ਪਾਕਿ 'ਚ ਭਾਰਤੀ ਚੈਨਲ ਪ੍ਰਸਾਰਿਤ ਕਰਨ 'ਤੇ ਫਿਰ ਲੱਗੀ ਪਾਬੰਦੀ, ਕਈ ਥਾਂਵਾਂ 'ਤੇ ਹੋ ਰਹੀ ਛਾਪੇਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਥਾਨਕ ਕੇਬਲ ਟੀਵੀ ਆਪਰੇਟਰਾਂ ਨੂੰ ਸਾਰੇ ਭਾਰਤੀ ਚੈਨਲਾਂ ਦਾ ਪ੍ਰਸਾਰਣ ਬੰਦ ਦੀ ਦਿੱਤੀ ਚੇਤਾਵਨੀ

photo

 

ਇਸਲਾਮਾਬਾਦ: ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਵਾਚਡੌਗ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਸਥਾਨਕ ਕੇਬਲ ਟੀਵੀ ਆਪਰੇਟਰਾਂ ਨੂੰ ਭਾਰਤੀ ਚੈਨਲਾਂ ਦਾ ਪ੍ਰਸਾਰਣ ਬੰਦ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਸੇ ਵੀ ਉਲੰਘਣਾ ਲਈ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ ਇੱਕ ਬਿਆਨ ਵਿੱਚ ਕਿਹਾ ਕਿ ਵੱਖ-ਵੱਖ ਆਪਰੇਟਰ ਪਿਛਲੇ ਸਮੇਂ ਵਿੱਚ ਵੀ ਇਸਦੇ ਅਤੇ ਸੁਪਰੀਮ ਕੋਰਟ ਦੁਆਰਾ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਹਨ।

ਇਹ ਵੀ ਪੜ੍ਹੋ: ਘਰ 'ਚ ਖਾਣਾ ਬਣਾਉਂਦੇ ਸਮੇਂ ਵਾਪਰ ਗਿਆ ਵੱਡਾ ਹਾਦਸਾ, ਫਟਿਆ ਸਿਲੰਡਰ, ਲੱਗੀ ਅੱਗੀ 

ਸ਼ੁੱਕਰਵਾਰ ਨੂੰ, ਅਥਾਰਟੀ ਨੇ ਆਪਣੇ ਸਥਾਨਕ ਦਫਤਰਾਂ ਨੂੰ ਕੇਬਲ ਆਪਰੇਟਰਾਂ ਦੁਆਰਾ ਭਾਰਤੀ ਚੈਨਲਾਂ ਨੂੰ ਪ੍ਰਸਾਰਿਤ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਰਿਪੋਰਟਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ। ਅਥਾਰਟੀ ਨੇ ਬਿਆਨ ਵਿੱਚ ਕਿਹਾ, “ਅਥਾਰਟੀ ਦੇ ਲਾਇਸੰਸਸ਼ੁਦਾ ਚੈਨਲਾਂ ਤੋਂ ਇਲਾਵਾ ਹੋਰ ਕਿਸੇ ਵੀ ਚੈਨਲ ਨੂੰ ਕੇਬਲ ਟੀਵੀ ਨੈੱਟਵਰਕ 'ਤੇ ਪ੍ਰਸਾਰਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਆਪਰੇਟਰ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸ਼ਬਜੀ ਦੇ ਭਾਅ ਨੂੰ ਲੈ ਕੇ ਗਾਹਕ ਨੇ ਵਿਕਰੇਤਾ ਦੇ ਮਾਰੀ ਇੱਟ, ਮੌਤ 

ਅਥਾਰਟੀ ਦੇ "ਕਰਾਚੀ ਖੇਤਰੀ ਦਫ਼ਤਰ ਨੇ ਵੱਖ-ਵੱਖ ਖੇਤਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਅਤੇ ਕੇਬਲ ਆਪਰੇਟਰਾਂ ਜਿਵੇਂ ਕਿ ਡਿਜੀਟਲ ਕੇਬਲ ਨੈੱਟਵਰਕ, ਹੋਮ ਮੀਡੀਆ ਕਮਿਊਨੀਕੇਸ਼ਨ (ਪ੍ਰਾਇਵੇਟ) ਲਿਮਟਿਡ, ਸ਼ਾਹਜ਼ੇਬ ਕੇਬਲ ਨੈੱਟਵਰਕ ਅਤੇ ਸਕਾਈ ਕੇਬਲ ਵਿਜ਼ਨ 'ਤੇ ਛਾਪੇਮਾਰੀ ਕੀਤੀ।