿਤ ਹੁਣ ਜਲਦੀ ਹੀ ਤੁਹਾਨੂੰ ਨੇੜਲੇ ਕਰਿਆਨੇ ਦੀ ਦੁਕਾਨ ਤੋਂ ਵਟਸਐਪ ਰਾਹੀਂ ਚੀਜ਼ਾਂ ਖਰੀਦਣ ਦੀ ਸਹੂਲਤ ਮਿਲੇਗੀ। ਦੱਸ ਦਈਏ ਕਿ ਬੁੱਧਵਾਰ ਨੂੰ ਰਿਲਾਇੰਸ ਜਿਓ ਅਤੇ ਫੇਸਬੁੱਕ ਨੇ ਇਕ ਨਵਾਂ ਸਮਝੌਤਾ ਕੀਤਾ ਹੈ।

ਮੁਕੇਸ਼ ਅੰਬਾਨੀ ਨੇ 43,574 ਕਰੋੜ ਰੁਪਏ ਦੇ ਰਿਲਾਇੰਸ ਜੀਓ-ਫੇਸਬੁੱਕ ਸੌਦੇ ਦੀ ਘੋਸ਼ਣਾ ਕਰਨ ਤੋਂ ਬਾਅਦ ਕਿਹਾ ਕਿ ਦੋਵੇਂ ਕੰਪਨੀਆਂ ਗਾਹਕਾਂ ਨੂੰ ਗੁਆਂਢੀ ਕਰਿਆਨੇ ਦੀਆਂ ਦੁਕਾਨਾਂ ਤੋਂ ਸਾਮਾਨ ਦੀ ਸਪਲਾਈ ਕਰਨ ਲਈ ਵੱਟਸਐਪ ਦੀ ਵਰਤੋਂ ਕਰਨ ਨੂੰ ਉਤਸ਼ਾਹਤ ਕਰਨਗੀਆਂ। ਇਸ ਦੇ ਨਾਲ ਹੀ ਅੰਬਾਨੀ ਨੇ ਕਿਹਾ ਕਿ ਭਵਿੱਖ ਵਿੱਚ, ਜੀਓ ਦਾ ਡਿਜੀਟਲ ਕਾਮਰਸ ਪਲੇਟਫਾਰਮ ਜੀਓਮਾਰਟ ਅਤੇ ਵਟਸਐਪ ਲਗਭਗ ਤਿੰਨ ਕਰੋੜ ਕਰਿਆਨੇ ਦੀਆਂ ਦੁਕਾਨਦਾਰਾਂ ਨੂੰ ਆਪਣੇ ਨੇੜ ਦੇ ਗੁਆਂਢੀ ਗਾਹਕਾਂ ਨਾਲ ਡਿਜੀਟਲ ਲੈਣ-ਦੇਣ ਕਰਨ ਦੇ ਯੋਗ ਬਣਾਵੇਗਾ।

ਉਧਰ ਇਸ ਮਾਮਲੇ ਨਾਲ ਜੁੜੇ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੇਸਬੁੱਕ ਆਪਣੇ ਪਲੇਟਫਾਰਮ ਵੱਟਸਅੱਪ ਤੋਂ ਡਿਜੀਟਲ ਭੁਗਤਾਨ ਸੇਵਾ ਸ਼ੁਰੂ ਕਰਨਾ ਚਹਾਉਂਦੀ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਇਹ ਸ਼ੁਰੂ ਨਹੀਂ ਹੋ ਰਹੀ ਸੀ। ਦੱਸ ਦੱਈਏ ਕਿ ਵੱਟਸਅੱਪ GooglePay ਅਤੇ (PayTM) ਤੋਂ ਬਾਅਦ ਤੀਜੀ ਅੰਤਰਰਾਸ਼ਟਰੀ ਕੰਪਨੀ ਹੋਵੇਗੀ, ਜਿਹੜੀ ਪੇਮੈਂਟ ਪਲੇਟਫਾਰਮ ਤੇ ਉਤਰਨ ਵਾਲੀ ਹੈ।

ਹੁਣ ਜੀਓ ਦੇ ਨਾਲ ਤਾਜਾ ਇਕਰਾਰ ਹੋਣ ਤੋਂ ਬਾਅਦ ਇਹ ਕਿ ਆਮ ਯੂਜਰ ਨੂੰ ਵੱਟਸਅੱਪ ਤੇ ਹੀ ਈ-ਕਮਰਸ ਦੀ ਸੇਵਾ ਉਪਲੱਬਧ ਕਰਵਾਈ ਜਾਵੇ। ਆਉਂਣ ਵਾਲੇ ਕੁਝ ਸਮੇਂ ਵਿਚ ਇਸ ਆਨਲਾਈਨ ਬਿਜਨਸ ਦਾ ਖੁਲਾਸਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਵੱਟਸਅੱਪ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਲੱਗਭਗ 40 ਕਰੋੜ ਹੈ। ਇਸ ਦੇ ਨਾਲ ਹੀ ਜੀਓ ਯੂਜਰਾਂ ਦੀ ਗੱਲ ਕਰੀਏ ਤਾਂ ਇਹ ਦੇਸ਼ ਦਾ ਨੰਬਰ ਇਕ ਦਾ ਸਰਵਿਸ ਪ੍ਰੋਵਾਇਡਰ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।