ਖਾਣਾ ਵੰਡਦੇ-ਵੰਡਦੇ ਨੌਜਵਾਨ ਨੂੰ ਭੀਖ ਮੰਗਣ ਵਾਲੀ ਲੜਕੀ ਨਾਲ ਹੋਇਆ ਪਿਆਰ, ਕੀਤਾ ਵਿਆਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦੌਰਾਨ ਕਈ ਅਜਿਹੀਆਂ ਕਹਾਣੀਆਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਸੁਣ ਕੇ ਤੇ ਦੇਖ ਕੇ ਹਰ ਕੋਈ ਹੈਰਾਨ ਹੈ।

Photo

ਨਵੀਂ ਦਿੱਲੀ: ਲੌਕਡਾਊਨ ਦੌਰਾਨ ਕਈ ਅਜਿਹੀਆਂ ਕਹਾਣੀਆਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਸੁਣ ਕੇ ਤੇ ਦੇਖ ਕੇ ਹਰ ਕੋਈ ਹੈਰਾਨ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ ਅਜਿਹੀ ਹੀ ਅਨੋਖੀ ਕਹਾਣੀ ਦੇਖਣ ਨੂੰ ਮਿਲੀ ਹੈ। ਦਰਅਸਲ ਇੱਥੇ ਫੁੱਟਪਾਥ 'ਤੇ ਖਾਣਾ ਵੰਡਣ ਦੌਰਾਨ ਇਕ ਨੌਜਵਾਨ ਨੂੰ ਭੀਖ ਮੰਗ ਕੇ ਖਾਣ ਵਾਲ ਲੜਕੀ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰ ਲਿਆ। 

ਇਸ ਵਿਆਹ ਵਿਚ ਕਈ ਲੋਕ ਮੌਜੂਦ ਸਨ ਅਤੇ ਸਮਾਜਕ ਦੂਰੀ ਦਾ ਪੂਰਾ ਖਿਆਲ ਰੱਖਿਆ ਗਿਆ।  ਦਰਅਸਲ ਗਰੀਬੀ ਕਾਰਨ ਫੁੱਟਪਾਥ 'ਤੇ ਭਿਖਾਰੀਆਂ ਦੇ ਨਾਲ ਬੈਠਣ ਵਾਲੀ ਨੀਲਮ ਨੂੰ ਜੋ ਨੌਜਵਾਨ ਰੋਜ਼ ਖਾਣਾ ਵੰਡਦਾ ਸੀ, ਉਸ ਨੇ ਹੀ ਅਪਣਾ ਜੀਵਨ ਸਾਥੀ ਬਣਾ ਲਿਆ।

ਇਸ ਵਿਆਹ ਨਾਲ ਨੀਲਮ ਦੀ ਜ਼ਿੰਦਗੀ ਹਮੇਸ਼ਾਂ ਲਈ ਬਦਲ ਗਈ। ਇਹ ਵਿਆਹ ਹੋਰਨਾਂ ਲਈ ਵੀ ਮਿਸਾਲ ਬਣ ਗਿਆ ਹੈ। ਨੀਲਮ ਦੇ ਪਿਤਾ ਨਹੀਂ ਹਨ ਤੇ ਉਸ ਦੀ ਮਾਤਾ ਅਧਰੰਗ ਦੀ ਮਰੀਜ਼ ਹੈ। ਉਸ ਦੇ ਭਰਾ ਤੇ ਭਰਜਾਈ ਨੇ ਉਸ ਨੂੰ ਘਰੋਂ ਕੱਢ ਦਿੱਤਾ।

ਇਸ ਦੌਰਾਨ ਨੀਲਮ ਫੁੱਟਪਾਥ 'ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ। ਨੀਲਮ ਨੂੰ ਅਪਣਾ ਜੀਵਨ ਸਾਥੀ ਬਣਾਉਣ ਵਾਲਾ ਅਨਿਲ ਇਕ ਪ੍ਰਾਪਰਟੀ ਡ੍ਰਾਇਵਰ ਹੈ ਅਤੇ ਉਸ ਦਾ ਅਪਣਾ ਘਰ ਹੈ। ਨੀਲਮ ਨੇ ਕਦੀ ਨਹੀਂ ਸੀ ਸੋਚਿਆ ਕਿ ਉਸ ਦੀ ਜ਼ਿੰਦਗੀ ਇਸ ਤਰ੍ਹਾਂ ਬਦਲ ਜਾਵੇਗੀ।

ਅਨਿਲ ਤੇ ਨੀਲਮ ਦਾ ਵਿਆਹ ਕਰਵਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਅਨਿਲ ਦੇ ਮਾਲਕ ਦਾ ਰਿਹਾ। ਉਹਨਾਂ ਨੇ ਅਨਿਲ ਦੇ ਪਰਿਵਾਰ ਨੂੰ ਇਸ ਵਿਆਹ ਲਈ ਰਾਜ਼ੀ ਕੀਤਾ ਤੇ ਦੋਵਾਂ ਦਾ ਵਿਆਹ ਕਰਵਾਇਆ। ਹੁਣ ਅਨਿਲ ਤੇ ਨੀਲਮ ਖੁਸ਼ ਹਨ।