ਨਾਰਕੋ ਟੈਸਟ ਲਈ ਸਾਰੀਆਂ ਲੜਕੀਆਂ ਤਿਆਰ ਹਨ ਤੇ ਇਹ ਟੈਸਟ ਲਾਈਵ ਹੋਣਾ ਚਾਹੀਦਾ ਹੈ: ਪ੍ਰਦਰਸ਼ਨਕਾਰੀ ਪਹਿਲਵਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਲਕੇ ਪਹਿਲਵਾਨਾਂ ਵਲੋਂ ਇੰਡੀਆ ਗੇਟ ’ਤੇ ਕਢਿਆ ਜਾਵੇਗਾ ਕੈਂਡਲ ਮਾਰਚ

We are ready to undergo narco test: Protesting Wrestlers

 

ਨਵੀਂ ਦਿੱਲੀ: ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਬਿਆਨ ਮਗਰੋਂ ਹੁਣ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਕਿਹਾ ਕਿ ਉਹ ਨਾਰਕੋ ਟੈਸਟ ਲਈ ਤਿਆਰ ਹਨ। ਬਜਰੰਗ ਪੂਨੀਆ ਨੇ ਕਿਹਾ ਕਿ ਅਸੀਂ ਸਾਰੇ ਕਿਸੇ ਵੀ ਟੈਸਟ ਲਈ ਤਿਆਰ ਹਾਂ, ਪਰ ਇਹ ਸੁਪ੍ਰੀਮ ਕੋਰਟ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਹੈ। ਨਾਰਕੋ ਟੈਸਟ ਲਾਈਵ ਹੋਣਾ ਚਾਹੀਦਾ ਹੈ ਤਾਂ ਜੋ ਪੂਰਾ ਦੇਸ਼ ਸਵਾਲ-ਜਵਾਬ ਸੁਣੇ।

ਇਹ ਵੀ ਪੜ੍ਹੋ: ਗੰਗਾ 'ਚ ਪਲਟੀ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ, 3 ਦੀ ਮੌਤ, 20 ਤੋਂ 25 ਲੋਕ ਲਾਪਤਾ  

ਦਰਅਸਲ ਬੀਤੇ ਦਿਨ ਬ੍ਰਿਜ ਭੂਸ਼ਣ ਨੇ ਕਿਹਾ ਸੀ ਕਿ ਉਹ ਉਹ ਨਾਰਕੋ ਟੈਸਟ, ਪੋਲੀਗ੍ਰਾਫ਼ੀ ਟੈਸਟ ਜਾਂ ਲਾਈ ਡਿਟੈਕਟਰ ਕਰਵਾਉਣ ਲਈ ਤਿਆਰ ਹਨ। ਸ਼ਰਤ ਸਿਰਫ਼ ਇਹ ਹੈ ਕਿ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਵੀ ਇਹ ਟੈਸਟ ਕਰਵਾਉਣ। ਜੇਕਰ ਦੋਵੇਂ ਪਹਿਲਵਾਨ ਅਪਣਾ ਇਹ ਟੈਸਟ ਕਰਵਾਉਣ ਲਈ ਤਿਆਰ ਹਨ ਤਾਂ ਪ੍ਰੈਸ ਨੂੰ ਬੁਲਾ ਕੇ ਐਲਾਨ ਕਰਨ।

ਇਹ ਵੀ ਪੜ੍ਹੋ: ਵੱਡੀਆਂ ਤਕਨੀਕੀ ਫਰਮਾਂ ਤੋਂ ਲੈ ਕੇ ਸਟਾਰਟਅੱਪ ਤੱਕ, 2023 ਵਿਚ 2 ਲੱਖ ਕਰਮਚਾਰੀ ਗੁਆ ਸਕਦੇ ਹਨ ਆਪਣੀ ਨੌਕਰੀ

