ਕਿਤੇ ਤੁਹਾਡਾ ਵੀ WhatsApp ਨਾ ਹੋ ਜਾਵੇ ਹੈਕ, ਇਸ ਲਈ ਕਰ ਲਓ ਪੱਕਾ ਪ੍ਰਬੰਧ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਤਰ੍ਹਾਂ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ...

How to secure your whatsapp

ਨਵੀਂ ਦਿੱਲੀ: ਵਟਸਐਪ ਹੈਕ ਹੋਣ ਦੀਆਂ ਖ਼ਬਰਾਂ ਦੌਰਾਨ ਸੁਰੱਖਿਆ ਨੂੰ ਲੈ ਕੇ ਡਰ ਰਹਿੰਦਾ ਹੈ। ਹਾਲ ਹੀ ਵਿਚ ਖ਼ਬਰ ਆਈ ਸੀ ਕਿ ਐਮਾਜ਼ੌਨ ਦੇ CEO Jeff Bezos ਦਾ ਵਟਸਐਪ ਹੈਕ ਹੋ ਗਿਆ ਹੈ। ਖ਼ਬਰ ਇਹ ਸੀ ਕਿ ਸਾਊਦੀ ਕ੍ਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਬੇਜੋਸ ਦਾ ਫੋਨ ਹੈਕ ਕਰਵਾਇਆ ਹੈ। ਅਜਿਹੀਆਂ ਹੀ ਖ਼ਬਰਾਂ ਕਰ ਕੇ ਫੇਸਬੁੱਕ ਅਤੇ ਵਟਸਐਪ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਕਮਜ਼ੋਰ ਲਗਦੀ ਹੈ।

ਇਸ ਤਰ੍ਹਾਂ ਦੇ ਮਾਮਲੇ ਅਕਸਰ ਆਉਂਦੇ ਰਹਿੰਦੇ ਹਨ। ਵਟਸਐਪ ਦੀ ਸੁਰੱਖਿਆ ਵਿਚ ਖਰਾਬੀ ਹੋਣ ਕਰ ਕੇ  1.6 ਅਰਬ ਯੂਜ਼ਰਸ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਵਿਚ ਤੁਸੀਂ ਵੀ ਹੋ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵਟਸਐਪ ਸਕਿਊਰ ਰਹੇ ਅਤੇ ਕੋਈ ਉਸ ਨੂੰ ਹੈਕ ਨਾ ਕਰੇ ਤਾਂ ਤੁਹਾਨੂੰ ਵਟਸਐਪ ਸੇਟਿੰਗ ਵਿਚ ਕੁੱਝ ਖਾਸ ਬਦਲਾਅ ਕਰਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਤੁਸੀਂ ਅਪਣੇ ਫੋਨ ਦਾ ਵਟਸਐਪ ਓਪਨ ਕਰੋ। ਇਸ ਤੋਂ ਬਾਅਦ ਸੈਟਿੰਗ ਤੇ ਕਲਿੱਕ ਕਰੋ।

ਫਿਰ ਅਕਾਉਂਟ ਤੇ ਕਲਿੱਕ ਕਰੋ। ਹੁਣ ਤੁਹਾਨੂੰ ਟੂ-ਸਟੈਪ ਵੈਰੀਫਿਕੇਸ਼ਨ ਦਾ ਆਪਸ਼ਨ ਨਜ਼ਰ ਆਵੇਗਾ। ਇਸ ਤੇ ਕਲਿੱਕ ਕਰ ਕੇ ਇਸ ਨੂੰ ਇਨੇਬਲ ਕਰਨਾ ਹੋਵੇਗਾ। ਇਸ ਨਾਲ ਤੁਸੀਂ 6 ਅੰਕਾਂ ਦਾ ਪਿਨ ਬਣਾ ਸਕਦੇ ਹੋ। ਇਸ ਦਾ ਫਾਇਦਾ ਇਹ ਹੋਵੇਗਾ ਕਿ ਕਿਸੇ ਵੀ ਨਵੇਂ ਫੋਨ ਵਿਚ ਵਟਸਐਪ ਦੀ ਸੈਟਿੰਗ ਕਰਦੇ ਹੋਏ ਇਸ ਪਿਨ ਦੀ ਜ਼ਰੂਰਤ ਹੋਵੇਗੀ। ਟੂ-ਸਟੈਪ ਵੈਰੀਫਿਕੇਸ਼ਨ ਕੋਡ ਦੁਆਰਾ ਪਿਨ ਬਣਾਉਣ ਤੋਂ ਬਾਅਦ ਤੁਹਾਡੇ ਕੋਲ ਈਮੇਲ ਐਡਰੈਸ ਲਿੰਕ ਕਰਨ ਦਾ ਆਪਸ਼ਨ ਹੋਵੇਗਾ।

