ਘੰਟਿਆਂਬੱਧੀ ਮੂੰਹ 'ਤੇ ਚਿਪਕਾਈ ਰੱਖੀਆਂ ਮਧੂ ਮੱਖੀਆਂ, ਗਿੰਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ ਨਾਮ!

ਏਜੰਸੀ

ਖ਼ਬਰਾਂ, ਰਾਸ਼ਟਰੀ

ਪੇਸ਼ ਕੀਤੀ ਮਧੂ ਮੱਖੀਆਂ ਨਾਲ ਦੋਸਤੀ ਦੀ ਵਿਲੱਖਣ ਮਿਸਾਲ

Bees

ਕੇਰਲ : ਕਈਆਂ ਨੂੰ ਲਾਈਨ ਤੋਂ ਹੱਟ ਕੇ ਕੰਮ ਕਰਨ ਤੇ ਵਿਚਰਨ ਦਾ ਸ਼ੌਕ ਹੁੰਦਾ ਹੈ। ਅਜਿਹੇ ਲੋਕ ਅਜਿਹੇ ਕਾਰਨਾਮੇ ਕਰ ਵਿਖਾਉਂਦੇ ਹਨ, ਜਿਨ੍ਹਾਂ ਬਾਰੇ ਕਦੇ ਕਿਸੇ ਨੇ ਕਲਪਨਾ ਤਕ ਵੀ ਨਹੀਂ ਕੀਤੀ ਹੁੰਦੀ। ਅਜਿਹੇ ਹੀ ਇਕ ਸਖ਼ਸ਼ ਨੇ ਮਧੂ ਮੱਖੀਆਂ ਨੂੰ ਘੰਟਿਆਂਬੱਧੀ ਆਪਣੇ ਚਿਹਰੇ 'ਤੇ ਬਿਠਾਉਣ ਦਾ ਕਾਰਨਾਮਾ ਕਰ ਵਿਖਾਇਆ ਹੈ।

ਦਰਅਸਲ, ਕੇਰਲ ਦੇ ਇਸ ਸਖ਼ਸ਼ ਦੀ ਮਧੂ ਮੱਖੀਆਂ ਨਾਲ ਅਨੋਖੀ ਦੋਸਤੀ ਹੈ, ਜਿਨ੍ਹਾਂ ਨੂੰ ਅਪਣੇ ਚਿਹਰੇ 'ਤੇ ਬਿਠਾਉਣ ਦਾ ਉਸ ਨੇ ਰਿਕਾਰਡ ਬਣਾਇਆ ਹੈ। ਉਸ ਦੇ ਇਸ ਕਾਰਨਾਮੇ ਕਾਰਨ ਉਸ ਦਾ ਨਾਮ ਗਿੰਨੀਜ਼ ਵਰਲਡ ਰਿਕਾਰਡ ਬੁੱਕ 'ਚ ਦਰਜ ਹੋ ਗਿਆ ਹੈ।

ਨੇਚਰ ਨਾਮ ਦੇ ਇਸ ਸਖ਼ਸ਼ ਮੁਤਾਬਕ ਉਹ ਸੱਤ ਸਾਲ ਦੀ ਉਮਰ ਤੋਂ ਹੀ ਮਧੂਮੱਖੀਆਂ ਨੂੰ ਆਪਣੇ ਸਿਰ 'ਤੇ ਬਿਠਾਉਣ ਪਿਆ ਸੀ। ਗਿੰਨੀਜ਼ ਵਰਲਡ ਰਿਕਾਰਡ ਮੁਤਾਬਕ, ਉਸ ਨੇ ਮਧੂਮੱਖੀਆਂ ਦਾ ਇਕ ਝੁੰਡ ਸਿਰ ਤੋਂ ਗਰਦਨ ਤਕ ਚਾਰ ਘੰਟੇ 10 ਮਿੰਟ ਅਤੇ ਪੰਜ ਸੈਕਿੰਡ ਲਈ ਰੱਖਿਆ, ਜੋ ਕਿ ਇਕ ਵਿਸ਼ਵ ਰਿਕਾਰਡ ਹੈ।

ਵਰਲਡ ਰਿਕਾਰਡ ਬਣਾਉਣ ਵਾਲੇ ਨੇਚਰ ਮੁਤਾਬਕ ਮਧੂਮੱਖੀਆਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ। ਮੈਂ ਚਾਹੁੰਦਾ ਹਾਂ ਕਿ ਮੇਰੇ ਵਾਂਗ ਹੋਰ ਲੋਕ ਵੀ ਮੇਰੇ ਇਨ੍ਹਾਂ ਦੋਸਤਾਂ ਨੂੰ ਪਿਆਰ ਕਰਨ।“

ਨੇਚਰ ਦਾ ਕਹਿਣਾ ਹੈ ਕਿ ਮਧੂ ਮੱਖੀਆਂ ਨੂੰ ਆਪਣੇ ਸਿਰ 'ਤੇ ਬਿਠਾਉਣ ਨਾਲ ਮੈਨੂੰ ਕੋਈ ਦਿੱਕਤ ਮਹਿਸੂਸ ਨਹੀਂ ਹੁੰਦੀ। ਮੱਖੀਆਂ ਬੈਠਣ ਨਾਲ ਉਸ ਨੂੰ ਚੰਗਾ ਮਹਿਸੂਸ ਹੁੰਦਾ ਹੈ। ਇਸ ਦੌਰਾਨ ਉਸ ਨੂੰ ਕੋਈ ਵੀ ਗਤੀਵਿਧੀ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਇਸ ਦੌਰਾਨ ਉਹ ਤੁਰ ਸਕਦਾ ਹੈ, ਵੇਖ ਸਕਦਾ ਹੈ ਅਤੇ ਨੱਚ ਵੀ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।