ਐਗਜ਼ਿਟ ਪੋਲ ਦੇ ਨਤੀਜਿਆਂ ਅਤੇ ਈਵੀਐਮ ’ਤੇ ਹੰਗਾਮੇ ਦਾ ਕੀ ਹੈ ਕਨੈਕਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਸਪੀਬੀਐਸਪੀ ਗਠਜੋੜ ਦੇ ਉਮੀਦਵਾਰਾਂ ਨੇ ਈਵੀਐਮ ਬਦਲਣ ’ਤੇ ਕੀਤਾ ਧਰਨਾ ਪ੍ਰਦਰਸ਼ਨ

India Election 2019

ਨਵੀਂ ਦਿੱਲੀ: ਐਸਪੀ-ਬੀਐਸਪੀ ਗਠਜੋੜ ਦੇ ਉਮੀਦਵਾਰਾਂ ਨੇ ਅਪਣੇ ਅਪਣੇ ਜ਼ਿਲ੍ਹੇ ਵਿਚ ਈਵੀਐਮ ਬਦਲਣ ਦਾ ਵਿਰੋਧ ਕਰਦੇ ਹੋਏ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਹੁਣ ਇਹਨਾਂ ਘਟਨਾਵਾਂ ਵਿਚ ਕਿੰਨੀ ਸਚੱਈ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ ਪਰ ਸਵਾਲ ਇਹ ਉਠਦਾ ਹੈ ਕਿ ਕੀ ਐਗਜ਼ਿਟ ਪੋਲ ਦੇ ਨਤੀਜਿਆਂ ਦਾ ਕਨੈਕਸ਼ਨ ਈਵੀਐਮ ਨਾਲ ਜੁੜੀਆਂ ਘਟਨਾਵਾਂ ਨਾਲ ਤਾਂ ਨਹੀਂ ਹੈ।

ਚੰਦੌਲੀ ਅਤੇ ਹੋਰ ਜ਼ਿਲ੍ਹਿਆਂ ਵਿਚ ਚੋਣਾਂ ਖਤਮ ਹੋਣ ਤੋਂ 24 ਘੰਟੇ ਬਾਅਦ ਈਵੀਐਮ ਦੀਆਂ ਗੱਡੀਆਂ ਮਿਲੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਸਫ਼ਾਈ ਦੇ ਰਿਹਾ ਹੈ ਕਿ ਗੱਡੀਆਂ ’ਚੋਂ ਜੋ ਈਵੀਐਮ ਮਿਲੀਆਂ ਹਨ ਉਹ ਖਾਲੀ ਸਨ। ਚੋਣ ਅਧਿਕਾਰੀਆਂ ਨੂੰ ਰਸੀਵ ਦੇ ਤੌਰ ਤੇ ਇਸ ਨੂੰ ਦਿੱਤਾ ਗਿਆ ਸੀ। ਪਰ ਇੱਥੇ ਸਵਾਲ ਇਹ ਉਠਦਾ ਹੈ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਇਹਨਾਂ ਮਸ਼ੀਨਾਂ ਨੂੰ ਸਟਰੋਂਗ ਰੂਮ ਤਕ ਕਿਉਂ ਨਹੀਂ ਪਹੁੰਚਾਇਆ ਗਿਆ।

ਪਰ ਹੁਣ ਇਸ ਘਟਨਾ ਨੇ ਇਕ ਨਵੀਂ ਬਹਿਸ ਅਤੇ ਸ਼ੱਕ ਨੂੰ ਜਨਮ ਦੇ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਇਸ ਘਟਨਾ ਨੂੰ ਲਾਪਰਵਾਹੀ ਦਸ ਕੇ ਬਚਣਾ ਚਾਹੁੰਦਾ ਹੈ ਪਰ ਭਾਜਪਾ ਦੇ ਵਿਰੋਧੀਆਂ ਨੂੰ ਹੁਣ ਚੋਣ ਕਮਿਸ਼ਨ ’ਤੇ ਯਕੀਨ ਨਹੀਂ ਰਿਹਾ। ਉਹਨਾਂ ਨੂੰ ਲਗਦਾ ਹੈ ਕਿ ਭਾਜਪਾ ਦੀ ਸ਼ੈਅ ’ਤੇ ਹੀ ਜ਼ਿਲ੍ਹਾ ਪ੍ਰਸ਼ਾਸਨ ਈਵੀਐਮ ਬਦਲਣਾ ਚਾਹੁੰਦਾ ਹੈ। ਐਗਜ਼ਿਟ ਪੋਲ ਵਿਚ ਦਸਿਆ ਜਾ ਰਿਹਾ ਹੈ ਕਿ ਭਾਜਪਾ ਦੀਆਂ ਸੀਟਾਂ ਜਿਤਣ ਵਿਚ ਕਾਮਯਾਬ ਹੋ ਸਕਦਾ ਹੈ।