ਜੇ ਤੁਸੀਂ ਕਦੇ ਅਪਣਾ ਪਿਨ ਭੁੱਲ ਜਾਂਦੇ ਹੋ ਤਾਂ ਵਟਸਐਪ ਤੁਹਾਡੀ ਮੇਲ ਤੇ ਵੈਰੀਫਿਕੇਸ਼ਨ ਲਿੰਕ ਭੇਜ ਸਕਦਾ ਹੈ। ਖਾਸ ਗੱਲ ਇਹ ਹੈ ਕਿ ਵਟਸਅੱਪ ਨੇ ਇਹ ਕਿਹਾ ਹੈ ਕਿ 1 ਫਰਵਰੀ, 2020 ਤੋਂ ਐਪਲ ਆਈਓਐਸ 8 (iOS8) ਲਈ ਵਟਸਐਪ ਸਪੋਰਟ (ਵਟਸਐਪ ਸਪੋਰਟ) ਬੰਦ ਕਰਨ ਜਾ ਰਹੀ ਹੈ। 

ਵਟਸਐਪ ਦੇ ਆਈਓਐਸ 8 ਜਾਂ ਉਸ ਟੋਹ ਪੁਰਾਣੇ ਓਪਰੇਟਿੰਗ ਸਿਸਟਮ ਤਹਿ ਚਾਲ ਰਹੇ  iPhone ਦੇ ਨਾਲ ਕੈਂਪਟੀਬਿਲਿਟੀ 1 ਫਰਵਰੀ 2020 ਤੋਂ ਖਤਮ ਕੀਤੀ ਜਾ ਰਹੀ ਹੈ ਪੁਰਾਣੇ ਐਂਡਰਾਇਡ ਯੂਜ਼ਰਜ਼ ਲਈ 2.3.7 (Gingerbread) ਨਾਲ ਪੁਰਾਣੀ OS ਤੇ ਵਟਸਐਪ ਕੰਮ ਨਹੀਂ ਕਰਨਗੇ। ਵਟਸਐਪ ਨੇ ਪਹਿਲੇ ਜੂਨ ਨੂੰ ਆਪਣੇ FAQ ਸਪੋਰਟ ਪੇਜ ਤੇ ਇਕ ਬਲਾੱਗ ਸਾਂਝਾ ਕੀਤਾ ਗਿਆ ਸੀ।

ਕੰਪਨੀ ਨੇ ਹੋਰ ਜਾਣਕਾਰੀ ਦਿਤੀ ਸੀ ਕਿ ਐਂਡਰਾਇਡ ਵਰਜਨ 2.3.7 ਅਤੇ ਉਸ ਤੋਂ ਪਹਿਲਾਂ ਅਪਰੇਟਿੰਗ ਸਿਸਟਮ, iOS 7 ਅਤੇ ਪੁਰਾਣੀ ਓਪਰੇਟਿੰਗ ਸਿਸਟਮ ਆਈਫੋਨ 'ਤੇ ਵੀ 1 ਫਰਵਰੀ, 2020 ਬਾਅਦ WhatsApp ਕੰਮ ਨਹੀਂ ਕਰੋਗਾ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।