ਪ੍ਰੈਸ ਕਾਨਫ਼ਰੰਸ ਦੌਰਾਨ ਬਜਰੰਗ ਪੂਨੀਆ ਨੇ ਕਿਹਾ ਕਿ ਸੁਪ੍ਰੀਮ ਕੋਰਟ ਨੂੰ ਅਪਣੀ ਨਿਗਰਾਨੀ ਹੇਠ ਨਾਰਕੋ ਟੈਸਟ ਕਰਵਾਉਣਾ ਚਾਹੀਦਾ ਹੈ। ਨਾਲ ਹੀ ਨਾਰਕੋ ਟੈਸਟ ਲਾਈਵ ਕੀਤਾ ਜਾਵੇ, ਤਾਂ ਜੋ ਦੇਸ਼ ਵਾਸੀਆਂ ਨੂੰ ਪਤਾ ਲੱਗ ਸਕੇ ਕਿ ਬ੍ਰਿਜ ਭੂਸ਼ਣ ਨੂੰ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਹਨ ਅਤੇ ਉਸ 'ਤੇ ਉਨ੍ਹਾਂ ਨੂੰ ਕੀ ਜਵਾਬ ਮਿਲ ਰਿਹਾ ਹੈ। 15 ਰੁਪਏ ਦੇ ਤਮਗ਼ੇ ਵਾਲੇ ਬ੍ਰਿਜ ਭੂਸ਼ਣ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਤਮਗ਼ੇ ਦਾ ਅਪਮਾਨ ਹੈ, ਸਗੋਂ ਤਿਰੰਗੇ ਦਾ ਵੀ ਅਪਮਾਨ ਹੈ। ਕਿਉਂਕਿ ਜਦ ਅਸੀਂ ਤਮਗ਼ੇ ਜਿੱਤਦੇ ਹਾਂ ਤਾਂ ਅਪਣੇ ਸਿਰ ’ਤੇ ਤਿਰੰਗਾ ਲੈ ਕੇ ਚੱਕਰ ਲਗਾਉਂਦੇ ਹਾਂ।

ਇਹ ਵੀ ਪੜ੍ਹੋ: ਬਗ਼ੈਰ ਫ਼ਾਰਮ, ਸ਼ਨਾਖ਼ਤੀ ਕਾਰਡ ਤੋਂ 2,000 ਰੁਪਏ ਦੇ ਨੋਟਾਂ ਨੂੰ ਬਦਲਣ ਵਿਰੁਧ ਜਨਹਿਤ ਪਟੀਸ਼ਨ ਦਾਇਰ

ਵਿਨੇਸ਼ ਫੋਗਾਟ ਨੇ ਕਿਹਾ ਕਿ ਨਾਰਕੋ ਟੈਸਟ ਲਈ ਸਿਰਫ਼ ਵਿਨੇਸ਼ ਹੀ ਨਹੀਂ ਸਗੋਂ ਉਹ ਸਾਰੀਆਂ ਲੜਕੀਆਂ ਤਿਆਰ ਹਨ, ਜਿਨ੍ਹਾਂ ਨੇ ਸ਼ਿਕਾਇਤ ਦਿਤੀ ਹੈ। ਇਹ ਟੈਸਟ ਲਾਈਵ ਹੋਣਾ ਚਾਹੀਦਾ ਹੈ ਤਾਂ ਕਿ ਪੂਰੇ ਦੇਸ਼ ਨੂੰ ਪਤਾ ਲੱਗੇ ਕਿ ਧੀਆਂ ਨਾਲ ਕਿੰਨੀ ਦਰਿੰਦਗੀ ਹੋਈ ਹੈ। ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਬ੍ਰਿਜ ਭੂਸ਼ਣ ਨੂੰ ‘ਹੀਰੋ’ ਵਾਂਗ ਨਹੀਂ ਦਿਖਾਇਆ ਜਾਣਾ ਚਾਹੀਦਾ, ਉਸ ਉਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਹਨ।

ਇਹ ਵੀ ਪੜ੍ਹੋ: ਚੰਦਰਯਾਨ-3 ਜੁਲਾਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਹੋਵੇਗਾ ਲਾਂਚ, ਪੁਲਾੜ ਜਹਾਜ਼ ਦੇ ਜ਼ਰੂਰੀ ਟੈਸਟ ਪੂਰੇ

ਉਨ੍ਹਾਂ ਕਿਹਾ ਕਿ ਇਹ ਦਿਖਾਇਆ ਜਾ ਰਿਹਾ ਹੈ ਕਿ ਬ੍ਰਿਜ ਭੂਸ਼ਣ ਨੇ ਨਾਰਕੋ ਟੈਸਟ ਦੀ ਮੰਗ ਕੀਤੀ ਹੈ ਜਦਕਿ ਪਹਿਲਵਾਨ ਪਿਛਲੇ 1 ਮਹੀਨੇ ਤੋਂ ਇਹ ਮੰਗ ਕਰ ਰਹੇ ਹਨ। ਉਧਰ ਸਾਕਸ਼ੀ ਮਲਿਕ ਨੇ ਦਸਿਆ ਕਿ ਭਲਕੇ ਪਹਿਲਵਾਨਾਂ ਵਲੋਂ ਇੰਡੀਆ ਗੇਟ ’ਤੇ ਕੈਂਡਲ ਮਾਰਚ ਕਢਿਆ ਜਾਵੇਗਾ। ਇਸ ਦੇ ਚਲਦਿਆਂ ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਧਰਨਾ ਪਹਿਲੇ ਦਿਨ ਤੋਂ ਸ਼ਾਂਤਮਈ ਚੱਲ ਰਿਹਾ ਹੈ, ਇਸ ਲਈ ਇਥੇ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ।