ਐਗਜ਼ਿਟ ਪੋਲ ਦੇ ਅੰਕੜਿਆਂ ਤੋਂ ਬਾਅਦ ਸ਼ਿਵਸੈਨਾ ਨੇ ਕੀਤੀ ਰਾਹੁਲ ਅਤੇ ਪ੍ਰਿਅੰਕਾ ਦੀ ਤਾਰੀਫ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਗਜ਼ਿਟ ਪੋਲ ਦੇ ਅੰਕੜਿਆਂ ਤੋਂ ਬਾਅਦ ਸ਼ਿਵਸੈਨਾ ਮੰਗਲਵਾਰ ਨੂੰ ਭਰੋਸਾ ਜਤਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਬਾਰਾ ਤੋਂ ਸੱਤਾ ਵਿਚ ਆਵੇਗੀ।

Rahul Gandhi and Priyanka Gandhi

ਮੁੰਬਈ: ਐਗਜ਼ਿਟ ਪੋਲ ਦੇ ਅੰਕੜਿਆਂ ਤੋਂ ਬਾਅਦ ਸ਼ਿਵਸੈਨਾ ਮੰਗਲਵਾਰ ਨੂੰ ਭਰੋਸਾ ਜਤਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੁਬਾਰਾ ਤੋਂ ਸੱਤਾ ਵਿਚ ਆਵੇਗੀ। ਇਸਦੇ ਨਾਲ ਹੀ ਸ਼ਿਵਸੈਨਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਹਨਾਂ ਦੀ ਭੈਣ ਅਤੇ ਪਾਰਟੀ ਦੀ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਵੀ ਕੀਤੀ।

ਉਹਨਾਂ ਕਿਹਾ ਕਿ ਨਵੀਂ ਲੋਕ ਸਭਾ ਵਿਚ, ਉਨ੍ਹਾਂ ਦੀ ਪਾਰਟੀ ਵਿਰੋਧੀ ਧਿਰ ਦੇ ਆਗੂ ਲਈ ਕਾਫ਼ੀ ਸੀਟਾਂ ਪ੍ਰਾਪਤ ਕਰੇਗੀ। ਦੱਸ ਦਈਏ ਕਿ ਕੁਝ ਐਗਜ਼ਿਟ ਪੋਲ ਵਿਚ ਭਾਜਪਾ ਦੀ ਸਰਕਾਰ ਨੂੰ 300 ਤੋਂ ਜ਼ਿਆਦਾ ਸੀਟਾਂ ਮਿਲਣ ਅਤੇ ਲੋਕ ਸਭਾ ਵਿਚ ਬਹੁਮਤ ਹਾਸਿਲ ਕਰਨ ਦਾ ਅੰਦਾਜ਼ਾ ਲਗਾਇਆ ਗਿਆ ਹੈ। ਪਾਰਟੀ ਨੇ ਅਪਣੇ ਅਖਬਾਰ ਦੀ ਸੰਪਾਦਕੀ ਵਿਚ ਵੀ ਲਿਖਿਆ ਹੈ ਕਿ ਮੋਦੀ ਸਰਕਾਰ ਦੁਬਾਰਾ ਚੁਣ ਕੇ ਆਵੇਗੀ।

ਉਹਨਾਂ ਇਹ ਵੀ ਲਿਖਿਆ ਕਿ ਜ਼ਮੀਨੀ ਹਲਾਤ ਅਜਿਹੇ ਸਨ ਕਿ ਲੋਕ ਮੋਦੀ ਨੂੰ ਸੱਤਾ ਵਿਚ ਲਿਆਉਣ ਲਈ ਅਪਣਾ ਮੰਨ ਬਣਾ ਚੁਕੇ ਸਨ। ਜ਼ਿਕਰਯੋਗ ਹੈ ਕਿ ਵੱਖ ਵੱਖ ਟੀਵੀ ਚੈਨਲਾਂ ਵੱਲੋਂ ਕੀਤੀਆਂ ਗਈਆਂ ਪੋਲ ਦੇ ਮੁਤਾਬਿਕ ਭਾਜਪਾ ਗਠਜੋੜ ਨੂੰ 300 ਤੋਂ ਜ਼ਿਆਦਾ ਸੀਟਾਂ ਮਿਲਦੀਆਂ ਦਿਖ ਰਹੀਆਂ ਹਨ ਅਤੇ ਯੂਪੀਏ ਨੂੰ 122 ਅਤੇ ਹੋਰ ਪਾਰਟੀਆਂ ਨੂੰ 118 ‘ਤੇ ਦੇਖਿਆ ਜਾ ਰਿਹਾ ਹੈ।