Amphan: ਮਮਤਾ ਬੈਨਰਜੀ ਨਾਲ PM Modi ਦਾ ਹਵਾਈ ਸਰਵੇ ਸ਼ੁਰੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਦਾ ਪੱਛਮੀ ਬੰਗਾਲ ਤੇ ਓਡੀਸ਼ਾ ਦਾ ਦੌਰਾ

Photo

ਕੋਲਕਾਤਾ: ਪੱਛਮੀ ਬੰਗਾਲ ਵਿਚ ਚੱਕਰਵਾਤੀ ਤੂੜਾਨ ਅਮਫ਼ਾਨ ਕਾਰਨ ਕਾਫੀ ਤਬਾਹੀ ਮਚੀ ਹੈ। ਇੱਥੇ ਪਿਛਲੇ 283 ਸਾਲਾਂ ਵਿਚ ਆਇਆ ਇਹ ਸਭ ਤੋਂ ਭਿਆਨਕ ਤੂਫਾਨ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕਰਨ ਪਹੁੰਚੇ ਹਨ।

ਪ੍ਰਧਾਨ ਮੰਤਰੀ ਕੋਲਕਾਤਾ ਪਹੁੰਚ ਗਏ ਹਨ, ਜਿੱਥੇ ਮਤਤਾ ਬੈਨਰਜੀ ਨੇ ਉਹਨਾਂ ਦਾ ਸਵਾਗਤ ਕੀਤਾ। ਦੋਵੇਂ ਨੇਤਾ ਹੁਣ ਹਵਾਈ ਸਰਵੇਖਣ ਲਈ ਰਵਾਨਾ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸੂਬੇ ਦੇ ਗਵਰਨਰ ਜਗਦੀਪ ਧਨਕੜ ਅਤੇ ਕਈ ਕੇਂਦਰੀ ਮੰਤਰੀ ਹੈਲੀਕਾਪਟਰ ਵਿਚ ਬੈਠ ਕੇ ਹਵਾਈ ਸਰਵੇ ਲਈ ਰਵਾਨਾ ਹੋ ਗਏ ਹਨ।

ਪੀਐਮ ਫਿਲਹਾਲ ਨਾਰਥ ਅਤੇ ਸਾਊਥ 24 ਪਰਗਾਨਾਂ ਦਾ ਹਵਾਈ ਸਰਵੇਖਣ ਕਰਨਗੇ, ਜਿਸ ਤੋਂ ਬਾਅਦ ਉਹ ਬਸੀਰਹਾਟ ਜਾਣਗੇ, ਜਿਥੇ ਬੈਠਕ ਹੋਵੇਗੀ।
ਦੱਸ ਦਈਏ ਕਿ ਸ਼ੁੱਕਰਵਾਰ ਸਵੇਰ ਤੱਕ ਪੱਛਮੀ ਬੰਗਾਲ ਵਿਚ ਅਮਫ਼ਾਨ ਤੂਫਾਨ ਕਾਰਨ 80 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਨੂੰ ਕਰੀਬ ਇਕ ਲੱਖ ਕਰੋੜ ਦੇ ਨੁਕਸਾਨ ਦਾ ਅਨੁਮਾਨ ਹੈ।

ਕੋਰੋਨਾ ਵਾਇਰਸ ਸੰਕਟ ਦੌਰਾਨ ਪੀਐਮ ਮੋਦੀ 83 ਦਿਨਾਂ ਬਾਅਦ ਪਹਿਲੀ ਵਾਰ ਦਿੱਲੀ ਤੋਂ ਬਾਹਰ ਕਿਸੇ ਦੌਰੇ 'ਤੇ ਹਨ। ਜ਼ਿਕਰਯੌਗ ਹੈ ਕਿ ਦੇਸ਼ ਵਿਚ ਕੋਰੋਨਾ ਸੰਕਰਮਣ ਦੇ ਫੈਲਣ ਦੀ ਰਫ਼ਤਾਰ ਨੂੰ ਰੋਕਣ ਲਈ 25 ਮਾਰਚ ਨੂੰ ਦੇਸ਼ ਵਿਆਪੀ ਤਾਲਾਬੰਦੀ ਲਾਗੂ ਕੀਤੀ ਗਈ ਸੀ।