ਜ਼ਿਆਦਾਤਰ ਐਗਜ਼ਿਟ ਪੋਲ ਦਸਦੇ ਹਨ ਕਿ ਉਤਰ ਪ੍ਰਦੇਸ਼ ਵਿਚ ਐਸਪੀ-ਬੀਐਸਪੀ ਦਾ ਗਠਜੋੜ ਭਾਜਪਾ ਨੂੰ ਚੁਣੌਤੀ ਦੇਣ ਵਿਚ ਕਾਮਯਾਬ ਨਹੀਂ ਰਿਹਾ। ਸੀਟਾਂ ਦੇ ਮਾਮਲੇ ਵਿਚ ਗਠਜੋੜ ਭਾਜਪਾ ਤੋਂ ਕਾਫੀ ਪਿੱਛੇ ਚਲ ਰਿਹਾ ਹੈ। ਇਹ ਗਲ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਹੀ। ਰਾਜਨੀਤੀ ਵਿਚ ਕੋਈ ਵਿਅਕਤੀ ਇਹ ਗਲ ਮੰਨਣ ਨੂੰ ਤਿਆਰ ਨਹੀਂ ਹੈ ਕਿਉਂਕਿ ਚੋਣਾਂ ਦੌਰਾਨ ਜਿਸ ਤਰ੍ਹਾਂ ਦੀ ਮਜਬੂਤੀ ਨਾਲ ਗਠਜੋੜ ਨੇ ਭਾਜਪਾ ਦਾ ਮੁਕਾਬਲਾ ਕੀਤਾ ਹੈ..

..ਉਹ ਸਭ ਦੇ ਸਾਹਮਣੇ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਦੀ ਲਹਿਰ ਚੱਲੀ ਸੀ। ਉਸ ਸਮੇਂ ਲੋਕਾਂ ਨੇ ਵਧ ਚੜ੍ਹ ਕੇ ਭਾਜਪਾ ਸਰਕਾਰ ਨੂੰ ਸਮਰਥਨ ਦਿੱਤਾ। ਲੋਕਾਂ ਨੂੰ ਮੋਦੀ ਤੋਂ ਬਹੁਤ ਸਾਰੀਆਂ ਉਮੀਦਾਂ ਸਨ ਜਿਸ ਦੇ ਚਲਦੇ ਲੋਕਾਂ ਨੇ 71 ਸੀਟਾਂ ਨਾਲ ਮੋਦੀ ਦੀ ਸਰਕਾਰ ਬਣਾਈ। ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤੋਂ ਬਾਅਦ ਰਾਸ਼ਟਰਵਾਦ ਦਾ ਕਥਿਤ ਤੌਰ ’ਤੇ ਰੰਗ ਫਿਕਾ ਪੈਣ ਲਗਿਆ।

ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਭਾਜਪਾ ਦਾ ਰਾਸ਼ਟਰਵਾਦ ਜ਼ਿਆਦਾ ਦੇਰ ਤਕ ਟਿਕ ਨਹੀਂ ਸਕਿਆ। ਇਸ ਦੇ ਚਲਦੇ ਭਾਜਪਾ ਵੱਲੋਂ ਯੂਪੀ ਵਿਚ ਮੋਦੀ ਲਹਿਰ ਬਣਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ ਪਰ ਅਸਫ਼ਲਤਾ ਹੀ ਹੱਥ ਲੱਗੀ। 2014 ਦੀਆਂ ਲੋਕ ਸਭਾ ਚੋਣਾਂ ਵਿਚ ਜਨਤਾ ਨੇ ਮੋਦੀ ਨੂੰ ਬਹੁਤ ਆਦਰ ਦਿੱਤਾ ਸੀ।

ਅਜਿਹੇ ਵਿਚ ਐਗਜ਼ਿਟ ਪੋਲ ਦੇ ਨਤੀਜੇ ਸਭ ਨੂੰ ਹੈਰਾਨ ਕਰ ਰਹੇ ਹਨ। ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਜਿਹੜੇ ਗਠਜੋੜ ਨੇ ਭਾਜਪਾ ਦੀ ਨੀਂਦ ਉਡਾ ਦਿੱਤੀ ਸੀ ਉਸ ਨੂੰ ਐਗਜ਼ਿਟ ਪੋਲ ਵਿਚ ਵੋਟਰਾਂ ਨੇ ਖਾਰਜ ਕਿਵੇਂ ਕਰ ਦਿੱਤਾ ਹੈ।