ਵਿਦੇਸ਼ ਮੰਤਰਾਲੇ ਦਾ ਦਾਅਵਾ: 243 ਯਾਤਰੀਆਂ ਸਮੇਤ 5 ਮਹੀਨੇ ਤੋਂ ਲਾਪਤਾ ਕਿਸ਼ਤੀ ਦਾ ਨਹੀਂ ਮਿਲਿਆ ਸੁਰਾਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਪੰਜ ਮਹੀਨੇ ਪਹਿਲਾਂ ਕੇਰਲ ਤੋਂ ਚੱਲਿਆ ਇਕ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਵਿਚ 243 ਯਾਤਰੀ ਸਵਾਰ ਸਨ।

Ship

ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਪੰਜ ਮਹੀਨੇ ਪਹਿਲਾਂ ਕੇਰਲ ਤੋਂ ਰਵਾਨਾ ਹੋਈ ਇਕ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਵਿਚ 243 ਯਾਤਰੀ ਸਵਾਰ ਸਨ। ਪਰ ਹਾਲੇ ਤੱਕ ਇਸ ਕਿਸ਼ਤੀ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਇਹ ਕਿਸ਼ਤੀ ਰਵਾਨਾ ਹੋਈ ਤਾਂ ਉਹਨਾਂ ਨੇ ਸੂਬਾ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ ਇਸ ਵਿਚ ਲੋਕ ਸਵਾਰ ਹਨ ਅਤੇ ਉਹ ਪ੍ਰਸ਼ਾਂਤ ਮਹਾਂਸਾਗਰ ਵਿਚ ਇਕ ਖ਼ਾਸ ਟਿਕਾਣੇ ਤੇ ਜਾ ਰਹੇ ਸਨ।

‘ਦੇਵਾ ਮੱਠ 2’ ਨਾਂਅ ਦੀ ਕਿਸ਼ਤੀ 12 ਜਨਵਰੀ ਨੂੰ ਕੇਰਲ ਦੇ ਏਰਨਾਕੁਲਮ ਜ਼ਿਲੇ ਤੋਂ ਰਵਾਨਾ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਨਿਊਜ਼ੀਲੈਂਡ ਲਈ ਰਵਾਨਾ ਹੋਈ ਸੀ। ਸੀਸੀਟੀਵੀ ਫੁਟੇਜ ਵਿਚ ਪਤਾ ਚੱਲਿਆ ਹੈ ਕਿ ਇਸ ਕਿਸ਼ਤੀ ਵਿਚ ਇਕ 12 ਦਿਨ ਦਾ ਬੱਚਾ ਵੀ ਸਵਾਰ ਸੀ। ਬੀਤੇ ਪੰਜ ਮਹੀਨਿਆਂ ਤੋਂ ਲਾਪਤਾ ਲੋਕਾਂ ਦੇ ਪਰਵਾਰਕ ਮੈਂਬਰਾਂ ਨੇ ਕਈ ਵਾਰ ਇਕੱਠੇ ਹੋ ਕੇ ਅਧਿਕਾਰੀਆਂ ਨਾਲ  ਵੀ ਸੰਪਰਕ ਕੀਤਾ ਹੈ।

 


 

ਉਹਨਾਂ ਨੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੂੰ ਇਕ ਸੰਯੁਕਤ ਇਸ਼ਤਿਹਾਰ ਭੇਜਿਆ ਹੈ, ਜੋ ਕਿ ਦਿੱਲੀ ਪੁਲਿਸ, ਮੁੱਖ ਮੰਤਰੀ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਹੈ। ਇਸ਼ਤਿਹਾਰ ਵਿਚ ਉਹਨਾਂ ਸਾਰਿਆਂ ਦੇ ਨਾਂਅ ਅਤੇ ਪਤਾ ਸੂਚੀਬੱਧ ਕੀਤੇ ਹਨ, ਜਿਨ੍ਹਾਂ ਬਾਰੇ ਸ਼ੱਕ ਹੈ ਕਿ ਉਹ ਇਸ ਕਿਸ਼ਤੀ ਵਿਚ ਸਵਾਰ ਸਨ। ਹਾਲਾਂਕਿ ਹੁਣ ਤੱਕ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਲਾਪਤਾ ਯਾਤਰੀਆਂ ਦੇ ਪਰਿਵਾਰਾਂ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਮਿਲਣ ਦੀ ਯੋਜਨਾ ਵੀ ਬਣਾਈ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਮਹਾਂਸਾਗਰ ਨਾਲ ਜੁੜੇ ਸਾਰੇ ਦੇਸ਼ਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਆਉਣ ‘ਤੇ ਇਸ ਦੀ ਜਾਣਕਾਰੀ ਲਾਪਤਾ ਲੋਕਾਂ ਦੇ ਪਰਵਾਰਾਂ ਨੂੰ ਦਿੱਤੀ ਜਾਵੇਗੀ।